5 ਸਤੰਬਰ ਨੂੰ ਚੰਡੀਗੜ ਦੇ ਪੱਕੇ ਮੋਰਚੇ ਚ ਹਜਾਰਾਂ ਕਿਸਾਨ/ਮਜਦੂਰ ਸਮੂਲੀਅਤ ਕਰਨਗੇ :- ਮਨਜੀਤ ਧਨੇਰ

ss1

5 ਸਤੰਬਰ ਨੂੰ ਚੰਡੀਗੜ ਦੇ ਪੱਕੇ ਮੋਰਚੇ ਚ ਹਜਾਰਾਂ ਕਿਸਾਨ/ਮਜਦੂਰ ਸਮੂਲੀਅਤ ਕਰਨਗੇ :- ਮਨਜੀਤ ਧਨੇਰ
ਲੋਕਾਂ ਨੂੰ ਲਾਮਬੰਦ ਕਰਨ ਲਈ ਪਿੰਡਾਂ ਚ ਕੱਢਿਆ ਵਿਸਾਲ ਟਰੈਕਟਰ ਜਾਗਰੂਕ ਮਾਰਚ

25-8

ਮਹਿਲ ਕਲਾਂ 25 ਅਗਸਤ (ਗੁਰਭਿੰਦਰ ਗੁਰੀ)- ਭਾਰਤੀ ਕਿਸਾਨ ਯੂਨੀਅਨ (ਡਕੌਦਾ) ਵੱਲੋਂ ਪੰਜਾਬ ਦੀਆਂ 7 ਕਿਸਾਨ ਜਥੇਬੰਦੀਆ ਦੇ ਸਹਿਯੋਗ ਨਾਲ 5 ਸਤੰਬਰ ਨੂੰ ਚੰਡੀਗੜ ਦੇ ਮਟਕਾ ਚੌਂਕ ਵਿਖੇ ਲਗਾਏ ਜਾ ਰਹੇ ਅਣਮਿਥੇ ਸਮੇਂ ਲਈ ਪੱਕੇ ਮੋਰਚੇ ਨੂੰ ਸਫਲ ਬਣਾਉਣ ਲਈ ਅੱਜ ਸਥਾਨਕ ਅਨਾਜ ਮੰਡੀ ਤੋਂ ਕਿਸਾਨਾਂ -ਮਜਦੂਰਾਂ ਨੂੰ ਲਾਮਬੰਦ ਕਰਨ ਲਈ ਵੱਖ ਵੱਖ ਪਿੰਡਾਂ ਚ ਟਰੈਕਟਰ ਜਾਗਰੂਕ ਮਾਰਚ ਕੱਢਿਆ ਗਿਆ। ਇਸ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚੇ ਸੂਬਾ ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਧਨੇਰ ਨੇ ਕਿਹਾ ਕਿ ਇਹ ਪੱਕਾ ਮੋਰਚਾ ਸਰਕਾਰ ਦੀਆਂ ਕਿਸਾਨ ਮਜ਼ਦੂਰ ਮਾਰੂ ਨੀਤੀਆਂ ਕਾਰਨ ਕਰਜ਼ਾ ਮੋੜਨ ਤੋਂ ਅਸਮਰੱਥ ਕਿਸਾਨ ਮਜ਼ਦੂਰਾਂ ਸਿਰ ਚੜ੍ਹੇ ਹਰ ਕਿਸਮ ਦੇ ਕਰਜ਼ੇ ਉੱਪਰ ਲਕੀਰ ਮਾਰੀ ਜਾਵੇ ,ਲੰਬੇ ਸਮੇਂ ਦਾ ਬਿਨ੍ਹਾਂ ਵਿਆਜ ਕਰਜ਼ਾ ਦਿੱਤਾ ਜਾਵੇ,ਕਿਸਾਨ-ਮਜਦੂਰ ਪੱਖੀ ਕਰਜ਼ਾ ਰਾਹਤ ਕਨੂੰਨ ਬਣਾਇਆ ਜਾਵੇ,ਸੂਦਖ਼ੋਰ ਬੈਂਕਾਂ ਅਤੇ ਆੜ੍ਹਤੀਆਂ ਵੱਲੋਂ ਖਾਲੀ ਚੈੱਕ ਪਰਨੋਟਾਂ ਜਾਂ ਇਕਰਾਰਨਾਮਿਆਂ ਉੱਤੇ ਦਸਤਖ਼ਤ ਅੰਗੂਠੇ ਲਗਾਉਣੇ ਬੰਦ ਕੀਤੇ ਜਾਣ ਅਤੇ ਅਜਿਹਾ ਕਰਨ ਨੂੰ ਸਜਾ ਯੋਗ ਅਪਰਾਧ ਕਰਾਰ ਦਿੱਤਾ ਜਾਵੇ,ਅਬਾਦਕਾਰਾਂ ਨੂੰ ਜਮੀਨ ਦੀ ਮਾਲਕੀ ਦਾ ਹੱਕ ਦਿੱਤਾ ਜਾਵੇ,ਜ਼ਮੀਨੀ ਹੱਦਬੰਦੀ ਕਾਨੂੰਨ ਲਾਗੂ ਕਰਕੇ ਫਾਲਤੂ ਜ਼ਮੀਨਾਂ ਬੇਜ਼ਮੀਨੇ ਅਤੇ ਥੁੜਾਂ ਮਾਰੇ ਕਿਸਾਨਾਂ ਮਜ਼ਦੂਰਾਂ ਵਿੱਚ ਵੰਡੀਆਂ ਜਾਣ,ਹੁਣੇ ਹੋਈਆਂ ਭਾਰੀ ਬਾਰਸ਼ਾਂ ਕਾਰਨ ਕਰਨ ਬਰਬਾਦ ਹੋਈ ਝੋਨੇ/ਨਰਮੇ ਦੀ ਫਸਲ ਦੀ ਜਲਦ ਗਿਰਦਾਵਰੀ ਕਰਵਾ ਕੇ 30000 ਹਜਾਰ ਰੁ. ਪ੍ਰਤੀ ਏਕੜ ਮੁਆਵਜ਼ਾ ਦਿੱਤਾ ਜਾਵੇ,ਖ਼ੁਦਕਸ਼ੀ ਕਰ ਗਏ ਪਰਿਵਾਰਾਨੂੰ 5 ਲੱਖ ਮੁਆਵਜਾ,ਸਰਕਾਰੀ ਨੌਕਰੀ ਦੇਣ ਸਮੇਤ ਸਿਰ ਚੜ੍ਹੇ ਕਰਜੇ ਤੇ ਲਕੀਰ ਮਾਰਨ ਸਮੇਤ ਪੰਜਾਬ ਦੇ ਪੜ੍ਹੇ ਲਿਖੇ ਅਤੇ ਅਨਪੜ੍ਹ ਨੌਜਵਾਨਾਂ ਨੂੰ ਰੋਜ਼ਗਾਰ ਦਫ਼ਤਰਾਂ ਰਾਹੀ ਪੱਕਾ ਰੁਜ਼ਗਾਰ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਮਾਰਚ ਦਾ ਦੂਸਰਾ ਪੜਾਅ ਮਿਤੀ 29 ਅਗਸਤ ਨੂੰ ਹੋਵੇਗਾ ਅਤੇ ਇਸ ਪੜਾਅ ਤੋਂ ਬਾਅਦ ਪੱਕੇ ਮੋਰਚੇ ਲਈ ਰਾਸਨ ਇਕੱਠਾ ਕਰਨ ਦਾ ਕੰਮ ਸੁਰੂ ਕੀਤਾ ਜਾਵੇਗਾ। ਇਹ ਮਾਰਚ ਮਹਿਲ ਕਲਾਂ ਤੋਂ ਸੁਰੂ ਹੋ ਕੇ ਮਹਿਲ ਖੁਰਦ,ਖਿਆਲੀ,ਸਹੌਰ,ਹਮੀਦੀ,ਠੁੱਲੀਵਾਲ,ਗੁੰਮਟੀ,ਮਾਂਗੇਵਾਲ,ਮਨਾਲ, ਕੁਰੜ,ਪੰਡੋਰੀ,ਛਾਪਾ,ਹਰਦਾਸਪੁਰਾ,ਕੁਤਬਾ,ਬਾਹਮਣੀਆਂ,ਨਿਹਾਲੂਵਾਲ ਤੋਂ ਹੁੰਦਾ ਹੋਇਆ ਗੰਗੋਹਰ ਵਿਖੇ ਆ ਕੇ ਸਮਾਪਤ ਹੋਇਆ। ਇਸ ਮੌਕੇ ਜਿਲ੍ਹਾ ਆਗੂ ਮਲਕੀਤ ਸਿੰਘ ਈਨਾ ਸਿੱਧੂ, ਬਲਾਕ ਪ੍ਰਧਾਨ ਜਗਰਾਜ ਸਿੰਘ ਹਰਦਾਸਪੁਰਾ, ਜਗਤਾਰ ਸਿੰਘ ਕਲਾਲ ਮਾਜਰਾ, ਚਮਕੌਰ ਸਿੰਘ ਸਹਿਜੜਾ, ਭਾਗ ਸਿੰਘ ਕੁਰੜ, ਜੱਗਾ ਸਿੰਘ ਛਾਪਾ, ਜਸਵੰਤ ਸਿੰਘ ਛਾਪਾ,ਭਿੰਦਰ ਸਿੰਘ ਮੂੰਮ,ਕੇਵਲ ਸਿੰਘ ਸਹੌਰ, ਭੋਲਾ ਸਿੰਘ ਸਹੌਰ,ਭੂਰਾ ਸਿੰਘ ਹਰਦਾਸਪੁਰਾ,ਗੁਰਦੀਪਸਿੰਘ ਸੋਢਾ, ਦਰਸਨ ਸਿੰਘ ਠੀਕਰੀਵਾਲ, ਨਿਰਮਲ ਸਿੰਘ ਧਨੇਰ, ਮੱਘਰ ਸਿੰਘ ਕਲਾਲਾ ਆਦਿ ਬਲਾਕ ਦੇ ਵੱਖ ਵੱਖ ਪਿੰਡਾਂ ਚੋ ਕਿਸਾਨਾਂ ਨੇ ਵੱਡੀ ਗਿਣਤੀ ਚ ਹਿੱਸਾ ਲਿਆ।

Share Button

Leave a Reply

Your email address will not be published. Required fields are marked *