Sun. Jul 21st, 2019

50 ਸਾਲ ਤੋਂ ਵੱਧ ਉਮਰ ਦੇ ਨੇਤਾ ਵੀ ਰਿਟਾੲਰ ਹੋਵੇ : ਐਮ.ਪੀ. ਸ਼ਰਮਾ

50 ਸਾਲ ਤੋਂ ਵੱਧ ਉਮਰ ਦੇ ਨੇਤਾ ਵੀ ਰਿਟਾੲਰ ਹੋਵੇ : ਐਮ.ਪੀ. ਸ਼ਰਮਾ

ਨੂਰਪੁਰ ਬੇਦੀ, 13 ਦਸੰਬਰ (ਬਿਊਰੋ)- 50 ਸਾਲ ਤੋਂ ਵੱਧ ਉਮਰ ਦੇ ਨੇਤਾ ਵੀ ਰਿਟਾੲਰ ਹੋਵੇ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਯੂਥ ਨੇਤਾ ਅਤੇ ਸਮਾਜ ਸੇਵੀ ਐਮ.ਪੀ. ਸ਼ਰਮਾ ਨੇ ਕੀਤਾ। ਸ਼ਰਮਾ ਨੇ ਕਿਹਾ ਕਿ ਨੂਰਪੁਰ ਬੇਦੀ ਬਲਾਕ ਦੇ ਕੁਝ ਅਜਿਹੇ ਪਿੰਡ ਵੀ ਹਨ ਜਿੱਥੇ ਪਿਛਲੇ 20-20 ਸਾਲਾਂ ਤੋਂ ਕਿਸੇ ਵੀ ਨੌਜਵਾਨ ਨੂੰ ਸਰਪੰਚੀ ਦੀਆਂ ਚੌਣਾਂ ਵਿੱਚ ਅੱਗੇ ਨਹੀਂ ਆਉਣ ਦਿੱਤਾ ਜਾਂਦਾ ਜਦਕਿ ਉਸ ਨੂੰ ਇਹ ਕਹਿ ਕੇ ਟਾਲ ਦਿੱਤਾ ਜਾਂਦਾ ਹੈ ਕਿ “ਹਜੇ ਤੂੰ ਬੱਚਾ ਹੈ ਪੜਾਈ ਕਰ” ਫਿਰ ਦੂਜੀ ਗੱਲ ਇਹ ਹੈ ਕਿ ਜੇਕਰ 18 ਸਾਲ ਤੋਂ ਵੱਧ ਉਮਰ ਦਾ ਨੌਜਵਾਨ ਹਜੇ ਬੱਚਾ ਹੈ ਤਾਂ ਉਸ ਦੀ ਵੋਟ ਕਿਉਂ ਬਣਾਈ ਜਾਂਦੀ ਹੈ? ਸ਼ਰਮਾ ਨੇ ਕਿਹਾ ਕਿ ਅਜ਼ਾਦੀ ਤੋਂ ਬਾਅਦ ਦੇਸ਼ ਦਾ ਨੌਜਵਾਨ ਪਿੱਛੇ ਜਾ ਰਿਹਾ ਹੈ ਜਿਸ ਕਾਰਨ ਆਉਣ ਵਾਲੇ ਸਮੇਂ ਵਿੱਚ ਬਹੁਤ ਨੁਕਸਾਨ ਹੋ ਸਕਦਾ ਹੈ। ਸ਼ਰਮਾ ਨੇ ਕਿਹਾ ਕਿ ਇਹ ਗੱਲ ਵਾਜਿਬ ਹੈ ਕਿ ਕਈ ਪਿੰਡਾਂ ਵਿੱਚ ਸਰਬ-ਸੰਮਤੀ ਨਾਲ ਪੰਚਾਇਤ ਬਣਾਉਣੀ ਚਾਹੀਦੀ ਹੈ ਕਿ ਪ੍ਰੰਤੂ ਜੇਕਰ ਨੌਜਵਾਨ ਨੂੰ ਸਰਪੰਚ ਬਣਨ ਦਾ ਮੌਕਾ ਨਹੀਂ ਮਿਲਦਾ ਤਾਂ ਘੱਟੋ-ਘੱਟ ਇੱਕ ਨੌਜਵਾਨ ਨੂੰ ਪੰਚ ਜਰੂਰ ਬਣਾਓ ਤਾਂ ਜੋ ਨੌਜਵਾਨਾਂ ਦੇ ਮਸਲਿਆਂ ਨੂੰ ਵਧੀਆ ਤਰੀਕੇ ਨਾਲ ਉਠਾਇਆ ਜਾ ਸਕੇ। ਸ਼ਰਮਾ ਨੇ ਕਿਹਾ ਕਿ ਆਪਣੇ ਵੱਡੇ ਬਜੁਰਗਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ ਪ੍ਰੰਤੂ ਜਦੋਂ ਤੱਕ ਕਿਸੇ ਨੌਜਵਾਨ ਦੇ ਸਿਰ ਤੇ ਜੁੰਮੇਵਾਰੀ ਨਹੀਂ ਪੈਂਦੀ ਉਦੋਂ ਤੱਕ ਉਸ ਨੂੰ ਪਤਾ ਨਹੀਂ ਚੱਲਣਾ ਕਿ ਉਹ ਕਿੰਨੇ ਪਾਣੀ ਵਿੱਚ ਹੈ। ਸ਼ਰਮਾ ਨੇ ਇਲਾਕਾ ਨਿਵਾਸੀਆਂ ਨੂੰ ਪੁਰਜੋਰ ਅਪੀਲ ਕੀਤੀ ਕਿ ਨੌਜਵਾਨਾਂ ਨੂੰ ਅੱਗੇ ਲਿਆਉਣਾ ਚਾਹੀਦਾ ਹੈ ਤਾਂ ਜੋ ਸਾਡੇ ਇਲਾਕੇ ਦਾ ਕੁਝ ਸੁਧਾਰ ਹੋ ਸਕੇ।

Leave a Reply

Your email address will not be published. Required fields are marked *

%d bloggers like this: