5178 ਮਾਸਟਰ ਕਾਡਰ ਯੂਨੀਅਨ ਵੱਲੋਂ ਸਰਕਾਰ ਨਾਲ ਆਰ ਪਾਰ ਦੀ ਲੜਾਈ ਦਾ ਐਲਾਨ

ss1

5178 ਮਾਸਟਰ ਕਾਡਰ ਯੂਨੀਅਨ ਵੱਲੋਂ ਸਰਕਾਰ ਨਾਲ ਆਰ ਪਾਰ ਦੀ ਲੜਾਈ ਦਾ ਐਲਾਨ
1 ਜੂਨ ਨੂੰ ਕਾਲੇ ਚੋਲੇ ਪਾ ਕੇ ਸਿੱਖਿਆ ਮੰਤਰੀ ਦੇ ਹਲਕੇ ‘ਚ ਕਰਨਗੇ ਇੰਨਸਾਫ ਰੈਲੀ

ਮਲੋਟ, 23 ਮਈ (ਆਰਤੀ ਕਮਲ) : ਪਿਛਲੇ ਲੰਮੇ ਸਮੇਂ ਤੋਂ ਆਪਣੀਆਂ ਸੇਵਾਵਾਂ ਰੈਗੂਲਰ ਕਰਵਾਉਣ ਦੀ ਹੱਕੀ ਮੰਗ ਨੂੰ ਲੈ ਕੇ ਸੰਘਰਸ਼ ਕਰ ਰਹੀ ਅਧਿਆਪਕ ਜੱਥੇਬੰਦੀ 5178 ਮਾਸਟਰ ਕਾਡਰ ਯੂਨੀਅਨ ਨੇ ਸਰਕਾਰ ਦੁਆਰਾ ਅਣਗੌਲੇ ਜਾਣ ਦੀ ਨੀਤੀ ਕਰਕੇ ਆਰ ਪਾਰ ਦੇ ਸੰਘਰਸ਼ ਦਾ ਐਲਾਨ ਕਰਦਿਆਂ ਆਉਣ ਵਾਲੀ 1 ਜੂਨ ਨੂੰ ਸਿੱਖਿਆ ਮੰਤਰੀ ਦੇ ਚੋਣ ਹਲਕੇ ਰੋਪੜ ਵਿਖੇ ਸੂਬਾ ਪੱਧਰੀ “ਇੰਨਸਾਫ ਰੈਲੀ“ ਕਰਨ ਦਾ ਪ੍ਰੋਗਰਾਮ ਉਲੀਕਿਆ ਹੈ । ਜਿਸ ਦੇ ਤਹਿਤ ਪੰਜਾਬ ਦੇ ਸਮੂਹ 5178 ਅਧਿਆਪਕ ਆਪਣੇ ਪਰਿਵਾਰਾਂ ਸਮੇਤ ਕਾਲੇ ਚੋਲੇ ਪਾ ਕੇ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕਰਨਗੇ ।ਇਸ ਸਬੰਧੀ ਜਾਣਕਾਰੀ ਦਿੰਦਿਆਂ 5178 ਮਾਸਟਰ ਕਾਡਰ ਯੂਨੀਅਨ ਪੰਜਾਬ ਦੀ ਇਕਾਈ ਦੇ ਜਿਲਾ ਪ੍ਰਧਾਨ ਓਮ ਵਰਮਾ ਨੇ ਦੱਸਿਆ ਕਿ ਪੰਜਾਬ ਸਰਕਾਰ ਉੱਚ ਯੋਗਤਾ ਪ੍ਰਾਪਤ 5178 ਅਧਿਆਪਕਾਂ ਨੂੰ ਅਨਪੜ ਮਜਦੂਰਾਂ ਤੋਂ ਵੀ ਘੱਟ ਮਿਹਨਤਾਨਾ 6000/- ਰੁਪਏ ਪ੍ਰਤੀ ਮਹੀਨਾ ਦੇ ਕੇ ਬੁੱਧੀਜੀਵੀ ਵਰਗ ਨੂੰ ਜਲੀਲ ਕਰ ਰਹੀ ਹੈ ।ਉਹਨਾਂ ਕਿਹਾ ਕਿ 5178 ਅਧਿਆਪਕ ਸਿੱਖਿਆ ਵਿਭਾਗ ਅਧੀਨ ਮਾਸਟਰ ਕਾਡਰ ਅਹੁਦਿਆਂ ਤੇ ਸੇਵਾ ਨਿਭਾ ਕੇ ਸੂਬੇ ਦੇ ਸਰਕਾਰੀ ਸਕੂਲਾਂ ਦੀ ਸਿੱਖਿਆ ਦਾ ਪੱਧਰ ਉੱਚਾ ਚੁੱਕਣ ਵਿਚ ਅਹਿਮ ਭੂਮਿਕਾ ਨਿਭਾ ਰਹੇ ਹਨ, ਪਰ ਸਰਕਾਰ ਦੀਆਂ ਗਲਤ ਨੀਤੀਆਂ ਕਰਕੇ ਵਿਦਿਆਰਥੀਆਂ ਦਾ ਭਵਿੱਖ ਬਣਾਉਣ ਵਾਲੇ ਅਤੇ ਕੌਮ ਦਾ ਨਿਰਮਾਤਾ ਕਹੇ ਜਾਣ ਵਾਲੇ ਅਧਿਆਪਕ ਦਾ ਆਪਣਾ ਵਰਤਮਾਨ ਅਤੇ ਭਵਿੱਖ ਹਨੇਰੇ ਵਿਚ ਗੋਤੇ ਖਾ ਰਿਹਾ ਹੈ ।ਅਧਿਆਪਕ ਸਿੱਖਿਆ ਵਿਭਾਗ ਅਧੀਨ ਰੈਗੂਲਰ ਹੋਣ ਦੀਆਂ ਸਾਰੀਆ ਸ਼ਰਤਾ ਪੂਰੀਆਂ ਕਰਦੇ ਹਨ, ਪਰ ਸਰਕਾਰ ਉਹਨਾਂ ਨੂੰ ਬਣਦਾ ਹੱਕ ਨਾ ਦੇ ਕੇ ਬੇਇਨਸਾਫੀ ਕਰ ਰਹੀ ਹੈ ।

