Mon. Sep 23rd, 2019

51 ਸਾਲਾਂ ਪਿੱਛੋਂ ਮਿਲਿਆ ਭਾਰਤੀ ਹਵਾਈ ਫ਼ੌਜ ਦੇ ਜਹਾਜ਼ ਦਾ ਮਲਬਾ

51 ਸਾਲਾਂ ਪਿੱਛੋਂ ਮਿਲਿਆ ਭਾਰਤੀ ਹਵਾਈ ਫ਼ੌਜ ਦੇ ਜਹਾਜ਼ ਦਾ ਮਲਬਾ

51 ਸਾਲ ਪਹਿਲਾਂ 7 ਫ਼ਰਵਰੀ, 1968 ਨੂੰ ਰੋਹਤਾਂਗ ਦੱਰੇ ਤੋਂ ਅਚਾਨਕ ਲਾਪਤਾ ਹੋਏ ਭਾਰਤੀ ਹਵਾਈ ਫ਼ੌਜ ਦੇ ਜਹਾਜ਼ ਦਾ ਮਲਬਾ ਆਖ਼ਰ ਮਿਲ ਗਿਆ ਹੈ। ਇਹ ਮਲਬਾ ਹਿਮਾਚਲ ਪ੍ਰਦੇਸ਼ ਦੇ ਲਾਹੌਲ–ਸਪਿਤੀ ਜ਼ਿਲ੍ਹੇ ਦੇ ਢਾਕਾ ਗਲੇਸ਼ੀਅਰ ’ਤੇ ਪਿਆ ਮਿਲਿਆ ਹੈ। ਇਸ AN-12 BL-534 ਹਵਾਈ ਜਹਾਜ਼ ਵਿੱਚ ਉਸ ਵੇਲੇ 100 ਜਵਾਨ ਸਵਾਰ ਸਨ ਤੇ ਉਹ ਸਾਰੇ ਅਚਾਨਕ ਹੀ ਲਾਪਤਾ ਹੋ ਗਏ ਸਨ।

ਕਿਸੇ ਹਵਾਈ ਜਹਾਜ਼ ਤੇ ਉਸ ਉੱਤੇ ਸਵਾਰ ਫ਼ੌਜੀ ਜਵਾਨਾਂ ਦੇ ਇੰਝ ਅਚਾਨਕ ਗੁੰਮ ਹੋ ਜਾਣ ਦੀ ਇਹ ਕੋਈ ਪਹਿਲੀ ਘਟਨਾ ਨਹੀਂ ਹੈ। ਇਸ ਮਾਮਲੇ ਵਿੱਚ ਹਵਾਈ ਜਹਾਜ਼ ਦਾ ਇੰਜਣ, ਫ਼ਿਊਜ਼ਲੇਜ, ਬਿਜਲਈ ਸਰਕਟਸ, ਪ੍ਰੋਪੈਲਰ, ਤੇਲ ਦੀ ਟੈਂਕੀ, ਏਅਰ ਬ੍ਰੇਕ ਅਸੈਂਬਲੀ ਤੇ ਕਾੱਕਪਿਟ ਦਾ ਦਰਵਾਜ਼ਾ ਮਿਲ ਗਏ ਹਨ।

ਸਾਲ 2003 ਦੌਰਾਨ ਹਿਮਾਲਿਅਨ ਮਾਊਂਟੇਨੀਅਰਿੰਗ ਇੰਸਟੀਚਿਊਟ ਦੇ ਮੈਂਬਰਾਂ ਨੇ ਸਿਪਾਹੀ ਬੇਲੀ ਰਾਮ ਦੀ ਮ੍ਰਿਤਕ ਦੇਹ ਲੱਭੀ ਸੀ; ਜੋ ਇਸੇ ਜਹਾਜ਼ ਉੱਤੇ ਸਵਾਰ ਸੀ। ਫਿਰ 9 ਅਗਸਤ, 2007 ਨੂੰ ਭਾਰਤੀ ਥਲ ਸੈਨਾ ਦੀ ਇੱਕ ਮੁਹਿੰਮ ਦੌਰਾਨ ਤਿੰਨ ਹੋਰ ਜਵਾਨਾਂ ਦੀਆਂ ਮ੍ਰਿਤਕ ਦੇਹਾਂ ਲੱਭੀਆਂ ਸਨ।

1 ਜੁਲਾਈ, 2018 ਨੂੰ ਵੀ ਇੱਕ ਪਰਬਤਾਰੋਹੀ ਟੀਮ ਨੇ ਇੱਕ ਹੋਰ ਫ਼ੌਜੀ ਜਵਾਨ ਦੀ ਮ੍ਰਿਤਕ ਦੇਹ ਲੱਭੀ ਸੀ ਤੇ ਤਦ ਇਸੇ ਹਵਾਈ ਜਹਾਜ਼ ਦੇ ਕੁਝ ਹਿੱਸੇ ਵੀ ਬਰਾਮਦ ਕੀਤੇ ਗਏ ਸਨ।

ਇਯੇ ਵਰ੍ਹੇ 26 ਜੁਲਾਈ ਨੂੰ ਡੋਗਰਾ ਸਕਾਊਟਸ ਨੇ ਪੱਛਮੀ ਕਮਾਂਡ ਅਧੀਨ ਇਸ ਹਵਾਈ ਜਹਾਜ਼ ਦਾ ਮਲਬਾ ਲੱਭਣ ਦੀ ਇੱਕ ਮੁਹਿੰਮ ਵਿੱਢੀ ਸੀ। ਇਸ ਟੀਮ ਨੂੰ ਵੱਡੀ ਸਫ਼ਲਤਾ ਹੱਥ ਲੱਗੀ ਤੇ ਹਵਾਈ ਜਹਾਜ਼ ਦਾ ਮਲਬਾ ਢਾਕਾ ਗਲੇਸ਼ੀਅਰ ਉੱਤੇ 5,240 ਮੀਟਰ ਦੀ ਉਚਾਈ ’ਤੇ ਪਿਆ ਮਿਲ ਗਿਆ।

1968 ’ਚ ਇਸ ਹਵਾਈ ਜਹਾਜ਼ ਵਿੱਚ 98 ਜਵਾਨ ਸਵਾਰ ਸਨ ਤੇ ਇਹ ਆਪਣੇ ਟਿਕਾਣੇ ਉੱਤੇ ਲੈਂਡ ਕਰਨ ਹੀ ਵਾਲਾ ਸੀ ਕਿ ਪਾਇਲਟ ਨੂੰ ਹੁਕਮ ਆ ਗਏ ਕਿ ਮੌਸਮ ਖ਼ਰਾਬ ਹੋਣ ਕਾਰਨ ਉਹ ਹਵਾਈ ਜਹਾਜ਼ ਨੂੰ ਤੁਰੰਤ ਵਾਪਸ ਲੈ ਆਵੇ। ਜਦੋਂ ਉਹ ਜਹਾਜ਼ ਚੰਡੀਗੜ੍ਹ ਪਰਤ ਰਿਹਾ ਸੀ, ਤਦ ਉਸ ਦਾ ਸੰਪਰਕ ਕੰਟਰੋਲ ਰੂਮ ਨਾਲੋਂ ਟੁੱਟ ਗਿਆ ਸੀ।

Leave a Reply

Your email address will not be published. Required fields are marked *

%d bloggers like this: