60 ਸ਼ਬਦਾਂ ਦੀ ਲਿਖਤ ‘ਚ 26 ਲਫ਼ਜ਼ ਗੈਰ ਬੋਲੀਆਂ ਦੇ , ਪੁੱਤਰਾਂ ਨੇ ਮਾਂ ਰੋਲਤੀ

ss1

60 ਸ਼ਬਦਾਂ ਦੀ ਲਿਖਤ ‘ਚ 26 ਲਫ਼ਜ਼ ਗੈਰ ਬੋਲੀਆਂ ਦੇ , ਪੁੱਤਰਾਂ ਨੇ ਮਾਂ ਰੋਲਤੀ

ਰਾਮਪੁਰਾ ਫੂਲ ,20 ਫਰਵਰੀ ( ਦਲਜੀਤ ਸਿੰਘ ਸਿਧਾਣਾ ): ਪੰਜਾਬ ਚ ਪੰਜਾਬੀ ਬੋਲੀ ਨੂੰ ਪਹਿਲ ਦੇ ਅਧਾਰਤ ਲਾਗੂ ਕਰਵਾਉਣ ਦਾ ਵਿੱਢਿਆ ਸੰਘਰਸ ਹੁਣ ਹੋਲੀ ਹੋਲੀ ਸਿਆਸੀ ਮੋੜ ਕੱਟਦਾ ਹੋਇਆ ਸਿਆਸੀ ਡਰਾਮਿਆ ਤੱਕ ਸਿਮਟਦਾ ਜਾ ਰਿਹਾ ਹੈ । ਪੰਜਾਬੀ ਬੋਲੀ ਨੂੰ ਲਾਗੂ ਕਰਵਾਉਣ ਤੁਰੇ ਕਈ ਤਾ ਆਪਣੇ ਆਕਾ ਮੰਤਰੀਆਂ ਦੇ ਇਸਾਰਿਆ ਤੇ ਵੋਟਾਂ ਪੱਕੀਆ ਕਰਨ ਲਈ ਲਾਮਬੰਦੀ ਕਰਨੀ ਸੁਰੂ ਕਰ ਦਿੱਤੀ ਤੇ ਪੰਜਾਬੀ ਬੋਲੀ ਲਈ ਵਿੱਢਿਆ ਸੰਘਰਸ ਸਿਰਫ ਸਮਾਗਮਾਂ ਤੱਕ ਸੀਮਤ ਕੀਤਾ ਜਾ ਰਿਹਾ ਹੈ । ਅੱਜ ਦੇ ਦਿਨ ਪੰਜਾਬ ਚ ਪੰਜਾਬੀ ਦੇ ਨਾਮ ਤੇ ਕਈ ਡਰਾਮਾਮਈ ਸਮਾਗਮ ਹੋ ਰਹੇ ਹਨ । ਜਿੰਨਾਂ ਚ ਇੱਕ ਇਹ ਵੀ ਸਮਾਗਮ ਹੈ ਜਿਸ ਦੇ ਸੱਦਾ ਪੱਤਰ ਤੇ 60 ਸਬਦ ਹਨ ਜਿੰਨਾਂ ਚੋ 26 ਸਬਦ ਗੈਰ ਬੋਲੀਆਂ ਦੇ ਹਨ । ਇਸ ਸਮਾਗਮ ਦਾ ਵਿਸਾ ਮੌਖਿਕਤਾ ਅਤੇ ਲਿਖਤ — ਮਾਤ- ਭਾਸਾ ਤੇ ਸਿੱਖਿਆ ਹੈ । ਇਹ ਮਾਂ
ਬੋਲੀ ਵਾਰੇ ਕਿੰਨੇ ਕੁ ਚਿੰਤਤ ਹਨ ਇਸ ਤੋ ਸਹਿਜੇ ਹੀ ਅੰਦਾਜਾ ਲਾਇਆ ਜਾ ਸਕਦਾ ਹੈ। ਪਰਤੂੰ ਇਸ ਸਭ ਕਾਸੇ ਨੂੰ ਪਿੱਛੇ ਛੱਡਦਿਆ ਅਦਾਰਾ ਪਹਿਰੇਦਾਰ ਵੱਲੋ ਊੜਾਂ ਤੇ ਜੂੜਾਂ ਸੰਭਾਲ ਲਹਿਰ ਅਰੰਭ ਕੀਤੀ ਜਾ ਰਹੀ ਹੈ ਜਿਸ ਨੂੰ ਭਰਵਾਂ ਹੁੰਗਾਰਾ ਮਿਲਣ ਦੀ ਆਸ ਹੈ।

Share Button

Leave a Reply

Your email address will not be published. Required fields are marked *