Thu. Feb 20th, 2020

52 ਸਾਲ ਦੀ ਉਮਰ ‘ਚ ਪਾਮੇਲਾ ਨੇ ਕੀਤਾ 5ਵਾਂ ਵਿਆਹ

52 ਸਾਲ ਦੀ ਉਮਰ ‘ਚ ਪਾਮੇਲਾ ਨੇ ਕੀਤਾ 5ਵਾਂ ਵਿਆਹ

ਹਾਲੀਵੁੱਡ ਅਦਾਕਾਰ ਪਾਮੇਲਾ ਐਂਡਰਸਨ ਨੇ ਪੰਜਵੀਂ ਵਾਰ ਵਿਆਹ ਕਰਵਾ ਲਿਆ ਹੈ। ਬੇਵਾਚ ਫੇਮ ਐਕਟਰੈਸ ਪਾਮੇਲਾ ਨੇ ਇਸ ਵਾਰ ਹਾਲੀਵੁੱਡ ਪ੍ਰੋਡਿਊਸਰ ਜਾਨ ਪੀਟਰਸ ਨਾਲ ਵਿਆਹ ਕਰਵਾਇਆ। ਲੰਮੇ ਸਮੇਂ ਤੱਕ ਇੱਕ ਦੂਸਰੇ ਨੂੰ ਡੇਟ ਕਰਨ ਤੋਂ ਬਾਅਦ ਆਖਰਕਾਰ ਅਦਾਕਾਰ ਨੇ ‘ਬੈਟਮੈਨ’ ਫਿਲਮ ਦੇ ਪ੍ਰੋਡਿਊਸਰ ਨਾਲ ਵਿਆਹ ਕਰਨ ਦਾ ਫੈਸਲਾ ਲਿਆ।

ਪਾਮੇਲਾ ਬਿੱਗ ਬਾਸ ਦੇ ਸੀਜ਼ਨ 4 ‘ਚ ਵੀ ਨਜ਼ਰ ਆ ਚੁੱਕੀ ਹੈ ਤੇ ਉਹ ਹੁਣ ਤੱਕ ਦੀ ਸਭ ਤੋਂ ਮਹਿੰਗੇ ਕੰਟੈਸਟੈਂਟ ‘ਚੋਂ ਇੱਕ ਰਹੀ ਹੈ। ਪਾਮੇਲਾ ਨੇ ਜਾਨ ਪੀਟਰਸ ਲਈ ਇੱਕ ਪਿਆਰ ਭਰੀ ਕਵਿਤਾ ਵੀ ਲਿਖੀ ਹੈ, ਜਿਸ ਦਾ ਨਾਂ ‘ਦ ਆਰੀਜਿਨਲ ‘ਬੈਡ ਬੁਆਏ’ ਆਫ ਹਾਲੀਵੁੱਡ’ ਹੈ।

ਦੱਸ ਦਈਏ ਕਿ 52 ਸਾਲਾਂ ਪਾਮੇਲਾ ਐਂਡਰਸਨ ਨੇ ਇਸ ਤੋਂ ਪਹਿਲਾਂ ਰਾਕਰਸ ਟਾਮੀ ਲੀ ਤੇ ਕਿਡ ਰਾਕ ਦੇ ਨਾਲ ਵਿਆਹ ਕਰਵਾਇਆ ਸੀ। ਇਸ ਤੋਂ ਬਾਅਦ ਉਨ੍ਹਾਂ ਦੋ ਵਾਰ ਪ੍ਰੋਫੈਸ਼ਨਲ ਪੋਕਰ ਰਿਕ ਸਾਲੋਮਾਨ ਨਾਲ ਵਿਆਹ ਕਰਵਾਇਆ ਸੀ। ਹੁਣ ਅਕਟ੍ਰੈਸ ਨੇ ਹੇਅਰ ਸਟਾਇਲਿਸਟ ਰਹਿ ਚੁੱਕੇ ਪ੍ਰੋਡਿਊਸਰ ਜਾਨ ਪੀਟਰਸ ਨੂੰ ਆਪਣੇ ਜੀਵਨ ਸਾਥੀ ਦੇ ਰੂਪ ‘ਚ ਚੁਣਿਆ ਹੈ।

Disclaimer

We do not guarantee/claim that the information we have gathered is 100% correct. Most of the information used in articles are collected from social media and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing.

Leave a Reply

Your email address will not be published. Required fields are marked *

%d bloggers like this: