ਉਤਰੀ ਭਾਰਤ ਦੀ ਪਹਿਲੇ ਦਰਜੇ ਦੀ ਯੂਨੀਵਰਸਿਟੀ ਬਣਨ ਤੋਂ ਬਆਦ ਅੰਤਰਰਾਸ਼ਟਰੀ ਮਿਆਰਾਂ ਨੂੰ ਲਾਗੂ ਕਰਨ ‘ਤੇ ਦਿੱਤਾ ਜਾਵੇਗਾ ਜ਼ੋਰ: ਵਾਈਸ-ਚਾਂਸਲਰ

ss1

ਉਤਰੀ ਭਾਰਤ ਦੀ ਪਹਿਲੇ ਦਰਜੇ ਦੀ ਯੂਨੀਵਰਸਿਟੀ ਬਣਨ ਤੋਂ ਬਆਦ ਅੰਤਰਰਾਸ਼ਟਰੀ ਮਿਆਰਾਂ ਨੂੰ ਲਾਗੂ ਕਰਨ ‘ਤੇ ਦਿੱਤਾ ਜਾਵੇਗਾ ਜ਼ੋਰ: ਵਾਈਸ-ਚਾਂਸਲਰ
ਓਪਨ ਤੇ ਡਿਸਟੈਂਸ ਲਰਨਿੰਗ ਦੇ ਹੋਣਗੇ ਨਵੇਂ ਕੋਰਸ ਸ਼ੁਰੂ

ਅੰਮ੍ਰਿਤਸਰ 19 ਫਰਵਰੀ (ਨਿਰਪੱਖ ਆਵਾਜ਼ ਬਿਊਰੋ): ਗੁਰੁ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਨੁੰ ਯੂਨੀਵਰਸਿਟੀ ਗ੍ਰਾਂਟ ਕਨਿਸ਼ਨ ਵਲੋਂ ਖੁਦ ਮੁਖਤਿਆਰ ਯੂਨੀਵਰਸਿਟੀ ਦਾ ਦਰਜਾ ਦਿੱਤੇ ਜਾਣ ਦੇ ਬਾਅਦ ਯੂਨੀਵਰਸਿਟੀ ਦੇ ਉਪ ਕੁਲਪਤੀ ਪ੍ਰੋ ਜਸਪਾਲ ਸਿੰਘ ਸੰਧੂ ਨੇ ਕਿਹਾ ਕਿ ਹੁਣ ਉਹਨਾਂ ਦਾ ਮਕਸਦ ਅੰਤਰ ਰਾਸ਼ਟਰੀ ਪੱਧਰ ਦੇ ਮਿਆਰ ਨੂੰ ਬਰਕਰਾਰ ਕਰਨ ਦਾ ਹੈ। ਉਹ ਅੱਜ ਯੂਨੀਵਰਸਿਟੀ ਨੂੰ ਉੱਤਰੀ ਭਾਰਤ ਦੀ ਨੰ.1 ਯੂਨੀਵਰਸਿਟੀ ਬਣਨ ਤੇ ਪਲੇਠੀ ਪ੍ਰੈਸ ਕਾਨਫੰਰਸ ਨੂੰ ਸੰਬੋਧਨ ਕਰ ਰਹੇ ਸਨ ਇਸ ਸਮੇ ਉਹਨਾਂ ਦੇ ਨਾਲ ਡੀਨ ਅਕਾਦਮਿਕ ਡਾ. ਕਮਲਜੀਤ ਸਿੰਘ ਅਤੇ ਰਜਿਸਟਰਾਰ ਡਾ. ਕਰਨਜੀਤ ਸਿੰਘ ਕਾਹਲੋਂ ਮੋਜੂਦ ਸਨ।
ਯੂਨੀਵਰਸਿਟੀ ਦੀਆਂ ਪ੍ਰਾਪਤੀਆਂ ਤੋ ਜਾਣੂ ਕਰਵਾਉਦਿਆਂ ਉਹਨਾਂ ਦੱਸਿਆ ਕਿ ਨੈਕ ਵਲੋਂ ਯੂਨੀਵਰਸਿਟੀ ਗ੍ਰਾਂਟ ਕਨਿਸ਼ਨ ਨੂੰ ਜੋ ਗੁਰੁ ਨਾਨਕ ਦੇਵ ਯੂਨੀਵਰਸਿਟੀ ਦੀਆਂ ਪ੍ਰਾਪਤੀਆਂ ਦੱਸੀਆਂ ਹਨ ਦੇ ਆਧਾਰ ਤੇ ਹੀ ਉਹਨਾਂ ਨੂੰ ਪਹਿਲਾ ਦਰਜੇ ਦੀ ਯੂਨੀਵਰਸਿਟੀ ਬਣਾਇਆ ਗਿਆ ਹੈ। ਉਹਨਾਂ ਕਿਹਾ ਕਿ ਯੂਨੀਵਰਸਿਟੀ ਨੂੰ ਪਹਿਲਾ ਦਰਜਾ ਮਿਲਣ ਦੇ ਨਾਲ ਬਹੁਤ ਸਾਰੇ ਅਧਿਕਾਰ ਮਿਲ ਗਏ ਹਨ। ਜਿਸ ਦੇ ਨਾਲ ਨਵੇਂ ਵਿਭਾਗ ਖੋਲ੍ਹਣ, ਨਵੇਂ ਕੋਰਸ ਚਲਾਉਣ, ਡਿਸਟੈਂਸ ਐਜੂਕੇਸ਼ਨ ਦੇ ਕੋਰਸ ਚਲਾਉਣ, ਵਿਦੇਸ਼ੀ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਲਿਆਉਣ ਤਕ ਦੇ ਫੈਸਲੇ ਆਪਣੇ ਪੱਧਰ ‘ਤੇ ਲਏ ਜਾਣਗੇ। ਇਸ ਤੋਂ ਪਹਿਲਾਂ ਯੂਨੀਵਰਸਿਟੀ ਨੂੰ ਕੋਈ ਵੀ ਨਵਾਂ ਫੈਸਲਾ ਲੈਣ ਤੋਂ ਪਹਿਲਾਂ ਯੂ.ਜੀ.ਸੀ ਤੋਂ ਮਨਜੂਰੀ ਲੈਣੀ ਪੈਂਦੀ ਸੀ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਵੱਲੋਂ ਇੱਕੀ ਨਵੇਂ ਕੋਰਸ ਸ਼ੁਰੂ ਕੀਤੇ ਜਾ ਰਹੇ ਹਨ ਜਿਨ੍ਹਾਂ ਨੂੰ ਅਗਲੇ ਵਿਦਅਕ ਸੈਸ਼ਨ ਤੋਂ ਸ਼ੁਰੂ ਕੀਤੇ ਜਾਣਾ ਸੰਭਵ ਹੋ ਗਿਆ ਹੈ। ਪਹਿਲੇ ਦਰਜੇ ਦੀ ਯੂਨੀਵਰਸਿਟੀ ਬਣਨ ‘ਤੇ ਹੀ ਇਹ ਸੰਭਵ ਹੋਇਆ ਹੈ ਨਹੀਂ ਤਾਂ ਇਸ ਵਿਚ ਦੇਰੀ ਹੋ ਸਕਦੀ ਸੀ।
ਉਨ੍ਹਾਂ ਕਿਹਾ ਕਿ ਨੈਸ਼ਨਲ ਅਸੈਸਮੈਂਟ ਐਂਡ ਐਕਰੀਡੇਸ਼ਨ ਕੌਂਸਲ (ਨੈਕ) ਨੇ ਯੂਨੀਵਰਸਿਟੀ ਨੂੰ ਪੰਜ ਅੰਕਾਂ ਵਿਚੋਂ 3.51 ਅੰਕ ਦਿੱਤੇ ਹਨ। ਇਸ ਦੇ ਨਾਲ ਇਹ ਪੰਜਾਬ, ਹਰਿਆਣਾ, ਹਿਮਾਂਚਲ ਅਤੇ ਚੰਡੀਗੜ੍ਹ ਦੇ ਖੇਤਰ ਦੀਆਂ ਯੂਨੀਵਰਸਿਟੀਆਂ ਵਿਚੋਂ ਪਹਿਲੇ ਦਰਜੇ ਦੀ ਯੂਨੀਵਰਸਿਟੀ ਬਣ ਗਈ ਹੈ। ਉਨ੍ਹਾਂ ਕਿਹਾ ਕਿ ਇਹ ਦਰਜਾ ਮਿਲਣ ਤੋਂ ਬਾਅਦ ਉਹ ਯੂਨੀਵਰਸਿਟੀ ਦਾ ਮਿਆਰ ਅੰਤਰਰਾਸ਼ਟਰੀ ਪੱਧਰ ਦਾ ਬਣਾਉਣ ਦੇ ਲਈ ਕੰਮ ਕਰਨਗੇ। ਜਿਸੇ ਦੇ ਵਿਚ ਪਹਿਲਾਂ ਹੀ ਕੁੱਝ ਅੰਤਰਰਾਸ਼ਟਰੀ ਮਿਆਰਾਂ ਨੂੰ ਅਮਲ ਵਿਚ ਲਿਆਉਣਾ ਸ਼ੁਰੂ ਕਰ ਦਿੱਤਾ ਹੈ। ਨਵੀਂ ਵੈਬਸਾਈਟ ਤੋਂ ਜਾਣੂ ਕਰਵਾਉਂਦਿਆਂ ਉਨ੍ਹਾਂ ਦੱਸਿਆ ਕਿ ਯੂਨੀਵਰਸਿਟੀ ਨੂੰ ਪ੍ਰਦੂਸ਼ਣ ਮੁਕਤ ਕਰਨ ਦਾ ਕੰਮ ਵੀ ਸ਼ੁਰੂ ਹੋ ਗਿਆ ਹੈ। ਵਿਦਿਆਰਥੀਆਂ ਨੂੰ ਕੈਸ਼ਲੈਸ ਸੁਵਿਧਾ ਦੇਣ ਲਈ ਵੀ ਕਾਰਜ ਚੱਲ ਰਿਹਾ ਹੈ। ਕੈਂਪਸ ਅੰਦਰ ਹਥਿਆਰ ਲੈ ਕੇ ਆਉਣ ‘ਤੇ ਪਾਬੰਦੀ ਲਾ ਦਿਤੀ ਗਈ ਹੈ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਦੇ ਹੋਸਟਲਾਂ ਦਾ ਮਿਆਰ ਵੀ ਅੰਤਰਰਾਸ਼ਟਰੀ ਪੱਧਰ ਦਾ ਕੀਤਾ ਜਾਵੇਗਾ ਤਾਂ ਹੀ 20 ਫੀਸਦੀ ਵਿਦੇਸ਼ੀ ਵਿਦਿਆਰਥੀਆਂ ਨੂੰ ਦਾਖਲੇ ਦਿੱਤੇ ਜਾਣੇ ਸੰਭਵ ਹੋ ਸਕਣਗੇ। ਉਨ੍ਹਾਂ ਕਿਹਾ ਕਿ ਪਹਿਲੇ ਦਰਜੇ ਦੀ ਯੂਨੀਵਰਸਿਟੀ ਬਣਨ ‘ਤੇ ਵਿਦੇਸ਼ੀ ਅਧਿਆਪਕਾਂ ਨੂੰ ਜਿਥੇ ਭਰਤੀ ਕੀਤਾ ਜਾਵੇਗਾ ਉਥੇ ਯੂਨੀਵਰਸਿਟੀ ਦੇ ਵਿਦਿਆਰਥੀ ਵੀ ਇਕ ਸਮੈਸਟਰ ਪਾਸ ਕਰਨ ਉਪਰੰਤ ਇਕ ਜਾਂ ਦੋ ਸਮੈਸਟਰ ਵਿਦੇਸ਼ੀ ਯੂਨੀਵਰਸਿਟੀਆਂ ਵਿਚ ਵੀ ਪਾਸ ਕਰਨ ਦਾ ਮੌਕਾ ਮਿਲੇਗਾ। ਇਸ ਅਦਲਾ ਬਦਲੀ ਨਾਲ ਉਚੇਰੀ ਸਿਖਿਆ ਦਾ ਮਿਆਰ ਉਚਾ ਹੋਵੇਗਾ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇਸ਼ ਦੀ ਮੋਹਰੀ ਯੂਨੀਵਰਸਿਟੀ ਬਣਨ ਦੇ ਨਾਲ ਨਾਲ ਸੰਸਾਰ ਦੀਆਂ ਪੰਜ ਸੌ ਪਹਿਲੇ ਦਰਜੇ ਦੀਆਂ ਯੂਨੀਵਰਸਿਟੀਆਂ ਵਿਚ ਸ਼ੁਮਾਰ ਹੋਵੇਗੀ। ਉਨ੍ਹਾਂ ਕਿਹਾ ਕਿ ਵਿਦੇਸ਼ ਅਧਿਆਪਕਾਂ ਦੇ ਭਰਤੀ ਕਰਨ ਦਾ ਮਕਸਦ ਦਾ ਇਹ ਨਹੀਂ ਹੈ ਕਿ ਸਾਡੇ ਅਧਿਆਪਕਾਂ ਵਿਚ ਕਿਸੇ ਯੋਗਤਾ ਦੀ ਕਮੀ ਹੈ। ਉਚੇਰੀ ਸਿਖਿਆ ‘ਚ ਸਾਝਾਂ ਨੂੰ ਮਜਬੂਤ ਕਰਨ ਦੇ ਨਾਲ ਹੀ ਇਕਠਿਆਂ ਤੇ ਤਜ਼ਰਬੇ ਦੇ ਨਾਲ ਨਵੀਆਂ ਖੋਜਾਂ ਸੰਭਵ ਹੋ ਸਕਣਗੀਆਂ।
ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਦੇ ਤੇਰਾਂ ਕਾਲਜਾਂ ਦੇ ਵਿਚ ਵੀ ਸਸਤੀ ਤੇ ਮਿਆਰੀ ਉਚੇਰੀ ਸਿਖਿਆ ਦੇਣ ਦੇ ਵੀ ਪ੍ਰਬੰਧ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਕਈ ਕਾਲਜਾਂ ਦੀ ਸਥਿਤੀ ‘ਚ ਸੁਧਾਰ ਲਿਆਉਣ ਦੇ ਮਕਸਦ ਨਾਲ 21 ਨਵੇਂ ਕੋਰਸ ਅਗਲੇ ਸੈਸ਼ਨ ਤੋਂ ਸ਼ੁਰੂ ਹੋ ਜਾਣਗੇ। ਅਧਿਆਪਕਾਂ ਦਾ ਵਰਕ ਲੋਡ ਚੈਕ ਕਰਵਾਇਆ ਜਾ ਰਿਹਾ ਹੈ। ਇਕ ਸੁਆਲ ਦੇ ਜੁਆਬ ਵਿਚ ਉਨ੍ਹਾਂ ਦੱਸਿਆ ਕਿ ਯੂਨੀਵਰਸਿਟੀ ਵੱਖ ਵੱਖ ਮਾਪਦੰਡਾਂ ਨੂੰ ਪਾਰ ਕਰਨ ‘ਤੇ ਹੀ ਉਤਰੀ ਭਾਰਤ ਦੀ ਪਹਿਲੀ ਸ਼੍ਰੇਣੀ ਦੀ ਯੂਨੀਵਰਸਿਟੀ ਬਣੀ ਹੇੈ।ਉਨ੍ਹਾਂ ਸੰਭਾਵਨਾ ਪ੍ਰਗਟਾਈ ਕਿ ਮਾਰਚ ਦੇ ਪਹਿਲੇ ਹਫਤੇ ਯੂਨੀਵਰਸਿਟੀ ਦੀ 44ਵੀਂ ਕਨਵੋਕੇਸ਼ਨ ਹੋਵੇਗੀ ਜੋ ਕੁੱਝ ਕਾਰਨਾਂ ਕਰਕੇ ਮੁਲਤਵੀ ਕੀਤੀ ਗਈ ਸੀ। ਇਕ ਹੋਰ ਸੁਆਲ ਦੇ ਜੁਆਬ ਵਿਚ ਉਨ੍ਹਾਂ ਦੱਸਿਆ ਕਿ ਯੂਨੀਵਰਸਿਟੀ ਵਿਦਿਆਰਥੀਆਂ ਅਤੇ ਅਧਿਆਪਕਾਂ ‘ਚ ਆਪਸੀ ਸਾਂਝ ਨੂੰ ਹੋਰ ਮਜਬੂਤ ਕਰਨ ਦੇ ਮਕਸਦ ਨਾਲ ਹੀ ਨਵੇਂ ਸਿਲੇਬਸਾਂ ਸਬੰਧੀ ਵਿਦਿਆਰਥੀਆਂ ਕੋਲੋਂ ਰਾਏ ਲੈ ਕੇ ਹੀ ਤਿਆਰ ਕੀਤਾ ਜਾ ਰਿਹਾ ਹੈ। ਨਵੇਂ ਕੋਰਸਾਂ ਸਬੰਧੀ ਵੀ ਵਿਦਿਆਰਥੀਆਂ ਦੀ ਰਾਏ ਲਈ ਗਈ ਹੈ। ਉਨ੍ਹਾਂ ਕਿਹਾ ਕਿ ਓਪਨ ਅਤੇ ਡਿਸਟੈਂਸ ਐਜੂਕੇਸ਼ਨ ਲਈ ਨਵੇਂ ਕੋਰਸ ਯੂਨੀਵਰਸਿਟੀ ਰਾਹੀਂ ਹੀ ਕਰਵਾਏ ਜਾਣਗੇ।

Share Button

Leave a Reply

Your email address will not be published. Required fields are marked *