ਸਮਰ ਕੈਂਪਾ ਦੇ ਰੰਗ ਵਿਚ ਰੰਗੇ ਬੋਹਾ ਖੇਤਰ ਦੇ ਸਕੂਲ

ss1

ਸਮਰ ਕੈਂਪਾ ਦੇ ਰੰਗ ਵਿਚ ਰੰਗੇ ਬੋਹਾ ਖੇਤਰ ਦੇ ਸਕੂਲ

3-2ਬੋਹਾ 2 ਜੂਨ (ਜਸਪਾਲ ਸਿੰਘ ਜੱਸੀ/ ਦਰਸ਼ਨ ਹਾਕਮਵਾਲਾ): ਗਰਮੀਆਂ ਦੀਆਂ ਛੁੱਟੀਆ ਨੂੰ ਅਨੰਦਮਈ ਤੇ ਗਿਆਨ ਵਰਧਕ ਬਣਾਉਣ ਦੇ ਮੰਤਵ ਨਾਲ ਬੋਹਾ ਖੇਤਰ ਦੇ ਸਾਰੇ ਸਰਕਾਰੀ ਪ੍ਰਾਈਮਰੀ ਸਕੂਲਾਂ ਵਿੱਚ ਪ੍ਰਵੇ ਪ੍ਰੋਜੈਕਟ ਅਧੀਨ 7 ਰੋਾ ਸਮਰ ਕੈਂਪ ਲਾਏ ਜਾ ਰਹੇ ਹਨ । ਪਹਿਲਾਂ ਇਹ ਕੈਂਪ ਸਰਕਾਰੀ ਸਕੂਲਾਂ ਵਿਚ ਹੀ ਲੱਗਦੇ ਸਨ ਪਰ ਇਸ ਵਰ੍ਹੇ ਸਰਕਾਰੀ ਸਕੂਲਾਂ ਵੀ ਇਹਨਾਂ ਦੇ ਅਯੋਜਨ ਵਿੱਚ ਵੱਧ ਚੜ੍ਹ ਕੇ ਹਿੱਸਾ ਲੈ ਰਹੇ ਹਨ । ਇਸ ਖੇਤਰ ਦੇ ਪਿੰਡ ਹਾਕਮਵਾਲਾ, ਬਰ੍ਹੇ, ਮੰਘਾਣੀਆਂ, ਕਲੀਪੁਰ, ਬਾਜੀਗਰ ਬਸਤੀ ਬੋਹਾ ਦਰੀਆਪੁਰ ਤੇ ਰੱਲੀ ਆਦਿ ਸਕੂਲਾ ਵਿਚ ਲਾਏ ਕੈਪਾਂ ਦਾ ਪਹਿਲਾ ਤੇ ਦੂਜਾ ਦਿਨ ਦਿਨ ਲੋਕ ਖੇਡਾਂ, ਪੇਟਿੰਗ, ਗੀਤ ਸੰਗੀਤ, ਸੁੰਦਰ ਲਿਖਾਈ ਡਾਂਸ ਤੇ ਲੋਕ ਨਾਚ ਆਦਿ ਲੋਕ ਕਲਾਵਾਂ ਸਮਰਪਿਤ ਰਿਹਾ । ਪ੍ਰਵੇ ਕੁਆਰੀਡੀਨੇਟਰ ਨਵਨੀਤ ਕੱਕੜ ਤੇ ਜਨਦੀਪ ਕੁਲਾਣਾ ਨੇ ਇਹਨਾਂ ਕੈਪਾਂ ਬਾਰੇ ਜਾਣਕਾਰੀ ਦੇਂਦੇ ਹੋਏ ਦੱਸਿਆ ਕਿ ਜਿਲ੍ਹਾ ਸਿੱਖਿਆ ਅਫਸਰ ਸ.ਜਸਪ੍ਰੀਤ ਸਿੰਘ ਤੇ ਪ੍ਰਵੇ ਜਿਲਾ ਕੁਆਰਡੀਨੇਟਰ ਹਰਦੀਪ ਸਿੱਧੂ ਦੀ ਅਗਵਾਈ ਹੇਠ ਲਾਏ ਜਾ ਰਹੇ ਇਹਨਾਂ ਕੈਂਪਾ ਦਾ ਉਦੇ ਵਿਦਿਆਰਥੀਆ ਅੰਦਰ ਸਿਰਜਣਾਤਮਕ ਰੁਚੀਆਂ ਪੈਦਾ ਕਰਨਾ ਹੈ । ਉਹਨਾਂ ਦੱਸਿਆ ਕਿ ਕੈਪਾਂ ਦੌਰਾਨ ਵਿਦਿਆਰਥੀਆਂ ਨੂੰ ਵੱਖ ਵੱਖ ਖੇਤਰਾਂ ਵਿਚ ਵਿਸੇ ਮੁਹਾਰਤ ਰੱਖਣ ਵਾਲੀਆਂ ਖੀਅਤਾ ਨਾਲ ਵੀ ਰੂ- ਬਰੂ ਕਰਵਾਇਆ ਜਾਵੇਗਾ ।

