50 ਦਲਿਤ ਪਰਿਵਾਰਾਂ ਨੇ ਫੜਿਆ ਆਮ ਆਦਮੀ ਪਾਰਟੀ ਦਾ ਝਾੜੂ

ss1

50 ਦਲਿਤ ਪਰਿਵਾਰਾਂ ਨੇ ਫੜਿਆ ਆਮ ਆਦਮੀ ਪਾਰਟੀ ਦਾ ਝਾੜੂ
3 ਅਗਸਤ ਦੀ ਰੈਲੀ ਵਿਰੋਧੀਆਂ ਦੇ ਭਰਮ-ਭੁਲੇਖੇ ਦੂਰ ਕਰੇਗੀ – ਵਲਟੋਹਾ

SAMSUNG CAMERA PICTURES
SAMSUNG CAMERA PICTURES

ਭਿੱਖੀਵਿੰਡ 2 ਅਗਸਤ (ਹਰਜਿੰਦਰ ਸਿੰਘ ਗੋਲ੍ਹਣ)-ਪਿੰਡ ਭਿੱਖੀਵਿੰਡ ਵਿਖੇ ਆਮ ਆਦਮੀ ਪਾਰਟੀ ਨੂੰ ਉਸ ਸਮੇਂ ਭਾਰੀ ਬਲ ਮਿਲਿਆ, ਜਦੋਂ 50 ਦੇ ਕਰੀਬ ਦਲਿਤ ਪਰਿਵਾਰਾਂ ਨੇ ਅਕਾਲੀ ਦਲ ਤੇ ਕਾਂਗਰਸ ਪਾਰਟੀ ਨੂੰ ਅਲਵਿਦਾ ਕਹਿ ਕੇ ਆਮ ਆਦਮੀ ਪਾਰਟੀ ਦਾ ਪੱਲਾ ਫੜ ਲਿਆ। ਆਪ ਦੇ ਸੀਨੀਅਰ ਆਗੂ ਤੇ ਕਿਸਾਨ ਵਿੰਗ ਪੰਜਾਬ ਦੇ ਸੂਬਾ ਮੀਤ ਪ੍ਰਧਾਨ ਸੁਖਬੀਰ ਸਿੰਘ ਵਲਟੋਹਾ, ਸੈਕਟਰ ਇੰਚਾਰਜ ਦਿਲਬਾਗ ਸਿੰਘ ਕਾਲੇ, ਫੋਜੀ ਬਖਸੀਸ ਸਿੰਘ, ਗੁਰਦਾਸ ਸਿੰਘ ਢੋਲਣ, ਜਸਬੀਰ ਸਿੰਘ ਪਹਿਲਵਾਨਕੇ, ਗੁਰਬਿੰਦਰ ਸਿੰਘ ਭੁੱਚਰ, ਕੰਵਲਜੀਤ ਸਿੰਘ ਨੇ ਪਾਰਟੀ ਵਿਚ ਸਾਮਲ ਹੋਏ ਸਤਨਾਮ ਸਿੰਘ ਸੱਤਾ, ਫੋਜੀ ਮੁਖਤਾਰ ਸਿੰਘ, ਦਿਲਬਾਗ ਸਿੰਘ, ਕੁਲਵੰਤ ਸਿੰਘ, ਮਲਕੀਤ ਸਿੰਘ, ਸੋਨੂੰ, ਗੁਰਪ੍ਰੀਤ ਸਿੰਘ, ਸੋਨੂੰ ਪਵਨ, ਵਿੱਕੀ, ਗੁਰਪ੍ਰੀਤ ਸਿੰਘ, ਜੈਮਲ ਸਿੰਘ, ਹਰਜੀਤ ਸਿੰਘ, ਲਵਪ੍ਰੀਤ ਸਿੰਘ, ਤਰਸੇਮ ਸਿੰਘ, ਮਲਕੀਤ ਸਿੰਘ, ਗੋਲਡੀ, ਸੁਰਜੀਤ ਸਿੰਘ, ਵਿਨੈ, ਸਾਹਿਬ ਸਿੰਘ, ਸਤਨਾਮ ਸਿੰਘ, ਮਨਪ੍ਰੀਤ ਸਿੰਘ, ਦਲਜੀਤ ਸਿੰਘ, ਹਰਜੀਤ ਸਿੰਘ, ਗੁਰਨਾਮ ਸਿੰਘ ਆਦਿ ਪਰਿਵਾਰਾਂ ਦਾ ਸਨਮਾਨ ਕੀਤਾ। ਇਸ ਸਮੇਂ ਨੌਜਵਾਨਾਂ ਦੇ ਇੱਕਠ ਨੂੰ ਸੰਬੋੋਧਨ ਕਰਦਿਆਂ ਆਪ ਆਗੂ ਸੁਖਬੀਰ ਸਿੰਘ ਵਲਟੋਹਾ ਨੇ ਕਿਹਾ ਕਿ ਦੇਸ਼ ਭਾਰਤ ਨੂੰ ਆਜਾਦ ਹੋਇਆ ਭਾਂਵੇ 70 ਸਾਲ ਦੇ ਕਰੀਬ ਸਮਾਂ ਬੀਤ ਚੁੱਕਾ ਹੈ ਅਤੇ ਪਰ ਜਨਤਾ ਦੀ ਹਾਲਤ ਅੱਜ ਵੀ ਜਿਉ ਦੀ ਤਿਉ ਦਿਖਾਈ ਦੇ ਰਹੀ ਹੈ, ਕਿਉਕਿ ਗਰੀਬ ਲੋਕ ਰੋਟੀ, ਕੱਪੜਾ, ਮਕਾਨ ਨੂੰ ਤਰਸ ਰਹੇ ਹਨ, ਬੇਰੋਜਗਾਰ ਪੜ੍ਹੇ-ਲਿਖੇ ਲੋਕ ਹੱਥਾਂ ਵਿੱਚ ਡਿਗਰੀਆਂ ਲੈ ਕੇ ਸੜਕਾਂ ‘ਤੇ ਘੰਮ ਰਹੇ ਹਨ, ਸਰਕਾਰ ਪਾਸੋਂ ਰੋਜਗਾਰ ਮੰਗਦੇ ਲੋਕਾਂ ਨੂੰ ਪੁਲਿਸ ਦੀਆਂ ਧਾੜਾਂ ਵੱਲੋਂ ਧੀਆਂ ਤੇ ਪੁੱਤਾਂ ਨੂੰ ਸ਼ਰੇਆਮ ਛੱਲੀਆਂ ਦੀਆਂ ਤਰ੍ਹਾਂ ਕੁੱਟਿਆ ਜਾ ਰਿਹਾ ਹੈ। ਸੁਖਬੀਰ ਵਲਟੋਹਾ ਨੇ ਆਖਿਆ ਕਿ 3 ਅਗਸਤ ਨੂੰ ਅਮਰਕੋਟ ਦੀ ਦਾਣਾ ਮੰਡੀ ਵਿਖੇ ਆਮ ਆਦਮੀ ਪਾਰਟੀ ਦੇ ਐਸ.ਸੀ ਵਿੰਗ ਦੀ ਹੋ ਰਹੀ ਵਿਸ਼ਾਲ ਰੈਲੀ ਵਿਰੋਧੀਆਂ ਦੇ ਭਰਮ-ਭੁਲੇਖੇ ਦੂਰ ਕਰਕੇ ਰੱਖ ਦੇਵੇਗੀ ਅਤੇ ਇਸ ਰੈਲੀ ਦੌਰਾਨ ਦਲਿਤ ਤੇ ਪੱਛੜੇ ਸਮਾਜ ਨੂੰ ਆ ਰਹੀਆਂ ਮੁਸ਼ਕਿਲਾਂ ਉਪਰ ਵਿਸ਼ੇਸ਼ ਤੌਰ ‘ਤੇ ਚਰਚਾ ਹੋਵੇਗੀ। ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਰੈਲੀ ਵਿੱਚ ਵੱਡੀ ਗਿਣਤੀ ਵਿੱਚ ਪਹੰਚ ਕੇ ਆਪ ਆਗੂਆਂ ਦੇ ਵਿਚਾਰ ਸੁਣਨ।

Share Button

Leave a Reply

Your email address will not be published. Required fields are marked *