Thu. May 23rd, 2019

ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ ਤੇ ਜਥਾ ਸਿਰਲੱਥ ਖ਼ਾਲਸਾ ਦੀ ਸਾਂਝੀ ਕਾਰਵਾਈ

ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ ਤੇ ਜਥਾ ਸਿਰਲੱਥ ਖ਼ਾਲਸਾ ਦੀ ਸਾਂਝੀ ਕਾਰਵਾਈ
ਗੇਟ ਵੇਅ ਆਫ਼ ਅੰਮ੍ਰਿਤਸਰ ਨੇੜਲਾ ਸ਼ਰਾਬ ਦਾ ਠੇਕਾ ਇੱਕ ਹਫਤੇ ਵਿੱਚ ਹੋਵੇਗਾ ਬੰਦ

ਜੰਡਿਆਲਾ ਗੁਰੂ 17 ਨਵੰਬਰ (ਵਰਿੰਦਰ ਸਿੰਘ): ਅੰਮ੍ਰਿਤਸਰ ਦੇ ਮੁੱਖ ਦੁਆਰ ਜੀ.ਟੀ.ਰੋਡ ਬਾਈ ਪਾਸ ਵਿਖੇ ਪੰਜਾਬ ਸਰਕਾਰ ਵੱਲੋਂ ਕਰੋੜਾਂ ਰੁਪਏ ਖਰਚ ਕੇ ਉਸਾਰੇ ਗੇਟ ਵੇਅ ਆਫ਼ ਅੰਮ੍ਰਿਤਸਰ ਦੇ ਨਾਲ ਹੀ ਸ਼ਰਾਬ ਦਾ ਠੇਕਾ ਖੋਲੇ ਜਾਣ ਦਾ ਜਾਗਰੂਕ ਸਿੱਖ ਜਥੇਬੰਦੀਆਂ ਨੇ ਗੰਭੀਰ ਨੋਟਿਸ ਲੈਂਦਿਆਂ ਅੱਜ ਇਸ ਠੇਕੇ ਦੇ ਮਾਲਕ ਨੂੰ ਮਜਬੂਰ ਕਰ ਦਿੱਤਾ ਕਿ ਠੇਕਾ ਹਟਾ ਲਵੇ। ਜਿਸਦਾ ਠੇਕੇਦਾਰ ਨੇ ਵਾਅਦਾ ਵੀ ਕੀਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਨੌਜੁਆਨ ਸੰਘਰਸ਼ਸ਼ੀਲ ਜਥੇਬੰਦੀ ਸਿੱਖ ਯੂਥ ਫ਼ੈਡੇਰਸ਼ਨ ਭਿੰਡਰਾਂਵਾਲਾ ਦੇ ਸੀਨੀਅਰ ਮੀਤ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਅਤੇ ਜਥਾ ਸਿਰਲੱਥ ਖਾਲਸਾ ਦੇ ਭਾਈ ਪਰਮਜੀਤ ਸਿੰਘ ਅਕਾਲੀ ਦੀ ਅਗਵਾਈ ਹੇਠ ਇਕ ਦਰਜਨ ਦੇ ਕਰੀਬ ਸਿੰਘ ਗੇਟ ਵੇਅ ਆਫ਼ ਅੰਮ੍ਰਿਤਸਰ ਨੇੜਲੇ ਸ਼ਰਾਬ ਦੇ ਠੇਕੇ ਦੇ ਬਾਹਰ ਜਮਾਂ ਹੋਏ ਅਤੇ ਠੇਕੇ ਖਿਲਾਫ਼ ਨਾਅਰੇਬਾਜੀ ਕੀਤੀ ।ਜਿਸ ਤੇ ਕੁੱਝ ਸਮੇਂ ਬਾਅਦ ਹੀ ਠੇਕੇ ਦੇ ਮਾਲਕ ਜਤਿੰਦਰ ਸਿੰਘ ਰਿੰਕੂ ਵੀ ਮੌਕੇ ਤੇ ਪੁੱਜ ਗਿਆ। ਜਥੇਬੰਦੀਆਂ ਦੇ ਸਿੰਘਾਂ ਨੇ ਠੇਕਾ ਮਾਲਕ ਨੂੰ ਗੁਰੂ ਨਗਰੀ ਦੇ ਮੁੱਖ ਸਵਾਗਤੀ ਗੇਟ ਤੇ ਸ਼ੁਰੂਆਤੀ ਸਥਾਨ ਦਾ ਹਵਾਲਾ ਦਿੰਦਿਆਂ ਠੇਕਾ ਬੰਦ ਕਰਨ ਦੀ ਗੱਲ ਕਹੀ। ਕਾਫ਼ੀ ਚਿਰ ਬਾਅਦ ਠੇਕਾ ਮਾਲਕ ਇਸ ਗੱਲ ਲਈ ਸਹਿਮਤ ਹੋਇਆ ਕਿ ਸੰਬੰਧਤ ਸ਼ਰਾਬ ਦਾ ਠੇਕਾ ਇੱਕ ਹਫ਼ਤੇ ਅੰਦਰ ਚੁੱਕ ਲਿਆ ਜਾਵੇਗਾ। ਇਸ ਮੌਕੇ ਭਾਈ ਚਰਨਜੀਤ ਸਿੰਘ, ਭਾਈ ਹਰੀ ਸਿੰਘ, ਭਾਈ ਹਰਜੀਤ ਸਿੰਘ ਤੇ ਭਾਈ ਗੁਰਮਿਲਾਪ ਸਿੰਘ ਪ੍ਰਮੁਖਤਾ ਨਾਲ ਹਾਜਰ ਸਨ ।

Leave a Reply

Your email address will not be published. Required fields are marked *

%d bloggers like this: