Sat. Apr 20th, 2019

ਕਵੀਸ਼ਰੀ ਦੇ ਬਾਬਾ ਬੋਹੜ ਗਿਆਨੀ ਜੋਗਾ ਸਿੰਘ ਜੀ ਜੋਗੀ ਫਾਨੀ ਸੰਸਾਰ ਨੂੰ ਕਰ ਗਏ ਅਲਵਿਦਾ

ਕਵੀਸ਼ਰੀ ਦੇ ਬਾਬਾ ਬੋਹੜ ਗਿਆਨੀ ਜੋਗਾ ਸਿੰਘ ਜੀ ਜੋਗੀ ਫਾਨੀ ਸੰਸਾਰ ਨੂੰ ਕਰ ਗਏ ਅਲਵਿਦਾ
ਇਟਲੀ ਦੇ ਸਮੂਹ ਪ੍ਰਚਾਰਕਾਂ ਵਲੋਂ ਪਰਿਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ

ਮਿਲਾਨ 09 ਨਵੰਬਰ 2017 (ਬਲਵਿੰਦਰ ਸਿੰਘ ਢਿੱਲੋ): ਕਵੀਸ਼ਰੀ ਕਲਾ ਦੇ ਬੇਤਾਜ ਬਾਦਸ਼ਾਹ ਸਿੱਖ ਕੌਮ ਦੀ ਸ਼ਾਨ ਗਿਆਨੀ ਜੋਗਾ ਸਿੰਘ ਜੀ ਜੋਗੀ ਬੀਤੇ ਦਿਨ ਲੰਬੀ ਬੀਮਾਰੀ ਪਿਛੋਂ ਆਪਣੀ ਸੰਸਾਰਰਿਕ ਯਾਤਰਾ ਪੂਰੀ ਕਰਦੇ ਹੋਏ ਫਾਨੀ ਸੰਸਾਰ ਨੂੰ ਅਲਵਿਦਾ ਕਰ ਗਏ ਹਨ। ਇਥੇ ਇਹ ਦੱਸਣਯੋਗ ਹੈ ਕਿ ਜੋਗਾ ਸਿੰਘ ਜੋਗੀ (ਜਨਮ 11 ਨਵੰਬਰ 1932) ਪੰਜਾਬ ਦਾ ਇੱਕ ਵਿਸ਼ਵ ਪੱਧਰ ਦਾ ਮਸ਼ਹੂਰ ਗਾਇਕ ਕਵੀਸ਼ਰ ਸੀ । ਉਸਦੇ ਕਵੀਸ਼ਰੀ ਜਥੇ ਵਿੱਚ ਦੂਸਰੇ ਸਾਥੀ ਗੁਰਮੁਖ ਸਿੰਘ ਐਮ ਏ, ਨਰਿੰਦਰ ਸਿੰਘ ਰੂਪੋਵਾਲੀ, ਰਣਜੀਤ ਸਿੰਘ ਚੀਮਾ ਅਤੇ ਦਲਜੀਤ ਸਿੰਘ ਸੇਖਵਾਂ ਸਨ। ਜੋਗਾ ਸਿੰਘ ਦਾ ਜਨਮ ਪਿਤਾ ਜਵੰਦ ਸਿੰਘ ਅਤੇ ਮਾਤਾ ਦਲੀਪ ਕੌਰ ਦੇ ਘਰ ਨਵੰਬਰ 1932 ਨੂੰ ਤੁਗਲਵਾਲ ਪਿੰਡ ਵਿੱਚ ਹੋਇਆ। ਛੋਟੀ ਉਮਰੇ ਹੀ ਪਿਤਾ ਦੀ ਮੌਤ ਹੋ ਗਈ। ਉਨ੍ਹਾਂ ਦਾ ਮੂਲ ਰੂਪ ਵਿਚ ਨਾਮ ਦੂਲਾ ਸਿੰਘ ਸੀ, ਪਰ 15 ਅਗਸਤ, 1947 ਨੂੰ ਉਨ੍ਹਾਂ ਨੇ ਅੰਮ੍ਰਿਤ ਛਕਿਆ,ਅਤੇ ਉਨ੍ਹਾਂ ਦਾ ਨਾਮ ਜੋਗਾ ਸਿੰਘ ਪੈ ਗਿਆ ਅਤੇ ਫਿਰ ‘ਜੋਗੀ’ ਤਖੱਲਸ ਉਨ੍ਹਾਂ ਦੇ ਨਾਮ ਨਾਲ ਜੁੜ ਗਿਆ। ਫਿਰ ਉਹ ਦੁਨੀਆਂ ਭਰ ਵਿੱਚ ਜੋਗਾ ਸਿੰਘ ‘ਜੋਗੀ’ ਵਜੋਂ ਜਾਣਿਆ ਗਿਆ। ਉਸ ਸਮੇਂ ਉਹ ਲਗਭਗ 14-15 ਸਾਲ ਦੀ ਉਮਰ ਦੇ ਸੀ ਜਦੋਂ ਉਨ੍ਹਾਂ ਨੇ ਗਾਉਣਾ ਸ਼ੁਰੂ ਕਰ ਦਿੱਤਾ।

