5 ਕਿਲੋ ਪੋਸਤ ਸਮੇਤ ਇਕ ਪੁਲਿਸ ਅੜਿਕੇ

ss1

5 ਕਿਲੋ ਪੋਸਤ ਸਮੇਤ ਇਕ ਪੁਲਿਸ ਅੜਿਕੇ

ਮਲੋਟ, 21 ਮਈ (ਆਰਤੀ ਕਮਲ) : ਐਸ.ਐਸ.ਪੀ ਸ੍ਰੀ ਮੁਕਤਸਰ ਸਾਹਿਬ ਗੁਰਪ੍ਰੀਤ ਸਿੰਘ ਗਿੱਲ ਦੇ ਦਿਸ਼ਾ ਨਿਰਦੇਸ਼ਾਂ ਅਤੇ ਡੀ.ਐਸ.ਪੀ ਮਲੋਟ ਮਨਵਿੰਦਰਬੀਰ ਸਿੰਘ ਦੀ ਅਗਵਾਈ ਵਿਚ ਨਸ਼ੇ ਦੇ ਤਸਕਰਾਂ ਖਿਲਾਫ ਵਿੱਢੀ ਮੁਹਿੰਮ ਤਹਿਤ ਕਾਰਵਾਈ ਕਰਦਿਆਂ ਸੀਆਈ ਸਟਾਫ ਨੇ ਇਕ ਵਿਅਕਤੀ ਨੂੰ 5 ਕਿਲੋ ਪੋਸਤ ਸਮੇਤ ਗ੍ਰਿਫਤਾਰ ਕਰ ਲਿਆ ਹੈ। ਏਐਸਆਈ ਬਚਿੱਤਰ ਸਿੰਘ ਨੇ ਦੱਸਿਆ ਕਿ ਉਹ ਸਮੇਤ ਪੁਲਿਸ ਪਾਰਟੀ ਐਚਸੀ ਪੋਹਲਾ ਸਿੰਘ ਅਤੇ ਸਿਪਾਹੀ ਰਵਿੰਦਰ ਨਾਲ ਅਬੋਹਰ ਰੋਡ ਫਾਜਿਲਕਾ ਤਿਕੋਣੀ ਚੌਕ ਤੇ ਗਸ਼ਤ ਕਰ ਰਹੇ ਸਨ ਕਿ ਇਕ ਵਿਅਕਤੀ ਨੂੰ ਸ਼ੱਕ ਦੇ ਅਧਾਰ ਤੇ ਰੋਕ ਕੇ ਤਲਾਸ਼ੀ ਲੈਣ ਤੇ ਉਸ ਕੋਲੋਂ 5 ਕਿਲੋ ਪੋਸਤ ਬਰਾਮਦ ਹੋਇਆ । ਉਕਤ ਵਿਅਕਤੀ ਦੀ ਪਹਿਚਾਣ ਸ਼ਿਵਚੰਦ ਵਜੋਂ ਹੋਈ ਹੈ । ਇਸ ਸਬੰਧੀ ਪੁਲਿਸ ਨੇ ਥਾਣਾ ਸਦਰ ਮਲੋਟ ਵਿਖੇ ਮੁਕਦਮਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।

Share Button

Leave a Reply

Your email address will not be published. Required fields are marked *