4500 ਈ.ਟੀ.ਟੀ. ਟੀਚਰਾਂ ਦੀ ਭਰਤੀ ਅਦਾਲਤ ਦੀਆਂ ਘੁੱਮਣ ਘੇਰੀਆਂ ਵਿਚ -ਅਸ਼ਨ ਜਲਾਲਾਬਾਦ

ss1

4500 ਈ.ਟੀ.ਟੀ. ਟੀਚਰਾਂ ਦੀ ਭਰਤੀ ਅਦਾਲਤ ਦੀਆਂ ਘੁੱਮਣ ਘੇਰੀਆਂ ਵਿਚ -ਅਸ਼ਨ ਜਲਾਲਾਬਾਦ
8500 ਪੋਸਟਾ ਕਰ ਕੇ ਜਲਦੀ ਭਰਤੀ ਪੂਰੀ ਕਰੇ ਪੰਜ਼ਾਬ ਸਰਕਾਰ- ਛਿੰਦਰਪਾਲ ਲਾਧੁਕਾ
ਨਹੀਂ ਹੋਈ ਪਿਛਲੇ 10 ਸਾਲਾ ਤੋਂ ਈ. ਟੀ. ਟੀ. ਟੀਚਰਾਂ ਦੀ ਭਰਤੀ: ਹੈਰੀ ਖੀਵਾ, ਅਮਨ ਸਰਾਰੀ

14-20ਜਲਾਲਾਬਾਦ 13 ਜੂਨ (ਪ.ਪ.) ਈ.ਟੀ.ਟੀ ਟੈਟ ਪਾਸ ਯੂਨੀਅਨ ਤੋਂ ਆਗੂ ਅਸ਼ਨ ਕੁਮਾਰ ਜਲਾਲਾਬਾਦ ਤੇ ਜਨਰਲ ਸਕੱਤਰ ਛਿੰਦਰਪਾਲ ਲਾਧੂਕਾ ਨੇ ਪ੍ਰੈਸ ਨੋਟ ਜਾਰੀ ਕਰਦਿਆਂ ਕਿ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ 4500 ਈ.ਟੀ.ਟੀ. ਟੈਟ ਪਾਸ ਅਧਿਆਪਕਾਂ ਦੀ ਭਰਤੀ ਅਦਾਲਤ ਦੀਆਂ ਘੁੰਮਣ ਘੇਰੀਆਂ ਵਿਚ ਫਸ ਕੇ ਰਹਿ ਗਈ ਹੈ ।ਜ਼ਿਕਰਯੋਗ ਹੈ ਕਿ ਆਪਣੇ ਰੁਜ਼ਗਾਰ ਦੀ ਮੰਗ ਨੂੰ ਲੈ ਕੇ 8500 ਈ.ਟੀ.ਟੀ. ਟੈਟ ਪਾਸ ਅਧਿਆਪਕ ਸੜਕਾ ਤੇ ਧੱਕੇ ਖਾ ਰਹੇ ਹਨ ਪੰਜ਼ਾਬ ਸਰਕਾਰ ਨੇ ਪਿਛਲੇ 10 ਸਾਲਾਂ ਤੋਂ ਕੋਈ ਵੀ ਈ.ਟੀ.ਟੀ.ਟੀਚਰਾਂ ਦੀ ਭਰਤੀ ਨਹੀਂ ਕੀਤੀ ।

ਸਰਕਾਰ ਤਿੰਨ ਵਾਰ ਈ.ਟੀ.ਟੀ.ਟੀਚਰਾਂ ਦੀ ਭਰਤੀ ਦਾ ਇਸ਼ਤਿਹਾਰ ਜਾਰੀ ਕਰ ਚੁੱਕੀ ਹੈ ਪਰ ਇਹ ਭਰਤੀਆਂ ਸਰਕਾਰ ਦੁਆਰਾ ਰੱਦ ਕਰ ਦਿੱਤੀਆਂ ਗਈਆਂ ਹਨ ਜਿਸ ਕਾਰਨ ਰੁਜ਼ਗਾਰ ਦੀ ਆਸ ਲਗਾਈ ਬੈਠੇ ਨੌਜਵਾਨਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ ।ਜਿਲ੍ਹਾਂ ਫਾਜਿਲਕਾ ਦੇ ਆਗੂ ਹੈਰੀ ਖੀਵਾ ਤੇ ਅਮਨ ਸਰਾਰੀ ਨੇ ਦੱਸਿਆਂ ਕਿ ਕਰੋੜਾਂ ਰੁਪਏ ਖਰਚ ਕੇ ਬਣਾਇਆਂ ਭਰਤੀ ਬੋਰਡ ਸਿਰਫ ਨਾਂ ਦਾ ਹੀ ਭਰਤੀ ਬੋਰਡ ਬਣ ਕੇ ਰਹਿ ਗਿਆ ਹੈ ਜਨਰਲ ਸਕੱਤਰ ਈ.ਟੀ.ਟੀ.ਟੈਟ ਪਾਸ ਯੂਨੀਅਨ ਪੰਜ਼ਾਬ ਦੇ ਆਗੂ ਛਿੰਦਰਪਾਲ ਸਿੰਘ ਲਾਧੂਕਾ ਨੇ ਦੱਸਿਆਂ ਕਿ ਪੰਜ਼ਾਬ ਸਰਕਾਰ ਨੇ ਬੇਰੁਜ਼ਗਾਰ ਅਧਿਆਪਕਾਂ ਨਾਲ ਇਕੱਲੇ ਇਕੱਲੇ ਟੈਟ ਪਾਸ ਅਧਿਆਪਕ ਨੂੰ 31 ਮਈ ਤੱਕ ਨੌਕਰੀ ਦੇਣ ਦਾ ਵਾਅਦਾ ਕੀਤਾ ਸੀ ਜੋ ਕਿ ਹੁਣ ਇਹ ਅਧਿਆਪਕਾਂ ਨਾਲ ਕੀਤਾ ਗਿਆ ਵਾਦਾ ਖਿਲਾਫੀ ਜਾਪ ਰਿਹਾ ਹੈ , ਸੀਨੀਆਰ ਆਗੂ ਅਸ਼ਨ ਕੁਮਾਰ ਜਲਾਲਾਬਾਦ ਨੇ ਦੱਸਿਆਂ ਕਿ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਹਾਈਕੋਰਟ ਨੇ ਇਸ ਭਰਤੀ ਤੇ ਸਟੇਅ ਲਗਾ ਦਿੱਤੀ ਹੈ । ਉੱਧਰ ਟੈਟ ਪਾਸ ਬੇਰੁਜ਼ਗਾਰ ਅਧਿਆਪਕ ਪਿਛਲੇ 20 ਦਿਨਾਂ ਤੋਂ ਪਿੰਡ ਜੈ ਸਿੰਘ ਵਾਲਾ ਟੈਕੀ ਤੇ ਡਟੇ ਹੋਏ ਹਨ ਪ੍ਰਸ਼ਾਸਨ ਕੋਈ ਸਾਰ ਨਹੀਂ ਲੈ ਰਿਹਾ ।ਉਹਨਾਂ ਕਿਹਾ ਜੇਕਰ ਪੰਜ਼ਾਬ ਸਰਕਾਰ ਨੇ ਇਸੇ ਹਫਤੇ ਸਟੇਅ ਤੁੜਵਾਉਣ ਤੇ 4500 ਪੋਸਟਾ ਦੇ ਇਸ਼ਤਿਹਾਰ ਵਿਚ 4000 ਹੋਰ ਪੋਸਟਾਂ ਦਾ ਵਾਧਾ ਨਾ ਕੀਤਾ ਤਾਂ ਪੰਜ਼ਾਬ ਸਰਕਾਰ ਵਿਰੁੱਧ ਅਗਲੇ ਹਫਤੇ ਰੋਸ ਰੈਲੀ ਕੀਤੀ ਜਾਵੇਗੀ , ਆਗੂ ਸਰਾਰੀ ਨੇ ਦੱਸਿਆਂ ਕਿ ਪ੍ਰਸ਼ਾਸਨ ਵਾਰ ਵਾਰ ਪੈਨਲ ਮਿਟਿੰਗ ਕਰਵਾਉਣ ਦੇ ਝੂਠੇ ਵਾਅਦੇ ਕਰ ਰਿਹਾ ਪਰ ਪਿਛਲੇ ਤਿੰਨ ਮਹਿੰਨਿਆਂ ਮਟਿੰਗ ਕਰਵਾਉਣ ਦੇ ਲਾਰੇ ਲੱਪੇ ਜਾਰੀ ਹਨ ।

Share Button

Leave a Reply

Your email address will not be published. Required fields are marked *