6 ਜੂਨ ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਤੇ ਰੋਲਾ ਅਤੇ ਖਰੂਦ ਪਾਓਣ ਵਾਲਾਂ ਸੱਚਾ ਸਿੱਖ ਨਹੀਂ : ਕੁਲਦੀਪ ਸਿੰਘ ਭਾਗੋਵਾਲ

6 ਜੂਨ ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਤੇ ਰੋਲਾ ਅਤੇ ਖਰੂਦ ਪਾਓਣ ਵਾਲਾਂ ਸੱਚਾ ਸਿੱਖ ਨਹੀਂ : ਕੁਲਦੀਪ ਸਿੰਘ ਭਾਗੋਵਾਲ

3-26
ਰੂਪਨਗਰ 2 ਜੂਨ (ਗੁਰਮੀਤ ਮਲਿਕਪੁਰ ): 6 ਜੂਨ ਨੂੰ ਸਮੁਚੀ ਸਿੱਖ ਕੋਮ ਵਲੋਂ ਸਤਿਕਾਰ ਸਾਹਿਤ 32 ਵਾਂ ਸ਼ਹੀਦੀ ਦਿਹਾੜਾ ਦਰਬਾਰ ਸਾਹਿਬ ਸ਼੍ਰੀ ਅਕਾਲ ਤਖ਼ਤ ਸਾਹਿਬ ਤੇ ਮਨਾਇਆ ਜਾ ਰਿਹਾ ਹੈ। ਸ਼੍ਰੀ ਅਕਾਲ ਤਖ਼ਤ ਸਾਹਿਬ ਸਿੱਖ ਕੋਮ ਦੀ ਸਰਬ ਓਚ ਅਦਾਲਤ ਹੈ ਜਿਥੇ ਹਰ ਸਿੱਖ ਦਾ ਸੀਸ ਸਤਿਕਾਰ ਸਾਹਿਤ ਝੁਕਦਾ ਹੈ। ਬਲਿਊ ਸਟਾਰ ਫੋਜੀ ਹਮਲੇ ਦੀ 32 ਵੀ ਵਰੇਗੰਢ ਮਨਾਈ ਜਾ ਰਹੀ ਹੈ। ਸਮੁਚੀ ਸਿੱਖ ਕੋਮ ਨਿਮਰਤਾ ਸਾਹਿਤ 6 ਜੂਨ ਸਵੇਰੇ ਸਤ ਵਜੇ ਅਰਦਾਸ ਵਿੱਚ ਸ਼ਾਮਿਲ ਹੋਵੇ। ਭਾਗੋਵਾਲ ਨੇ ਕਿਹਾ ਸਰਕਾਰਾਂ, ਸ਼੍ਰੋਮਣੀ ਕਮੇਟੀ ਦੀ ਟਾਸਕ ਫੋਰਸ, ਕਾਂਗਰਸ ਹਮੇਸ਼ਾ ਖ਼ਲਲ ਪਾਓਣ ਦੀ ਕੋਸ਼ਿਸ਼ ਕਰਦਿਆਂ ਹਨ ਅਤੇ ਇਹ ਸਾਰਾ ਇਲਜਾਮ ਸ਼ਰਧਾ ਪੂਰਵਕ ਅਰਦਾਸ ਵਿੱਚ ਸ਼ਾਮਿਲ ਹੋਣ ਆਏ ਸਿਖਾਂ ਤੇ ਮੜ ਕੇ ਬਦਨਾਮ ਕਰਨ ਦੀਆਂ ਕੋਸ਼ਿਸ਼ਾਂ ਕਰਦਿਆਂ ਹਨ ਜਿਸ ਦਾ ਸੱਚ ਪਿਛਲੇ ਸਾਲ ਜੱਗ ਜਾਹਰ ਹੋ ਚੁਕਾ ਹੈ। ਭਾਗੋਵਾਲ ਨੇ ਕਿਹਾ ਕੀ 6 ਜੂਨ ਸ਼੍ਰੀ ਅਕਾਲ ਤਖ਼ਤ ਸਾਹਿਬ ਤੇ ਰੋਲਾ ਅਤੇ ਖਰੂਦ ਪਾਓਣ ਵਾਲਾਂ ਸੱਚਾ ਸਿੱਖ ਨਹੀਂ ਹੋ ਸਕਦਾ।

ਸਰਬਤ ਖਾਲਸਾ ਵਲੋਂ ਥਾਪੇ ਗਏ ਜਥੇਦਾਰ ਸਹਿਬਾਨ, ਨੂੰ ਜੂਨ 84 ਅਤੇ ਦਿਲੀ ਅਤੇ ਹੋਰ ਸ਼ਹਿਰਾ ਵਿੱਚ ਹੋਏ ਕਤਲੇਆਮ ਨੂੰ ਅਰਦਾਸ ਵਿੱਚ ਸ਼ਾਮਿਲ ਕੀਤਾ ਜਾਵੇ ਜਿਸ ਤਰਾਂ ਦੇਸ਼ ਦੀ ਵੰਡ ਸਮੇ ਪਾਕਿਸਤਾਨ ਵਿੱਚ ਰਹਿ ਰਹੇ ਗੁਰੂਦਵਾਰੇਆ ਨੂੰ ਅਰਦਾਸ ਵਿੱਚ ਸ਼ਾਮਿਲ ਕੀਤਾ ਗਿਆ ਸੀ। ਇਸੇ ਤਰਜ਼ ਤੇ ਜੂਨ 84 ਅਤੇ ਸਿੱਖ ਕਤਲੇਆਮ ਨੂੰ ਅਰਦਾਸ ਵਿੱਚ ਸ਼ਮਿਲ ਕੀਤਾ ਜਾਵੇ। ਭਾਗੋਵਾਲ ਨੇ ਕਿਹਾ ਕੇ ਹੁਣ ਤੱਕ ਨਾ ਹੀ ਇਨਸਾਫ ਮਿਲੇਆ ਹੈ ਅਤੇ ਨਾ ਹੀ ਲੂਟੀ ਗਈ ਸਿੱਖ ਲਾਇਬ੍ਰੇਰੀ ਅਤੇ ਲਿਟਰੇਚਰ ਮਿਲੇਆ ਹੈ। ਸਮੁਚੀ ਸਿੱਖ ਕੋਮ ਨੂੰ ਨਿਮਾਣੇ ਸਿੱਖ ਵਜੋਂ 6 ਜੂਨ ਨੂੰ ਅਕਾਲ ਤੱਖਤ ਸਾਹਿਬ ਵਿਖੇ ਸ਼ਹਿਦਾ ਨੂੰ ਸ਼ਰਧਾ ਦੇ ਫੂਲ ਭੇਂਟ ਕਰਦੇ ਹੋਏ ਸਤਿਕਾਰ ਸਾਹਿਤ ਪੂਜਣ ਦੀ ਅਪੀਲ ਕੀਤੀ ਜਾਂਦੀ ਹੈ।

Share Button

Leave a Reply

Your email address will not be published. Required fields are marked *

%d bloggers like this: