ਖਾਲਸਾ ਪੰਜਾਬੀ ਸਕੂਲ ਲਈ ਡਾ. ਰਾਜਵੰਤ ਕੌਰ ਮੈਮੋਰੀਅਲ ਸਕਾਲਰਸ਼ਿਪ ਸ਼ੁਰੂ

ss1

ਖਾਲਸਾ ਪੰਜਾਬੀ ਸਕੂਲ ਲਈ ਡਾ. ਰਾਜਵੰਤ ਕੌਰ ਮੈਮੋਰੀਅਲ ਸਕਾਲਰਸ਼ਿਪ ਸ਼ੁਰੂ
ਅਜੈਪਾਲ ਸਿੰਘ ਗਿੱਲ ਨੇ ਪੰਦਰਾਂ ਹਜ਼ਾਰ ਦਾ ਚੈੱਕ ਖਾਲਸਾ ਪੰਜਾਬੀ ਸਕੂਲ ਨੂੰ ਭੇਟ ਕੀਤਾ

ਮੈਰੀਲੈਂਡ (ਰਾਜ ਗੋਗਨਾ)- ਡਾ. ਰਾਜਵੰਤ ਕੌਰ ਜੋ ਪਿਛਲੇ ਸਾਲ ਅਕਾਲ ਚਲਾਣਾ ਕਰ ਗਏ ਸਨ। ਉਨ੍ਹਾਂ ਦੇ ਨਾਮ ਤੇ ਸਲਾਨਾ ਸਿੱਖਿਆ ਸਕਾਲਰਸ਼ਿਪ ਜ਼ਿੰਦਗੀ ਭਰ ਸ਼ੁਰੂ ਕੀਤਾ ਗਿਆ ਹੈ। ਇਹ ਸਕਾਲਰਸ਼ਿਪ ਉਨ੍ਹਾਂ ਦੇ ਪਤੀ ਡਾ. ਅਜੈਪਾਲ ਸਿੰਘ ਗਿੱਲ ਵਲੋਂ ਪੰਦਰਾਂ ਹਜ਼ਾਰ ਦਾ ਚੈੱਕ ਖਾਲਸਾ ਪੰਜਾਬੀ ਸਕੂਲ ਅਦਾਰਾ ਸਿੱਖ ਐਸੋਸੀਏਸ਼ਨ ਬਾਲਟੀਮੋਰ ਨੂੰ ਸੰਗਤਾਂ ਦੀ ਹਾਜ਼ਰੀ ਵਿੱਚ ਗੁਰਦੇਬ ਸਿੰਘ ਪ੍ਰਧਾਨ ਤੇ ਦਲਵੀਰ ਸਿੰਘ ਚੇਅਰਮੈਨ ਨੂੰ ਸੰਗਤਾਂ ਦੀ ਹਾਜ਼ਰੀ ਵਿੱਚ ਭੇਂਟ ਕੀਤਾ। ਡਾਕਟਰ ਅਜੈਪਾਲ ਸਿੰਘ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਉਨ੍ਹਾਂ ਦੀ ਧਰਮ ਪਤਨੀ ਵਲੋਂ ਪੰਜਾਬੀ ਸਕੂਲ ਨੂੰ ਸ਼ੁਰੂ ਕਰਨ ਵਿੱਚ ਅਥਾਹ ਯੋਗਦਾਨ ਪਾਇਆ ਹੈ। ਜਿੱਥੇ ਉਹ ਗੁਰੂਘਰ ਦੇ ਕਈ ਅਹੁਦਿਆਂ ਤੇ ਰਹਿ ਕੇ ਸੇਵਾ ਕਰਦੇ ਰਹੇ, ਉੱਥੇ ਬੱਚਿਆਂ ਪ੍ਰਤੀ ਸ਼ਰਧਾ, ਪਿਆਰ ਅਤੇ ਸਿੱਖਿਆ ਵੀ ਵੰਡਦੇ ਰਹੇ ਸਨ। ਉਨ੍ਹਾਂ ਦੀ ਯਾਦ ਨੂੰ ਸਦਾ ਤਾਜਾ ਰੱਖਣ ਵਾਸਤੇ ਡਾ. ਰਾਜਵੰਤ ਕੌਰ ਮੈਮੋਰੀਅਲ ਸਕਾਲਰਸ਼ਿਪ ਸ਼ੁਰੂ ਕੀਤੀ ਗਈ ਹੈ। ਜੋ ਹਰ ਸਾਲ ਇਸ ਸਕਾਲਰਸ਼ਿਪ ਦੀ ਰਾਸ਼ੀ ਉਨ੍ਹਾਂ ਵਿਦਿਆਰਥੀਆਂ ਨੂੰ ਦਿੱਤੀ ਜਾਵੇਗੀ ਜੋ ਆਪਣੀ ਕਲਾਸ ਵਿੱਚ ਅੱਵਲ ਦਰਜਾ ਹਾਸਲ ਕਰਨਗੇ।
ਜਸਦੀਪ ਸਿੰਘ ਜੱਸੀ ਚੇਅਰਮੈਨ ਸਿੱਖਸ ਆਫ ਅਮਰੀਕਾ ਨੇ ਡਾ. ਅਜੈਪਾਲ ਸਿੰਘ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਸਕਾਲਰਸ਼ਿਪ ਦੀ ਪਿਰਤ ਪਾ ਕੇ ਬੱਚਿਆਂ ਨੂੰ ਉਤਸ਼ਾਹਤ ਕੀਤਾ ਹੈ, ਉਨ੍ਹਾਂ ਕਿਹਾ ਕਿ ਹਰ ਸਾਲ ਚਾਰ ਗਰੁੱਪਾਂ ਵਿੱਚ ਚਲ ਰਹੀਆ ਕਲਾਸਾਂ ਦੇ ਵਿਦਿਆਰਥੀਆਂ ਨੂੰ ਇਹ ਸਕਾਲਰਸ਼ਿਪ ਦੀ ਰਾਸ਼ੀ ਗਿਆਰਾਂ ਸੌ ਪ੍ਰਤੀ ਸਾਲ ਵੰਡੀ ਜਾਵੇਗੀ। ਜਿਸ ਨੂੰ ਚਾਰ ਹਿੱਸਿਆਂ ਵਿੱਚ ਵੰਡਿਆ ਜਾਵੇਗਾ, ਜੋ ਕ੍ਰਮਵਾਰ ਪੰਜ ਸੋ ਪਹਿਲਾ ਗਰੁੱਪ, ਤਿੰਨ ਸੌ ਦੂਜਾ ਗਰੁੱਪ, ਦੋ ਸੌ ਤੀਜਾ ਗਰੁੱਪ ਅਤੇ ਸੌ ਡਾਲਰ ਚੌਥੇ ਗਰੁੱਪ ਦੇ ਸਰਵੋਤਮ ਵਿਦਿਆਰਥੀਆਂ ਨੂੰ ਦਿੱਤਾ ਜਾਵੇਗਾ।
ਸਕੂਲ ਦੇ ਪ੍ਰਿੰਸੀਪਲ ਡਾ. ਸੁਰਿੰਦਰ ਸਿੰਘ ਗਿੱਲ ਨੇ ਕਿਹਾ ਕਿ ਡਾ. ਅਜੈਪਾਲ ਸਿੰਘ ਗਿੱਲ ਦਾ ਇਹ ਉਪਰਾਲਾ ਵਿਦਿਆਰਥੀਆਂ ਲਈ ਪ੍ਰੇਰਨਾ ਸ੍ਰੋਤ ਹੋਵੇਗਾ ਅਤੇ ਮੁਕਾਬਲੇ ਦੀ ਭਾਵਨਾ ਨੂੰ ਤਰਜੀਹ ਦੇਣ ਵਾਲਾ ਮੌਕਾ ਹੋਵੇਗਾ। ਸਿੱਖ ਐਸੋਸੀਏਸ਼ਨ ਆਫ ਬਾਲਟੀਮੋਰ ਪ੍ਰਬੰਧਕ ਕਮੇਟੀ ਵਲੋਂ ਡਾ. ਅਜੈਪਾਲ ਸਿੰਘ ਗਿੱਲ ਦਾ ਧੰਨਵਾਦ ਕੀਤਾ ਅਤੇ ਉਨ੍ਹਾਂ ਨੂੰ ਸਿਰੋਪਾਓ ਨਾਲ ਸਨਮਾਨਿਤ ਵੀ ਕੀਤਾ।
ਸਟੇਜ ਸਕੱਤਰ ਗੁਰਚਰਨ ਸਿੰਘ ਨੇ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਖਾਲਸਾ ਪੰਜਾਬੀ ਸਕੂਲ ਨੂੰ ਵੱਧ ਤੋਂ ਵੱਧ ਮਦਦ ਕਰਨ ਤਾਂ ਜੋ ਇਹ ਸਕੂਲ ਮੈਰੀਲੈਂਡ ਦਾ ਵਧੀਆ ਪੰਜਾਬੀ ਸਕੂਲ ਉੱਭਰ ਕੇ ਸਾਹਮਣੇ ਆਵੇ। ਉਨ੍ਹਾਂ ਕਿਹਾ ਕਿ ਬਾਣੀ ਤਾਂ ਹੀ ਆ ਸਕਦੀ ਹੈ ਜੇਕਰ ਵਿਦਿਆਰਥੀ ਪੰਜਾਬੀ ਵਿੱਚ ਪ੍ਰਪੱਕ ਹੋਣਗੇ। ਉਨ੍ਹਾਂ ਮਾਪਿਆਂ ਨੂੰ ਕਿਹਾ ਕਿ ਇਸ ਸਕੂਲ ਦਾ ਵੱਧ ਤੋਂ ਵੱਧ ਲਾਹਾ ਲਵੋ ਅਤੇ ਆਪਣੇ ਬੱਚਿਆਂ ਨੂੰ ਪੰਜਾਬੀ ਸਿੱਖਣ ਲਈ ਪ੍ਰੇਰਨਾ ਦੇਣ ਤਾਂ ਜੋ ਵਿਦਿਆਰਥੀ ਆਪਣੇ ਵਿਰਸੇ ਅਤੇ ਧਰਮ ਪ੍ਰਤੀ ਸੁਚੇਤ ਹੋਣ। ਉਨ੍ਹਾਂ ਕਿਹਾ ਕਿ ਪੰਜਾਬੀ ਰਾਹੀਂ ਹੀ ਬੱਚੇ ਆਪਣੇ ਵਡੇਰਿਆਂ ਦੀ ਸੇਵਾ ਅਤੇ ਸਲੀਕਾ ਸਿੱਖਣਗੇ। ਉਨ੍ਹਾਂ ਸਮੂਹ ਸਟਾਫ ਨੂੰ ਵਧਾਈ ਦਿੱਤੀ ਜੋ ਇਸ ਸਕੂਲ ਨੂੰ ਚਲਾਉਣ ਵਿੱਚ ਯੋਗਦਾਨ ਪਾ ਰਹੇ ਹਨ।
ਗੁਰੂਘਰ ਦੇ ਚੇਅਰਮੈਨ ਦਲਵੀਰ ਸਿੰਘ ਅਤੇ ਪ੍ਰਧਾਨ ਗੁਰਦੇਬ ਸਿੰਘ ਵਲੋਂ ਇਸ ਸਕਾਲਰਸ਼ਿਪ ਨੂੰ ਸ਼ੁਰੂ ਕਰਨ ਤੇ ਡਾ. ਅਜੈਪਾਲ ਸਿੰਘ ਗਿੱਲ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਪਰਿਵਾਰ ਦੇ ਯੋਗਦਾਨ ਦੀ ਸ਼ਲਾਘਾ ਕੀਤੀ। ਸੰਗਤਾਂ ਵਲੋਂ ਵੀ ਇਸ ਸਕਾਲਰਸ਼ਿਪ ਸ਼ੁਰੂ ਕਰਨ ਤੇ ਵਧਾਈਆਂ ਦਿੱਤੀਆਂ ਅਤੇ ਹੋਰ ਪਰਿਵਾਰਾਂ ਨੂੰ ਵੀ ਅਜਿਹਾ ਯੋਗਦਾਨ ਪਾਉਣ ਦੀ ਪ੍ਰੇਰਨਾ ਦਿੱਤੀ ਹੈ। ਆਸ ਹੈ ਕਿ ਭਵਿੱਖ ਵਿੱਚ ਵਿਦਿਆਰਥੀ ਇਸ ਸਕਾਲਰਸ਼ਿਪ ਨੂੰ ਪ੍ਰਾਪਤ ਕਰਨ ਲਈ ਪੂਰੀ ਮਿਹਨਤ ਅਤੇ ਲਗਨ ਨਾਲ ਮੁਕਾਬਲਿਆਂ ਵਿੱਚ ਹਿੱਸਾ ਲੈਣਗੇ।

Share Button

Leave a Reply

Your email address will not be published. Required fields are marked *