6 ਜੂਨ ਨੂੰ ਸ਼ਹੀਦੀ ਦਿਹਾੜੇ ਤੇ ਲੱਡੂ ਵੰਡਣ ਵਾਲੇ ਸ਼ਿਵ ਸੈਨਿਕਾਂ ਨਾਲ ਸਖਤੀ ਨਾਲ ਪੇਸ਼ ਆਇਆ ਜਾਵੇਗਾ- ਡਾ ਗੁਰਜਿੰਦਰ ਸਿੰਘ

ss1

6 ਜੂਨ ਨੂੰ ਸ਼ਹੀਦੀ ਦਿਹਾੜੇ ਤੇ ਲੱਡੂ ਵੰਡਣ ਵਾਲੇ ਸ਼ਿਵ ਸੈਨਿਕਾਂ ਨਾਲ ਸਖਤੀ ਨਾਲ ਪੇਸ਼ ਆਇਆ ਜਾਵੇਗਾ- ਡਾ ਗੁਰਜਿੰਦਰ ਸਿੰਘ

ਅੰਮ੍ਰਿਤਸਰ 30 ਮਈ (ਵਰਿੰਦਰ ਸਿੰਘ) :- ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਿਆ ਦੇ ਕੌਮੀ ਪ੍ਰਧਾਨ ਡਾ. ਗੁਰਜਿੰਦਰ ਸਿੰਘ ਨੇ ਤਾੜਨਾ ਕਰਦਿਆ ਕਿਹਾ ਕਿ ਸ਼ਿਵ ਸੈਨਿਕਾਂ ਵੱਲੋ ਸ਼ਹੀਦੀ ਦਿਹਾੜੇ 6 ਜੂਨ ਵਾਲੇ ਦਿਨ ਜੇਕਰ ਲੱਡੂ ਵੰਡ ਤੇ ਸਿੱਖ ਸ਼ਹੀਦਾਂ ਦਾ ਅਪਮਾਨ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਨਾਲ ਸਖਤੀ ਨਾਲ ਪੇਸ਼ ਆਇਆ ਜਾਵੇਗਾ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਡਾ ਗੁਰਜਿੰਦਰ ਸਿੰਘ ਨੇ ਕਿਹਾ ਕਿ ਕੁਝ ਲੋਕ ਪੰਜਾਬ ਦੇ ਮਾਹੌਲ ਨੂੰ ਜਾਣ ਬੁੱਝ ਕੇ ਖਰਾਬ ਕਰਨਾ ਚਾਹੁੰਦੇ ਹਨ ਪਰ ਫੈਡਰੇਸ਼ਨ
ਅਜਿਹੇ ਲੋਕਾਂ ਨੂੰ ਤਾੜਨਾ ਕਰਦੀ ਹੈ ਕਿ ਸਿੱਖ ਸ਼ਹੀਦਾਂ ਦੇ 6 ਜੂਨ ਵਾਲੇ ਦਿਹਾੜੇ ਤੇ ਜੇਕਰ ਕਿਸੇ ਨੇ ਵੀ ਲੱਡੂ ਵੰਡ ਕੇ ਖੁਸ਼ੀਆ ਮਨਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸ ਲਈ ਘਾਟੇਵੰਦਾ ਸੌਦਾ ਹੋਵੇਗਾ। ਉਹਨਾਂ ਕਿਹਾ ਕਿ 6 ਜੂਨ ਦਾ ਦਿਹਾੜਾ ਸਿੱਖ ਕੌਮ ਲਈ ਕਾਲਾ
ਦਿਵਸ ਹੈ ਤੇ ਜੇਕਰ ਇਸ ਦਿਨ ਕੋਈ ਲੱਡੂ ਵੰਡ ਕੇ ਸਿੱਖ ਕੌਮ ਨੂੰ ਕੋਈ ਵੰਗਾਰਦਾ ਹੈ ਤਾਂ ਉਸ ਦਾ ਮੂੰਹ ਤੋੜ ਜਵਾਬ ਦੇਣਾ ਸਿੱਖ ਨੌਜਵਾਨ ਭਲੀਭਾਂਤ ਜਾਣਦੇ ਹਨ। ਉਹਨਾਂ ਕਿਹਾ ਕਿ ਸਿੱਖ ਕਿਸੇ ਵੀ ਹੋਰ ਧਰਮ ਵਿੱਚ ਦਖਲ ਅੰਦਾਜੀ ਨਹੀ ਕਰਦੇ ਅਤੇ ਨਾ ਹੀ ਉਹਨਾਂ ਦੇ ਇਤਿਹਾਸਕ ਦਿਹਾੜੇ ਮਨਾਉਣ ਵਿੱਚ ਕੋਈ ਅੜਚਣ ਵੀ ਪੈਦਾ ਨਹੀ ਕਰਦੇ ਪਰ ਕੂਝ ਸ਼ਿਵ ਸੈਨਿਕ ਅਖਵਾਉਦੇ ਲੋਕ ਜਾਣ ਬੁੱਝ ਤੇ ਸਿੱਖਾਂ ਨਾਲ ਆਢਾ ਲੈਣਾ ਚਾਹੁੰਦੇ ਹਨ। ਉਹਨਾਂ ਕਿਹਾ ਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਤੇ ਉਹਨਾਂ ਦੇ ਸਾਥੀ ਅਤੇ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਮੁਨਾਉਣ ਲਈ ਦੇਸ਼ ਵਿਦੇਸ਼ ਤੋ ਆਈਆ ਸੰਗਤਾਂ ਨੂੰ ਭਾਰਤੀ ਫੌਜ ਨ ਗੋਲੀਆ ਨਾਲ 6 ਜੂਨ 1984 ਨੂੰ ਸ਼ਹੀਦ ਕਰ ਦਿੱਤਾ ਸੀ ਅਤੇ ਸਿੱਖ ਇਸ ਦਿਹਾੜੇ ਨੂੰ ਕਾਲੇ ਦਿਵਸ ਵਜੋ ਮਨਾ ਕੇ ਆਪਣੇ ਸ਼ਹੀਦਾਂ ਨੂੰ ਹਰ ਸਾਲ ਸ਼ਰਧਾਂਜਲੀਆ ਭੇਂਟ ਕਰਦੇ ਹਨ।
ਉਹਨਾਂ ਕਿਹਾ ਕਿ ਹਿੰਦੂ ਧਰਮ ਨਾਲ ਸਬੰਧਿਤ ਕੁਝ ਫਿਰਕਾਪ੍ਰਸਤ ਲੋਕ ਜਾਣ ਬੁੱਝ ਕੇ ਇਸ ਦਿਨ ਲੱਡੂ ਵੰਡਣ ਦਾ ਐਲਾਨ ਕਰਕੇ ਦੇਸ਼ ਵਿੱਚ ਫਿਰਕਾਪ੍ਰਸਤ ਦਾ ਮਾਹੌਲ ਪੈਦਾ ਕਰਨਾ ਚਾਹੁੰਦੇ ਹਨ ਪਰ ਸਰਕਾਰ ਨੂੰ ਚਾਹੀਦਾ ਹੈ ਕਿ ਇਹਨਾਂ ਫਿਰਕਾਪ੍ਰਸਤਾ
ਵਿਰੁੱਧ ਅਮਨ ਕਨੂੰਨ ਨੂੰ ਭੰਗ ਕਰਨ ਦਾ ਕੇਸ ਦਰਜ ਕਰਕੇ ਜੇਲ ਯਾਤਰਾ ਤੇ ਭੇਜਿਆ ਜਾਵੇ। ਉਹਨਾਂ ਕਿਹਾ ਕਿ ਇਸ ਤੋ ਪਹਿਲਾਂ ਵੀ ਇਹਨਾਂ ਸ਼ਿਵ ਸੈਨਿਕਾਂ ਨੇ ਸਿੱਖਾਂ ਨੂੰ ਲਲਕਾਰਦਿਆ 25 ਮਈ ਨੂੰ ਪਟਿਆਲਾ ਤੇ ਅੰਮ੍ਰਿਤਸਰ ਤੱਕ ਲਲਕਾਰ ਰੈਲੀ ਕੱਢਣ ਦਾ ਐਲਾਨ ਕੀਤਾ ਸੀ ਪਰ ਜਦੋ ਖਾਲਸਾ ਪੰਥ ਨੇ ਆਪਣੇ ਮੋਰਚੇ ਜਾ ਕੇ ਬਿਆਸ ਦਰਿਆ ਦੇ ਪੁੱਲ ਤੇ ਸੰਭਾਲ ਲਏ ਤਾਂ ਇਹਨਾਂ ਵਿੱਚੋ ਇੱਕ ਵੀ ਮਾਈ ਲਾਲ ਉਥੇ ਨਹੀ ਪੁੱਜਾ। ਉਹਨ ਕਿਹਾ ਕਿ ਸਚਿਨ ਬਹਿਲ ਨਾਮ ਦੇ ਫਿਰਕਾਪ੍ਰਸਤ ਵਿਅਕਤੀ ਨੇ ਜਿਹੜਾ ਅਖਬਾਰਾਂ ਤੇ ਸ਼ੋਸ਼ਲ ਮੀਡੀਏ ਤੇ ਬਿਆਨ ਦਿੱਤਾ ਹੈ ਕਿ 6 ਜੂਨ ਨੂੰ ਉਹ ਅੰਮ੍ਰਿਤਸਰ ਸ਼ਹਿਰ ਵਿੱਚ ਭਿੰਡਰਾਂਵਾਲਿਆ ਦੇ ਮਰਨ ਦੀ ਖੁਸ਼ੀ ਵਿੱਚ ਲੱਡੂ
ਵੰਡ ਕੇ ਲਲਕਾਰ ਰੈਲੀ ਰੋਕਣ ਵਾਲੀਆ ਸਿੱਖ ਜਥੇਬੰਦੀਆ ਨੂੰ ਜਵਾਬ ਦੇਵੇਗਾ ਉਸ ਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਸਿੱਖ ਕਦੇ ਪੰਥ ਦੋਖੀ ਨੂੰ ਮੁਆਫ ਨਹੀ ਕਰਦੇ। ਉਹਨਾਂ ਕਿਹਾ ਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆ ਦੀ ਸ਼ਹਾਦਤ ਜਾਂ ਖਾਲਿਸਤਾਨ ਦੇ ਪ੍ਰਤੀ ਕੋਈ ਵੀ ਭੱਦੀ ਸ਼ਬਦਾਵਲੀ ਵਰਤੇਗਾ ਤਾਂ ਉਹਨਾਂ ਨੂੰ ਸਹਿਣ ਕਰਨਾ ਫਿਰ ਸਿੱਖ ਪੰਥ ਦੀ ਕਿਸੇ ਵੀ ਡਿਕਸ਼ਨਰੀ ਵਿੱਚ ਨਹੀ ਲਿਖਿਆ। ਉਹਨਾਂ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਪੰਜਾਬ ਦੇ ਅਮਨ ਸ਼ਾਤੀ ਨੂੰ ਲਾਂਬੂ ਲਗਾਉਣ ਵਾਲੇ ਇਹਨਾਂ ਸ਼ਿਵ ਸੈਨਿਕਾਂ ਨਾਲ ਸਖਤੀ ਨਾਲ ਪੇਸ਼ ਆਇਆ ਜਾਵੇ। ਉਹਨਾਂ ਕਿਹਾ ਕਿ ਸਰਕਾਰ ਮਾਹੌਲ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰਨ ਵਾਲੇ ਸਚਿਨ
ਬਹਿਲ, ਨਿਸ਼ਾਤ ਸ਼ਰਮਾ ਅਤੇ ਫਿਰਕਾਵਾਦੀ ਲੋਕਾਂ ਦੀ ਪੁਸ਼ਤਪਨਾਹੀ ਕਰ ਰਹੇ ਪੰਚਾ ਨੰਦ ਗਿਰੀ ਵਰਗੇ ਲੋਕਾਂ ਨੂੰ ਗਿਰਫਤਾਰ ਕਰੇ । ਡਾ ਗੁਰਜਿੰਦਰ ਸਿੰਘ ਨੇ ਕਿਹਾ ਕਿ ਉਹ ਟਕਰਾ ਨਹੀ ਚਾਹੁੰਦੇ ਪਰ ਜੇਕਰ ਸ਼ਿਵ ਸੈਨਾ ਵਾਲਿਆ ਨੇ 6 ਜੂਨ ਨੂੰ ਕੋਈ ਵੀ ਲੱਡੂ ਵੰਡਣ ਵਾਲੀ ਹਰਕਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸੇ ਭਾਸ਼ਾ ਵਿੱਚ ਉਹਨਾਂ ਨੂੰ ਜਵਾਬ ਦਿੱਤਾ ਜਾਵੇਗਾ ਜਿਸ ਭਾਸ਼ਾ ਵਿੱਚ ਸਿੱਖ ਪੰਥ ਹੁਣ ਤੱਕ ਸਿੱਖ ਵਿਰੋਧੀਆ ਨੂੰ ਦਿੰਦਾ ਆਇਆ ਹੈ।

Share Button

Leave a Reply

Your email address will not be published. Required fields are marked *