5 ਗੱਡੀਆਂ ਦੀ ਆਪਸ ‘ਚ ਹੋਈ ਭਿਆਨਕ ਟੱਕਰ, 1 ਦੀ ਮੌਤ

ss1

5 ਗੱਡੀਆਂ ਦੀ ਆਪਸ ‘ਚ ਹੋਈ ਭਿਆਨਕ ਟੱਕਰ, 1 ਦੀ ਮੌਤ

ਓਨਟਾਰੀਓ — ਕੈਨੇਡਾ ‘ਚ ਇਕ ਪਾਸੇ ਜਿੱਥੇ ਬਰਫ ਨਾਲ ਢੱਕਿਆ ਪਿਆ ਹੈ ਅਤੇ ਉਥੇ ਬਰਫਬਾਰੀ ਕਾਰਨ ਕਈ ਵੱਡੇ ਹਾਦਸੇ ਹੋਏ ਹਨ। ਉਥੇ ਹੀ ਕਾਊਂਟੀ ਰੋਡ 52 ਬੈਰੀ ਨੇੜੇ ਇਕ ਭਿਆਨਕ ਹਾਦਸਾ ਹੋਇਆ। ਜਿਸ ‘ਚ 5 ਗੱਡੀਆਂ ਆਪਸ ‘ਚ ਟੱਕਰਾ ਗਈਆਂ। ਇਸ ਘਟਨਾ ‘ਚ 1 ਵਿਅਕਤੀ ਦੀ ਮੌਕੇ ‘ਤੇ ਮੌਤ ਹੋ ਗਈ ਅਤੇ 2 ਬੁਰੀ ਤਰ੍ਹਾਂ ਜ਼ਖਮੀ ਹੋ ਗਏ।
ਓਨਟਾਰੀਓ ਪੁਲਸ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਹ ਹਾਦਸਾ ਸੋਮਵਾਰ ਦੁਪਹਿਰ ਕਾਊਂਟੀ ਰੋਡ ‘ਤੇ ਉਸ ਵੇਲੇ ਹੋਇਆ ਜਦੋਂ ਅਚਾਨਕ 5 ਗੱਡੀਆਂ ਆਪਸ ‘ਚ ਟਕਰਾਅ ਗਈਆਂ। ਜਿਸ ‘ਚ 1 ਦੀ ਮੌਤ ਹੋ ਗਈ ਅਤੇ 2 ਬੁਰੀ ਤਰ੍ਹਾਂ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਨੇੜੇ ਦੇ ਇਕ ਹਸਪਤਾਲ ‘ਚ ਦਾਖਲ ਕਰਾਇਆ ਗਿਆ। ਪੁਲਸ ਨੇ ਦੱਸਿਆ ਕਿ ਪੀੜਤਾਂ ਦੇ ਹਲੇਂ ਪਛਾਣ ਨਹੀਂ ਕੀਤੀ ਗਈ।
ਪੁਲਸ ਨੇ ਇਸ ਹਾਦਸੇ ਕਾਰਨ ਕਾਊਂਟੀ ਰੋਡ ਰੋਡ ਨੂੰ ਥੋੜੀ ਦੇਰ ਲਈ ਬੰਦ ਕਰ ਦਿੱਤਾ ਹੈ ਪਰ ਕੁਝ ਸਮੇਂ ਬਾਅਦ ਇਸ ਨੂੰ ਫਿਰ ਜਨਤਾ ਲਈ ਖੋਲ੍ਹ ਦਿੱਤਾ ਜਾਵੇਗਾ। ਪੁਲਸ ਨੇ ਕਿਹਾ ਕਿ ਇਹ ਕਾਰ ਹਾਦਸਾ ਕਿਸ ਕਾਰਨ ਹੋਇਆ ਇਸ ਬਾਰੇ ਹਲੇਂ ਕੁਝ ਕਿਹਾ ਨਹੀਂ ਜਾ ਸਕਦਾ। ਪਰ ਪੁਲਸ ਨੇ ਰੋਡ ‘ਤੇ ਪਈ ਬਰਫ ਕਾਰਨ ਲੋਕਾਂ ਨੂੰ ਡਰਾਈਵਿੰਗ ਹੌਲੀ ਕਰਨ ਨੂੰ ਕਿਹਾ ਹੈ ਤਾਂ ਜੋ ਹਾਦਸਿਆਂ ਤੋਂ ਬਚਿਆ ਜਾ ਸਕੇ।

Share Button

Leave a Reply

Your email address will not be published. Required fields are marked *