‘ਦੁੱਲਾ ਵੈਲੀ’ ਨਾਲ ਗੁੱਗੂ ਗਿੱਲ ਤੇ ਯੋਗਰਾਜ ਸਿੰਘ ਪੰਜਾਬੀ ਪਰਦੇ ‘ਤੇ ਜਬਰਦਸਤ ਵਾਪਸੀ …!

ss1

‘ਦੁੱਲਾ ਵੈਲੀ’ ਨਾਲ ਗੁੱਗੂ ਗਿੱਲ ਤੇ ਯੋਗਰਾਜ ਸਿੰਘ ਪੰਜਾਬੀ ਪਰਦੇ ‘ਤੇ ਜਬਰਦਸਤ ਵਾਪਸੀ …!

ਗੁੱਗੂ ਗਿੱਲ ਤੇ ਯੋਗਰਾਜ ਸਿੰਘ ਪੰਜਾਬੀ ਸਿਨੇ ਪ੍ਰੇਮੀਆਂ ਦੇ ਚਹੇਤੇ ਸਿਤਾਰੇ ਹਨ। ਇਸ ਜੋੜੀ ਦੀਆਂ ਆਈਆਂ ਫ਼ਿਲਮਾਂ ‘ਬਦਲਾ ਜੱਟੀ ਦਾ, ਜੱਟ ਤੇ ਜਮੀਨ ਅਣਖ ਜੱਟਾਂ ਦੀ, ਮੀਲ ਪੱਥਰ ਸਾਬਤ ਹੋਈਆਂ। ਇੰਨਾ ਫ਼ਿਲਮਾਂ ਨੂੰ ਦਰਸ਼ਕਾਂ ਨੇ ਐਨਾਂ ਪਿਆਰ ਦਿੱਤਾ ਕਿ ਨਾਇਕ ਖਲਨਾਇਕ ਇਹ ਜੋੜੀ ਪੰਜਾਬੀ ਸਿਨਮੇ ਦੇ ਮਾਰਗ ‘ਤੇ ਨਵੀਆਂ ਪੈੜਾਂ ਪਾਉਣ ਲੱਗੀ, ਪਰ ਕਿਸੇ ਕਾਰਨ ਇਸ ਜੋੜੀ ਅਲੱਗ ਅਲੱਗ ਫ਼ਿਲਮਾਂ ਕਰਨ ਨਾਲ ਦਰਸ਼ਕਾਂ ਦੀ ਪਸੰਦ ਫਿੱਕੀ ਪੈਣ ਲੱਗੀ। ਇੰਨਾਂ ਕਲਾਕਾਰਾਂ ਨੂੰ ਦਰਸ਼ਕ ਪਹਿਲਾਂ ਵਰਗੇ ਜਬਰਦਸਤ ਕਿਰਦਾਰਾਂ ਵਿੱਚ ਵੇਖਣ ਦੇ ਬਹੁਤ ਇੱਛੁਕ ਸੀ। ਕਈ ਸਾਲਾਂ ਬਾਅਦ ਹੁਣ ਫ਼ਿਲਮ ‘ਦੁੱਲਾ ਵੈਲੀ ‘ ਰਾਹੀਂ ਦਰਸ਼ਕਾਂ ਦੀ ਇਹ ਮਹਿਬੂਬ ਜੋੜੀ ਪੰਜਾਬੀ ਸਿਨਮੇ ਦਾ ਮੁੜ ਇੱਕ ਨਵਾਂ ਇਤਿਹਾਸ ਲਿਖਣ ਆ ਰਹੀ ਹੈ। ਖੁਸ਼ਬੂ ਪਿਕਚਰਜ ਦੇ ਬੈਨਰ ਹੇਠ ਨਿਰਮਾਤਾ ਮਲਕੀਤ ਬੁੱਟਰ,ਮਨਜੀਤ ਉੱਪਲ, ਚਰਨਜੀਤ ਕੌਰ ਅਤੇ ਊਰਜਾ ਫ਼ਿਲਮਜ ਦੀ ਇਸ ਫ਼ਿਲਮ ਦੀ ਸੂਟਿੰਗ ਇੰਨੀ ਦਿਨੀਂ ਬਠਿੰਡਾ ਇਲਾਕੇ ‘ਚ ਪੂਰੇ ਜ਼ੋਰਾਂ ‘ਤੇ ਚੱਲ ਰਹੀ ਹੈ। ਜਿਸਦਾ ਨਿਰਦੇਸ਼ਨ ਦੇਵੀ ਸ਼ਰਮਾ ਕਰ ਰਿਹਾ ਹੈ। ਫ਼ਿਲਮ ਦੀ ਕਹਾਣੀ ਬਾਰੇ ਨਿਰਦੇਸ਼ਕ ਦੇਵੀ ਸਰਮਾਂ ਨੇ ਦੱਸਿਆ ਕਿ ਨਸ਼ਿਆਂ ਦੀ ਦਲਦਲ ਵਿੱਚ ਧੱਸਦੇ ਜਾ ਰਹੇ ਪੰਜਾਬ ਅਤੇ ਜ਼ਮੀਨਾਂ ਦੀ ਵੰਡ ਅਤੇ ਫਿੱਕੇ ਪਏ ਖੂਨ ਦੇ ਰਿਸ਼ਤਿਆਂ ਦੀਆਂ ਨਦੀਆਂ ਵਿੱਚ ਰੁੜਦੇ ਜਾ ਰਹੇ ਪੰਜਾਬ ਦੀ ਕਹਾਣੀ ਦਾ ਮੁਲਾਂਕਣ ਕਰਦੀ ਇਹ ਫ਼ਿਲਮ ਚਾਲੀ ਸਾਲ ਪਹਿਲਾਂ ਤਹਿਸ ਨਹਿਸ ਹੋਏ ਇੱਕ ਐਸੇ ਹੀ ਪਰਿਵਾਰ ਦੇ ਮੁਖੀ ਦਲੀਪ ਸਿੰਘ ਉਰਫ਼ ਦੁੱਲਾ ਵੈਲੀ ਦੇ ਆਲੇ-ਦੁਆਲੇ ਘੁੰਮਦੀ ਕਹਾਣੀ ਹੈ।
ਪੀੜੀ ਦਰ ਪੀੜੀ ਚੱਲਦੀ ਕਹਾਣੀ ਵਾਲੀ ਇਹ ਇੱਕ ਐਕਸ਼ਨ ਫ਼ਿਲਮ ਹੈ। ਜਿਸ ਵਿੱਚ ਯੋਗਰਾਜ ਸਿੰਘ ਤੇ ਗੁੱਗੂ ਗਿੱਲ ਨੇ ਅਹਿਮ ਕਿਰਦਾਰ ਨਿਭਾਏ ਹਨ। ਮੁਹੰਮਦ ਸਦੀਕ ਇਸ ਫ਼ਿਲਮ ਦਾ ਤੀਸਰਾ ਮਜਬੂਤ ਥੰਮ ਹੈ। ਇਸ ਤੋਂ ਇਲਾਵਾ ਸਰਬਜੀਤ ਚੀਮਾ,ਗੁਰਵਰ ਚੀਮਾ, ਨੀਤ ਕੌਰ, ਅਕਾਂਕਸ਼ਾ ਅਵਤਾਰ ਵਰਮਾ, ਚਰਨਜੀਤ ਸੰਧੂ,ਨੀਟੂ ਪੰਧੇਰ,ਗੁਗਨੀ ਗਿੱਲ ,ਹੈਰੀ ਸਚਦੇਵਾ,ਜੋਤੀ ਸ਼ਰਮਾ, ਜਨਕ ਜੋਸ਼ੀ, ਅਤੇ ਦਰਸ਼ਨ ਘਾਰੂ ,ਸੰਜੀਵ ਕਲੇਰ,ਧਨਵੰਤ ਝਿੱਕਾ ਆਦਿ ਕਲਾਕਾਰਾਂ ਨੇ ਫ਼ਿਲਮ ‘ਚ ਅਹਿਮ ਕਿਰਦਾਰ ਨਿਭਾਏ ਹਨ। ਫ਼ਿਲਮ ਦੀ ਕਹਾਣੀ ਡਾਇਲਾਗ ਤੇ ਸਕਰੀਨ ਪਲੇਅ ਖੁਸ਼ਬੂ ਸ਼ਰਮਾਂ ਨੇ ਲਿਖਿਆ ਹੈ । ਫ਼ਿਲਮ ਦੇ ਮੀਡੀਆ ਸਲਾਹਕਾਰ ਚਰਨਜੀਤ ਸੰਧੂ ਨੇ ਦੱਸਿਆ ਕਿ ਇਸ ਫ਼ਿਲਮ ਦੀ ਅੱਧੀ ਤੋਂ ਵੱਧ ਸੂਟਿੰਗ ਮੁਕੰਮਲ ਹੋ ਚੁੱਕੀ ਹੈ। ਵਿਸਾਖੀ ਦੇ ਦਿਨਾਂ ‘ਚ ਇਹ ਫ਼ਿਲਮ ਰਿਲੀਜ਼ ਕਰ ਦਿੱਤੀ ਜਾਵੇਗੀ।

ਸੁਰਜੀਤ ਜੱਸਲ
9814607737

Share Button

Leave a Reply

Your email address will not be published. Required fields are marked *