ਇਹਨਾ ਮੁਕਾਬਲਿਆ ਦੀ ਸਾਰਥਿਕਤਾ ਬਾਰੇ ਜਦੋਂ ਜਿਲ੍ਹਾ ਸਿੱਖਿਆ ਅਫਸਰ ਜਸਪ੍ਰੀਤ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਅਜ ਦੇ ਮੁਕਾਬਲੇ ਦੇ ਦੌਰ ਵਿਚ ਅਜਿਹੇ ਮਨੋਰੰਜਕ ਉਪਰਾਲਿਆ ਦੀ ਬਹੁਤ ਲੋੜ ਹੈ । ਉਹਨਾਂ ਕਿਹਾ ਕਿ ਸਿੱਖਿਆ ਵਿਭਾਗ ਦੀ ਹਰ ਸੰਭਵ ਹੈ ਕਿ ਸਰਕਾਰੀ ਸਕੂਲਾ ਦੇ ਵਿਦਿਆਰਥੀ ਪ੍ਰਾਈਵੇਟ ਸਕੂਲਾ ਦੇ ਵਿਦਿਆਥੀਆਂ ਨਾਲੋਂ ਦੋ ਕਦਮ ਅੱਗੇ ਚੱਲ ਸਕਣ । ਉਹਨਾਂ ਵਿਵਾ ਦਿਵਾਇਆ ਕਿ ਭਵਿੱਖ ਵਿਚ ਵੀ ਸਰਕਾਰੀ ਸਕੂਲਾ ਵਿਚ ਅਜਿਹੇ ਅਗਾਂਹ ਵੱਧੂ ਪ੍ਰੋਗਰਾਮ ਹੁੰਦੇ ਰਹਿਣਗੇ । ਇਹਨਾਂ ਕੈਪਾਂ ਨੂੰ ਸੰਚਾਲਤ ਰੱਖਣ ਵਿਚ ਅਧਿਆਪਕ ਪ੍ਰੀਤਮ ਸਿੰਘ ਮੱਲ ਸਿੰਘ ਵਾਲਾ,ਮੈਡਮ ਬਲਵਿੰਦਰ ਕੌਰ, ਅਮਰਜੀਤ ਸਿੰਘ, ਗੁਰਨਾਇਬ ਮੰਘਾਣੀਆ, ਜਸਵੀਰ ਕੌਰ, ਰਾਜਰਾਣੀ ਤੇ ਸੁਖਦੇਵ ਸਿੰਘ ਆਦਿ ਦਾ ਵਿੇ ਯੋਗਦਾਨ ਰਿਹਾ ।

Share Button

Leave a Reply

Your email address will not be published. Required fields are marked *