5 ਭਾਰਤੀਆਂ ਪਹੁੰਚੇ ਸਿੰਗਾਪੁਰ ਦੀ ਜੇਲ੍ਹ

ss1

5 ਭਾਰਤੀਆਂ ਪਹੁੰਚੇ ਸਿੰਗਾਪੁਰ ਦੀ ਜੇਲ੍ਹ

ਸਿੰਗਾਪੁਰ: 5 ਭਾਰਤੀਆਂ ਨੂੰ ਧੋਖਾਧੜੀ ਦੇ ਮਾਮਲੇ ਵਿੱਚ 3 ਸਾਲ ਤੇ 3 ਮਹੀਨਿਆਂ ਦੀ ਸਜ਼ਾ ਸੁਣਾਈ ਗਈ ਹੈ। ਕਰੁਣਾਨਿਧੀ ਰਾਜੇਸ਼ (32), ਰਾਮਾਇਣ ਕਾਰਤੀਕੇਨ (44), ਵੈਥਿਆਲਿੰਗਮ ਕਰੁਣਾਨਿਧੀ (61) ਤੇ ਗਨਾਨਮ (29) ਨੂੰ 3 ਸਾਲ 3 ਮਹੀਨੇ ਜਦਿਕ 37 ਸਾਲਾ ਕਰੁਣਾਨਿਧੀ ਸਾਰਾਵਨਨ ਨੂੰ 3 ਸਾਲ 2 ਮਹੀਨੇ ਦੀ ਸਜ਼ਾ ਸੁਣਾਈ ਗਈ ਹੈ।

ਜੇਲ੍ਹ ਦੇ ਨਾਲ ਇਨ੍ਹਾਂ ਨੂੰ 14000 ਸਿੰਗਾਪੁਰ ਡਾਲਰ ਤੇ 70,000 ਹਜ਼ਾਰ ਸਿੰਗਾਪੁਰ ਡਾਲਰਾਂ ਦਾ ਜੁਰਮਾਨਾ ਵੀ ਲਾਇਆ ਗਿਆ ਹੈ। ਇਨ੍ਹਾਂ ਸਾਰਿਆਂ ਨੂੰ ਵਸਤੂਆਂ ਤੇ ਸੇਵਾਵਾਂ ਟੈਕਸ ਵਿੱਚ 1,20,422 ਅਮਰੀਕੀ ਡਾਲਰ ਦੀ ਧੋਖਾਧੜੀ ਦੇ ਬਦਲੇ ਇਹ ਸਜ਼ਾ ਸੁਣਾਈ ਗਈ ਹੈ। ਇਹ ਲੋਕ ਗਹਿਣਿਆਂ ਦੀਆਂ ਦੁਕਾਨਾਂ ਤੋਂ ਸਿੰਗਾਪੁਰ ਦੇ ਪੱਕੇ ਨਿਵਾਸੀਆਂ ਤੇ ਵਰਕ ਵੀਜ਼ਾ ਵਾਲਿਆਂ ਵਾਲੇ ਗਾਹਕਾਂ ਤੋਂ ਗਹਿਣਿਆਂ ਦੇ ਟੈਗ ਤੇ ਚਲਾਨ ਹਾਸਲ ਕਰਦੇ ਸਨ ਜੋ ਜੀਐਸਟੀ ਰਿਫੰਡ ਲਈ ਹੱਕਦਾਰ ਨਹੀਂ ਹੁੰਦੇ।

ਦਰਅਸਲ ਸਿੰਘਾਪੁਰ ਯਾਤਰਾ ਕਰਨ ਵਾਲਾ ਹਰ ਯਾਤਰੀ ਵਾਪਸ ਜਾਣ ਵੇਲੇ ਆਪਣੀਆਂ ਖਰੀਦੀਆਂ ਵਸਤੂਆਂ ‘ਤੇ ਜੀਐਸਟੀ ਦਾ ਦਾਅਵਾ ਕਰ ਸਕਦਾ ਹੈ। ਅਜਿਹਾ ਕਰਨ ਲਈ ਉਨ੍ਹਾਂ ਨੂੰ ਰਜਿਟਰਡ ਦੁਕਾਨਦਾਰ ਤੋਂ ਵਸਤੂ ਖਰੀਦੇ ਜਾਣ ‘ਤੇ ਇੱਕ ਰਸੀਦ ‘ਤੇ ਇੱਕ ਈ-ਟਿਕਟ ਦਿੱਤੀ ਜਾਂਦੀ ਹੈ। ਸੈਲਾਨੀ ਵਾਪਸੀ ਵੇਲੇ ਹਵਾਈ ਅੱਡੇ ‘ਤੇ ਉਹ ਟਿਕਟ ਦਿਖਾ ਕੇ ਜੀਐਸਟੀ ਰਿਫੰਡ ਦਾ ਦਾਅਵਾ ਕਰ ਸਕਦਾ ਹੈ। ਇਹ ਲੋਕ ਪੱਕੇ ਨਿਵਾਸੀਆਂ ਤੋਂ ਲਏ ਗਏ ਚਲਾਨ ਨੂੰ ਸੈਲਾਨੀਆਂ ਨੂੰ ਮੁੜ ਵੇਚ ਕੇ ਪੈਸਾ ਖਾਂਦੇ ਸਨ ਤੇ ਇਨ੍ਹਾਂ ਸਭ ਨੂੰ ਦੇਸ਼ ਦਾ ਪੈਸਾ ਖਾਣ ਦੇ ਜੁਰਮ ਵਿੱਚ ਸਜ਼ਾ ਸੁਣਾਈ ਗਈ ਹੈ।

Share Button

Leave a Reply

Your email address will not be published. Required fields are marked *