600 ਰੁਪਏ ‘ਚ ਲਾਂਚ ਹੋਇਆ ਐਪ ਸਟੋਰ ਵਾਲਾ ਸਮਾਰਟ ਫੀਚਰ ਫੋਨ

ss1

600 ਰੁਪਏ ‘ਚ ਲਾਂਚ ਹੋਇਆ ਐਪ ਸਟੋਰ ਵਾਲਾ ਸਮਾਰਟ ਫੀਚਰ ਫੋਨ

ਭਾਰਤੀ ਮੋਬਾਇਲ ਫੋਨ ਮਾਰਕੀਟ ‘ਚ ਹਾਲ ਹੀ ‘ਚ ਦਸਤਕ ਦੇਣ ਵਾਲੇ ਬ੍ਰਾਂਡ ਇੱਵੋ ਨੇ ਸ਼ਹਰੀ ਅਤੇ ਪਿੰਡਾਂ ਵਿਚਾਲੇ ਡਿਜੀਟਲ ਅਸਮਾਨਤਾਵਾਂ ਨੂੰ ਹਟਾਉਣ ਦੇ ਮਕਸੱਦ ਨਾਲ ਐਪ ਸਟੋਰ ਨਾਲ ਲੈਸ ਸਸਤਾ ਡਿਊਲ ਸਿਮ ਸਮਾਰਟ ਫੀਚਰ ਫੋਨ ਲਾਂਚ ਕਰਨ ਦਾ ਐਲਾਨ ਕੀਤਾ ਹੈ ਜਿਸ ਦੀ ਕੀਮਤ 600 ਰੁਪਏ ਹੈ।ਕੰਪਨੀ ਨੇ ਬਿਆਨ ‘ਚ ਕਿਹਾ ਕਿ  ਬੀਟਸ ਆਈ.ਵੀ.1805 ਲਾਂਚ ਕੀਤਾ ਗਿਆ ਹੈ ਅਤੇ ਇਹ ਇੱਵੋ ਬਰੀਟਜੋ ਦੀ ਹੀ ਬ੍ਰਾਂਡ ਹੈ। ਇਹ ਸਸਤਾ ਫੀਚਰ ਫੋਨ ਐਪ ਸਟੋਰ ਇੱਵੋ ਸਮਾਰਟ ਸਟੋਰ ਨਾਲ ਲੈਸ ਹੈ ਜੋ ਵੱਖ-ਵੱਖ ਐਪਸ, ਗੇਮਜ਼ ਮਿਊਜ਼ਿਕ ਅਤੇ ਵੀਡੀਓ ਡਾਊਨਲੋਡ ਕਰਨ ‘ਚ ਸਮਰਥ ਹੈ।

ਇਸ ਤੋਂ ਇਲਾਵਾ ਕੰਪਨੀ ਨੇ ਕਿਹਾ ਕਿ ਇਸ ਸਸਤੇ ਫੋਨ ਦੇ ਫੀਚਰਸ ਨਾਲ ਸਮਝੌਤਾ ਨਹੀਂ ਕੀਤਾ ਗਿਆ ਹੈ ਅਤੇ ਇਸ ‘ਚ 1.8 ਇੰਚ ਦੀ ਡਿਸਪਲੇਅ, 1,000 ਐੱਮ.ਏ.ਐੱਚ. ਦੀ ਬੈਟਰੀ, ਐੱਮ.ਪੀ. 3 ਅਤੇ ਐੱਮ.ਪੀ. 4 ਪਲੇਅਰ, ਵਾਇਲੈੱਸ ਐੱਫ.ਐੱਮ. ਰੀਅਰ ਕੈਮਰਾ, ਜੀ.ਪੀ.ਆਰ.ਐੱਸ. ਅਤੇ ਬਲੂਟੁੱਥ ਕੁਨੈਕਟੀਵਿਟੀ, ਵਨ-ਟੱਚ ਮਿਊਜ਼ਿਕ ਐਕਸੈਸ ਆਦਿ ਫੀਚਰਸ ਨਾਲ ਲਾਂਚ ਕੀਤਾ ਗਿਆ ਹੈ। ਇਸ ‘ਤੇ ਕੰਪਨੀ 455 ਦਿਨਾਂ ਦੀ ਪ੍ਰੋਡਕਟ ਵਾਰੰਟੀ ਵੀ ਦੇ ਰਹੀ ਹੈ।

Share Button

Leave a Reply

Your email address will not be published. Required fields are marked *