ਜਨਰਲ ਸਕੱਤਰ ਕਿਰਨਦੀਪ ਸਿੰਘ ਨੇ ਕਿਹਾ ਕਿ ਸਰਕਾਰ ਦੀ ਅਣਗੌਲੇ ਜਾਣ ਅਤੇ ਡੰਗ ਟਪਾਊ ਨੀਤੀ ਅਧਿਆਪਕਾਂ ਨੂੰ ਸੜਕਾਂ ਜਾਮ ਕਰਨ ਅਤੇ ਟੈਂਕੀਆਂ ਤੇ ਚੜਨ ਲਈ ਮਜਬੂਰ ਕਰ ਰਹੀ ਹੈ ।ਅਧਿਆਪਕ ਆਗੂਆਂ ਨੇ ਸਰਕਾਰ ਤੋਂ ਜ਼ੋਰਦਾਰ ਸ਼ਬਦਾਂ ਵਿਚ ਮੰਗ ਕਰਦਿਆਂ ਕਿਹਾ ਕਿ ਸਾਰੀਆਂ ਸ਼ਰਤਾਂ ਪੂਰੀਆਂ ਕਰਦੇ 5178 ਅਧਿਆਪਕ ਤੁਰੰਤ ਰੈਗੂਲਰ ਕੀਤੇ ਜਾਣ । ਉਨਾ ਕਿਹਾ ਕਿ ਹੱਕੀ ਮੰਗਾਂ ਪੂਰੀਆਂ ਕਰਵਾਉਣ ਲਈ ਆਰ ਪਾਰ ਦਾ ਸੰਘਰਸ਼ ਕੀਤਾ ਜਾਵੇਗਾ ਅਤ ਇਸ ਤੋਂ ਨਿਕਲਣ ਵਾਲੇ ਸਿੱਟਿਆਂ ਦੀ ਜਿੰਮੇਵਾਰ ਸਿਰਫ ਤੇ ਸਿਰਫ ਮੌਜੂਦਾ ਸਰਕਾਰ ਹੋਵੇਗੀ ।

Share Button

Leave a Reply

Your email address will not be published. Required fields are marked *