Mon. Sep 23rd, 2019

60 TDP ਨੇਤਾ ਭਾਜਪਾ ’ਚ ਸ਼ਾਮਲ

60 TDP ਨੇਤਾ ਭਾਜਪਾ ’ਚ ਸ਼ਾਮਲ

ਆਂਧਰਾ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਚੰਦਰਬਾਬੂ ਨਾਇਡੂ ਦੀਆਂ ਮੁਸ਼ਕਲਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਨਾਇਡੂ ਦੀ ਪਾਰਟੀ ਟੀਡੀਪੀ ਦੇ 60 ਨੇਤਾ ਅੱਜ ਸੋਮਵਾਰ ਨੂੰ ਭਾਜਪਾ ਵਿੱਚ ਸ਼ਾਮਲ ਹੋ ਗਏ। ਭਾਜਪਾ ਦੇ ਕਾਰਜਕਾਰੀ ਪ੍ਰਧਾਨ ਜੇ ਪੀ ਨੱਡਾ ਦੀ ਮੌਜੂਦਗੀ ਚ ਸਾਰੇ ਰਾਸ਼ਟਰੀ ਅਤੇ ਰਾਜ ਪੱਧਰੀ ਨੇਤਾ ਅਤੇ ਕਾਰਕੁਨਾਂ ਪਾਰਟੀ ਵਿੱਚ ਸ਼ਾਮਲ ਹੋਏ।

ਜੂਨ ਮਹੀਨੇ ਚ ਟੀਡੀਪੀ ਛੱਡ ਕੇ ਭਾਜਪਾ ਚ ਸ਼ਾਮਲ ਹੋਏ ਲੰਕਾ ਦਿਨਕਰ ਨੇ ਕਿਹਾ ਕਿ ਇਹ ਸਾਡੀ ਆਂਧਰਾ ਪ੍ਰਦੇਸ਼ ਅਤੇ ਤੇਲੰਗਾਨਾ ਇਕਾਈ ਲਈ ਬਹੁਤ ਵਧੀਆ ਸੰਕੇਤ ਹੈ। ਹਜ਼ਾਰਾਂ ਵਰਕਰ ਭਾਜਪਾ ਵਿੱਚ ਸ਼ਾਮਲ ਹੋਏ। ਇਨ੍ਹਾਂ ਵਿਚ ਰਾਸ਼ਟਰੀ ਪੱਧਰ ਦੇ ਕੁਝ ਵੱਡੇ ਨਾਮ ਸ਼ਾਮਲ ਹਨ ਜਦਕਿ ਕੁਝ ਰਾਜ ਅਤੇ ਜ਼ਿਲ੍ਹਾ ਪੱਧਰ ‘ਤੇ ਵੱਡੇ ਨੇਤਾ ਹਨ। ਸਰਕਾਰ ਦੁਆਰਾ ਤਿੰਨ ਤਲਾਕ ਵਿਰੁੱਧ ਕਾਨੂੰਨ ਬਣਾਉਣ ਅਤੇ ਧਾਰਾ 370 ਨੂੰ ਹਟਾਉਣ ਦੇ ਫੈਸਲੇ ਤੋਂ ਬਾਅਦ ਬਹੁਤ ਸਾਰੇ ਨੇਤਾ ਹਾਲੇ ਵੀ ਸਾਡੇ ਨਾਲ ਭਾਜਪਾ ਸ਼ਾਮਲ ਹੋਣਾ ਚਾਹੁੰਦੇ ਹਨ।

ਨੱਡਾ ਨੇ ਇਸ ਦੌਰਾਨ ਕਿਹਾ ਕਿ ਸੰਗਠਨ ਦੀ ਚੋਣ ਪ੍ਰਕਿਰਿਆ ਸਤੰਬਰ ਤੋਂ ਸ਼ੁਰੂ ਹੋਵੇਗੀ ਅਤੇ 31 ਦਸੰਬਰ ਤੋਂ ਪਹਿਲਾਂ ਭਾਜਪਾ ਦਾ ਨਵਾਂ ਰਾਸ਼ਟਰੀ ਪ੍ਰਧਾਨ ਚੁਣਿਆ ਜਾਵੇਗਾ। ਕਾਰਜਕਾਰੀ ਪ੍ਰਧਾਨ ਨੇ ਵਰਕਰਾਂ ਨੂੰ ਭਾਜਪਾ ਦੇ ਸੰਗਠਨ ਦੀ ਚੋਣ ਬਾਰੇ ਦੱਸਿਆ ਕਿ ਸਤੰਬਰ ਵਿੱਚ ਦੇਸ਼ ਭਰ ਵਿੱਚ ਅੱਠ ਲੱਖ ਬੂਥ ਪੱਧਰੀ ਚੋਣਾਂ ਹੋਣਗੀਆਂ।

Leave a Reply

Your email address will not be published. Required fields are marked *

%d bloggers like this: