ਪੰਜਾਬੀ ਫ਼ਿਲਮ ‘ਗੁਲਾਮ’ ਦਾ ਪੋਸਟਰ ਰਿਲੀਜ਼, ਕਈ ਨਾਮੀਂ ਚਿਹਰੇ ਨਿਭਾ ਰਹੇ ਹਨ ਅਹਿਮ ਭੂਮਿਕਾ

ss1

ਪੰਜਾਬੀ ਫ਼ਿਲਮ ‘ਗੁਲਾਮ’ ਦਾ ਪੋਸਟਰ ਰਿਲੀਜ਼, ਕਈ ਨਾਮੀਂ ਚਿਹਰੇ ਨਿਭਾ ਰਹੇ ਹਨ ਅਹਿਮ ਭੂਮਿਕਾ

ਚੰਡੀਗੜ੍ਹ 29 ਦਸੰਬਰ (ਜਵੰਦਾ)- ਕਦੇ ਪੰਜਾਬ ਤੱਕ ਹੀ ਸੀਮਿਤ ਪੰਜਾਬੀ ਫ਼ਿਲਮਾਂ ਹੁਣ ਦੁਨੀਆਂ ਦੇ ਹਰ ਕੋਨੇ ਵਿੱਚ ਦੇਖੀਆਂ ਜਾਣ ਲੱਗੀਆਂ ਹਨ। ਇਹੀ ਕਾਰਨ ਹੈ ਕਿ ਪੰਜਾਬੀ ਫ਼ਿਲਮਾਂ ਵਿੱਚ ਵਿਸ਼ਾ, ਤਕਨੀਕ ਅਤੇ ਲੋਕੇਸ਼ਨ ਦੇ ਪੱਖੋਂ ਤੇਜ਼ੀ ਨਾਲ ਬਦਲਾਅ ਆ ਰਿਹਾ ਹੈ। ਪੰਜਾਬੀ ਸਿਨਮੇ ਦੇ ਇਸ ਬਦਲੇ ਸਰੂਪ ਦੇ ਰੰਗ ਸਾਲ 2018 ਵਿੱਚ ਖੂਬ ਦੇਖਣ ਨੂੰ ਮਿਲਣਗੇ। ਇਸ ਸਾਲ ਦੀ ਸ਼ੁਰੂਆਤ ਵਿੱਚ ਬਨਣ ਜਾ ਰਹੀ ਪੰਜਾਬੀ ਫ਼ਿਲਮ ‘ਗੁਲਾਮ’ ਵੀ ਇਸ ਗੱਲ ਦੀ ਗਵਾਹ ਬਣੇਗੀ। ਇਸ ਫ਼ਿਲਮ ਦਾ ਪਹਿਲਾ ਪੋਸਟਰ ਫ਼ਿਲਮ ਟੀਮ ਵਲੋਂ ਹਾਲ ਹੀ ਦਰਸ਼ਕਾਂ ਦੇ ਰੂਬਰੂ ਕੀਤਾ ਗਿਆ।’ਜ਼ੀਰੋ ਲਾਈਨ ਪ੍ਰੋਡਕਸ਼ਨ’ ਦੇ ਬੈਨਰ ਹੇਠ ਬਣਨ ਜਾ ਰਹੀ ਇਹ ਫਿਲਮ ਗੈਂਗਸਟਰ ਨੌਜਵਾਨਾਂ ਦੀ ਜਿੰਦਗੀ ‘ਤੇ ਆਧਾਰਿਤ ਹੈ ਅਤੇ ਆਮ ਨੌਜਵਾਨਾਂ ਦੇ ਗੈਂਗਸਟਰ ਬਣਨ ਦਾ ਸਫ਼ਰ ਦੀ ਝਲਕ ਪੇਸ਼ ਕਰੇਗੀ। ਪੰਜਾਬੀ ਸੰਗੀਤਕ ਖੇਤਰ ਦੇ ਮਸ਼ਹੂਰ ਵੀਡੀਓ ਡਾਇਰੈਕਟਰ ਇੰਦਰ ਸੋਹੀ ਇਸ ਫ਼ਿਲਮ ਦੇ ਨਿਰਦੇਸ਼ਕ ਹੋਣਗੇ ਅਤੇ ਫ਼ਿਲਮ ਦੇ ਨਿਰਮਾਤਾ ਮਨਪ੍ਰੀਤ ਖੂੰਗਰਾ, ਦਵਿੰਦਰ ਗਾਂਧੀ , ਰਾਮੇਸ਼ ਥਰੇਜਾ ਤੇ ਪ੍ਰੇਮ ਸਿੰਗਲਾ ਹਨ।ਇਸ ਫ਼ਿਲਮ ਵਿੱਚ ਉੱਘੇ ਅਦਾਕਾਰ ਲਖਵਿੰਦਰ ਕੰਧੋਲਾ, ਪੰਜਾਬੀ ਗਾਇਕ ਹਰਸਿਮਰਨ, ਕੁਲਜਿੰਦਰ ਸਿੱਧੂ, ਸਰਦਾਰ ਸੋਹੀ, ਅਮਰਿੰਦਰ ਬਿਲਿੰਗ, ਵੱਕਾਰ ਸ਼ੇਖ਼, ਰਵਿੰਦਰ ਮੰਡ ਤੇ ਅਮਨ ਕੋਤਿਸ਼ ਸਮੇਤ ਕਈ ਨਾਮੀਂ ਚਿਹਰੇ ਨਜ਼ਰ ਆਉਂਣਗੇ। ਫਿਲਮ ਦੀ ਕਹਾਣੀ ਗੱਜਨ ਸਾਗਰ ਨੇ ਲਿਖੀ ਹੈ ਅਤੇ ਡਾਇਲਾਗ ਰਵਿੰਦਰ ਮੰਡ ਨੇ ਲਿਖੇ ਹਨ।ਸੁਖਜੀਤ ਅੰਤਾਲ ਐਸੋਸੀਏਟ ਡਾਇਰੈਕਟਰ ਵਜੋਂ ਸੇਵਾਵਾਂ ਨਿਭਾਉਣਗੇ। ਫ਼ਿਲਮ ਦੀ ਸ਼ੂਟਿੰਗ 20 ਜਨਵਰੀ ਤੋਂ ਸ਼ੁਰੂ ਹੋਵੇਗੀ ਜੋ ਕਿ ਚੰਡੀਗੜ, ਮਨਾਲੀ ਅਤੇ ਰਾਜਸਥਾਨ ਵਿਖੇ ਫ਼ਿਲਮਾਈ ਜਾਵੇਗੀ।ਫ਼ਿਲਮ ਲਈ ਸੰਗੀਤ ਨਾਮਵਰ ਮਿਊਜ਼ਿਕ ਡਾਇਰੈਕਟਰ ਤਿਆਰ ਕਰ ਰਹੇ ਹਨ। ਐਕਸ਼ਨ ਭਰਪੂਰ ਇਹ ਪੰਜਾਬੀ ਦੀ ਪਹਿਲੀ ਥ੍ਰਿਲਰ ਫ਼ਿਲਮ ਹੋਵੇਗੀ ਅਤੇ ਜੁਲਾਈ 2018 ਵਿੱਚ ਰਿਲੀਜ਼ ਵਿਸ਼ਵਪੱਧਰੀ ਰਿਲੀਜ਼ ਹੋਵੇਗੀ।

Share Button

Leave a Reply

Your email address will not be published. Required fields are marked *