ਇਟਲੀ ਦੇ ਸਮੂਹ ਪ੍ਰਚਾਰਕਾਂ ਭਾਈ ਬਚਿੱਤਰ ਸਿੰਘ ਸ਼ੌਕੀ, ਢਾਡੀ ਭਾਈ ਮੇਜਰ ਸਿੰਘ ਮਾਨ, ਕਵੀਸ਼ਰ ਭਾਈ ਸਤਨਾਮ ਸਿੰਘ ਸਰਹਾਲੀ, ਭਾਈ ਕੁਲਵੰਤ ਸਿੰਘ ਖਾਲਸਾ, ਭਾਈ ਪਰਮਜੀਤ ਸਿੰਘ ਖੱਸਣ, ਭਾਈ ਅਜੀਤ ਸਿੰਘ ਥਿੰਦ, ਭਾਈ ਬਲਵਿੰਦਰ ਸਿੰਘ ਭਾਗੋਰਾਈ, ਭਾਈ ਬਲਜਿੰਦਰ ਸਿੰਘ ਦਮਦਮੀ ਟਕਸਾਲ ਇਟਲੀ, ਭਾਈ ਜਸਪਾਲ ਸਿੰਘ, ਕਥਾਵਾਚਕ ਭਾਈ ਦਿਲਬਾਗ ਸਿੰਘ ਬੋਰਗੋ, ਭਾਈ ਰਣਜੀਤ ਸਿੰਘ ਅੋਰਜੀਨੋਵੀ, ਕਥਾਵਾਚਕ ਭਾਈ ਸੁਰਜੀਤ ਸਿੰਘ ਖੰਡੇਵਾਲੇ, ਭਾਈ ਕਾਬਲ ਸਿੰਘ ਬਰੇਸ਼ੀਆ, ਭਾਈ ਜਸਪਾਲ ਸਿੰਘ ਸ਼ਾਤ, ਭਾਈ ਮਨਦੀਪ ਸਿੰਘ ਹੇਰਾਂ ਵਾਲਿਆ ਵਲੋਂ ਪਰਿਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਅਤੇ ਉਨ੍ਹਾਂ ਕਿਹਾ ਕਿ ਆਖਰ ਕਾਰ ਕਵੀਸ਼ਰੀ ਨੂੰ ਘਰ ਘਰ ਪਹੁੰਚਾਉਣ ਵਾਲਾ ਕਾਵ ਮਰਦ ਅੱਜ ਫਾਨੀ ਸੰਸਾਰ ਨੂੰ ਆਪਣੇ ਮਿੱਠੇ ਬੋਲ ਦੇ ਕੇ ਪੰਜਾਬੀਆ ਦਾ ਮਣਾ ਮੂਹੀਂ ਪਿਆਰ ਲੈ ਕੇ ਹਮੇਸ਼ਾ ਲਈ ਅਲਵਿਦਾ ਆਖ ਗਿਆ । ਇਸ ਸਰੀਰਕ ਵਿਛੋੜੇ ਦੇ ਬਾਵਜੂਦ ਜਦੋ ਤੱਕ ਕਾਵ ਕਲਾ ਤੇ ਕਵੀ ਰਹਿਣਗੇ ਜੋਗਾ ਸਿੰਘ ਜੋਗੀ ਉਦੋਂ ਤੱਕ ਜਿਉਦਾ ਰਹੇਗਾ ।

Share Button

Leave a Reply

Your email address will not be published. Required fields are marked *

%d bloggers like this: