4500 ਈ.ਟੀ.ਟੀ ਅਧਿਆਪਕਾਂ ਦੀ ਭਰਤੀ ਦਾ ਮਾਮਲਾ ਲਟਕਿਆਂ

ss1

4500 ਈ.ਟੀ.ਟੀ ਅਧਿਆਪਕਾਂ ਦੀ ਭਰਤੀ ਦਾ ਮਾਮਲਾ ਲਟਕਿਆਂ
ਭਰਤੀ ਵਿਭਾਗ ਦੀ ਕਾਰਗੁਜਾਰੀ ਤੋ ਬੇਰੁਜਗਾਰ ਅਧਿਆਪਕਾਂ ‘ਚ ਭਾਰੀ ਨਿਰਾਸਾ
ਭਰਤੀ ਸਬੰਧੀ ਸਿੱਖਿਆ ਮੰਤਰੀ ਦੇ ਬਿਆਨ ਸਾਬਿਤ ਹੋ ਰਹੇ ਨੇ ਲਾਰੇ

ਮੋਹਾਲੀ , 6 ਅਗਸਤ (ਪ.ਪ.)- ਭਾਵੇ ਕਿ ਪੰਜਾਬ ਸਰਕਾਰ ਦੇ ਸਿੱਖਿਆ ਮੰਤਰੀ ਦਲਜੀਤ ਸਿੰਘ ਚੀਮਾ ਹਰ ਮਹੀਨੇ ਇਹ ਐਲ਼ਾਨ ਕਰ ਦਿੰਦੇ ਹਨ ਕਿ ਇਸ ਮਹੀਨੇ 4500 ਈ.ਟੀ.ਟੀ ਅਧਿਆਪਕਾਂ ਨੂੰ ਭਰਤੀ ਕਰਕੇ ਸਕੂਲ਼ਾਂ ‘ਚ ਭੇਜਿਆ ਜਾਵੇਗਾ ਪਰ ਪਿਛਲੇ 3 ਮਹੀਨਿਆ ਤੋ ਮੰਤਰੀ ਸਾਹਿਬ ਦਾ ਇਹ ਬਿਆਨ ਲਾਰਾ ਸਾਬਿਤ ਹੋ ਰਿਹਾ ਹੈ ਅਤੇ ਮੰਤਰੀ ਸਾਹਿਬ ਵਲੋ ਬਣਾਇਆ ਭਰਤੀ ਬੋਰਡ ਦੀ ਢੱਲੀ ਕਾਰਗੁਜਾਰੀ ਕਾਰਨ ਮੰਤਰੀ ਸਾਹਿਬ ਦੇ ਬਿਆਂਨਾਂ ਦੀ ਭਰੋਸੇਯੋਗਤਾ ਖਤਮ ਹੋ ਕੇ ਰਹਿ ਗਈ ਹੈ ਇੱਕਠੀ ਕੀਤੀ ਜਾਣਕਾਰੀ ਅਨੁਸਾਰ ਸਰਕਾਰ ਵਲੋ ਨਵੰਬਰ 2005 ਵਿਚ ਈ.ਟੀ.ਟੀ ਅਧਿਆਪਕਾਂ ਦੀ ਭਰਤੀ ਲਈ ਇਸ਼ਤਿਹਾਰ ਜਾਰੀ ਕੀਤਾ ਸੀ ਜੋ ਕਿ ਅਜੇ ਵੀ ਪੂਰਾ ਨਹੀ ਹੋਇਆ ਭਰਤੀ ਲੇਟ ਹੋਣ ਦਾ ਕਾਰਨ ਮਾਨਯੋਗ ਹਾਈ ਕੋਰਟ ‘ਚ ਕੇਸ ਹਨ ਅਤੇ ਵਿਭਾਗ ਵਲੋ ਇਨ੍ਹਾ ਹਦੀ ਸਮੇ ਸਿਰ ਵੇਰਵੇ ਨਹੀ ਕੀਤਾ ਜਾਂਦੀ ਜਿਸ ਕਾਰਨ ਭਰਤੀ ਤੇ ਰੋਕ ਲੱਗ ਜਾਦੀ ਹੈ 1 ਜੂਂਨ 2016 ਨੁੰ ਭਰਤੀ ਤੇ ਰੋਕ ਲੱਗੀ ਸੀ ਜੋ ਕਿ 136 ਜੁਲਾਈ ਨੂੰ ਮਾਨਯੋਗ ਹਾਈ ਕੋਰਟ ਵਲੋ ਹਟਾ ਲਈ ਸੀ ਪਰ ਇਸ ਦੇ ਬਾਵਜੂਦ ਭਰਤੀ ਬੋਰਡ ਵਲੋ ਕੋਈ ਕਾਰਵਾਈ ਨਹੀ ਕੀਤੀ
ਅਤੇ 22 ਜੁਲਾਈ ਨੂੰ ਮਾਨਯੋਗ ਹਾਈ ਕੋਰਟ ਵਲੋ ਦੁਬਾਰਾ ਭਰਤੀ ਤੇ ਰੋਕ ਲਗਾ ਦਿੱਤੀ ਗਈ ਹੈਰਾਨੀ ਦੀ ਗੱਲ ਤਾ ਇਹ ਹੈ ਕਿ ਜਦੋ ਭਰਤੀ ਸੈਲ਼ ਕੋਲ ਵਕੀਲ਼ਾਂ ਦੇ ਪੈਨਲ ਹੈ ਤਾ ਇਸ ਤੇ ਕਾਰਵਾਈ ਕਿਉ ਨਹੀ ਕੀਤੀ ਜਾਦੀ ਅਤੇ ਮੰਤਰੀ ਸਾਹਿਬ ਦੇ ਬਿਆਨਾ ਦੀ ਕੀ ਵੁਕਤ ਰਹਿ ਜਾਦੀ ਹੈ ਇਥੇ ਇਹ ਵੀ ਵਰਨਣਯੋਗ ਹੈ ਕਿ ਭਰਤੀ ਸਬੰਧੀ ਸਿੱਖਿਆ ਵਿਭਾਗ ਵਲੋ ਅਧਿਆਪਕ ਭਰਤੀ ਬੋਰਡ ਦਾ ਗਠਨ ਵੀ ਕੀਤਾ ਗਿਆ ਅਤੇ ਸਰਕਾਰੀ ਸਕੂਲ਼ਾਂ ਤੋ ਅਧਿਆਪਕਾਂ ਦੀ ਡਿਊਟੀ ਇਸ ਭਰਤੀ ਬੋਰਡ ‘ਚ ਲਗਾਈ ਗਈ ਪਰ ਜਦੋ ਤੋ ਇਹ ਬੋਰਡ ਬਣਾਇਆ ਗਿਆ ਇਸ ਨੇ ਕਿਸੇ ਵੀ ਭਰਤੀ ਨੂੰ ਪੂਰਾ ਨਹੀ ਕੀਤਾ ਜਿਸ ਕਾਰਨ ਇਹ ਬੋਰਡ ਸਫੇਦ ਹਾਥੀ ਬਣਦਾ ਜਾ ਰਿਹਾ ਹੈ ਸਰਕਾਰ ਤੇ ਸਿੱਖਿਆਂ ਵਿਭਾਗ ਵਲੋੋ 4500 ਈ.ਟੀ.ਟੀ ਅਤੇ 6040 ਬੀ.ਐੱਡ ਅਧਿਆਪਕਾਂ ਦੀ ਭਰਤੀ ਕਰਨ ਦੀ ਜਿੰਮੇਵਾਰੀ ਇਸ ਬੋਰਡ ਨੂੰ ਦਿੱਤੀ ਸੀ ਜੋ ਕਿ ਨਵਂੰਬਰ 2015 ਤੋ ਸ਼ੁਰੂ ਸੀ ਪਰ ਅਜੇ ਤੱਕ ਇਹ ਬੋਰਡ ਕਿਸੇ ਵੀ ਭਰਤੀ ਨੂੰ ਪੂਰੀ ਨਹੀ ਕਰ ਸਕਿਆਂ ਇਥੇ ਇਹ ਵਰਨਣਯੋਗ ਹੈ ਕਿ ਸਰਕਾਰ ਵਲੋ ਇਸ ਭਰਤੀ ਬੋਰਡ ‘ਚ ਹਰ ਤਰ੍ਹਾ ਦੇ ਮੁਲਾਜਮ ਤੈਨਾਤ ਕੀਤੇ ਗਏ ਹਨ ਜਿਨ੍ਹਾ ‘ਚ ਚਪੜਾਂਸੀ ਤੋ ਲੈ ਕੇ ਕਾਨੂੰਨ ਅਫਸਰ ਇਸ ਪ੍ਰਤੀਨਿਧੀ ਵਲੋ ਇੱਕਠੀ ਕੀਤੀ ਜਾਣਕਾਰੀ ਅਨੁਸਾਰ ਸਰਕਾਰ ਵਲੋ ਜੋ ਭਰਤੀ ਸ਼ੁਰੂ ਕੀਤੀ ਸੀ ਉਹ ਕੋਰਟ ਕੇਸ਼ਾਂ ਕਾਰਨ ਲਟਕ ਰਹੀ ਹੈ ਹੁਣ ਸਵਾਲ ਇਹ ਹੈ ਕਿ ਜੇਕਰ ਕੋਰਟ ਕੇਸ ਹੋ ਰਹੇ ਹਨ ਤਾ ਇਸ ਬੋਰਡ ਵਲੋ ਅਤੇ ਸਿੱਖਿਆ ਵਿਭਾਗ ਵਲੋ ਰੱਖੇ ਹੋਏ ਸਰਕਾਰੀ ਵਕੀਲ਼ ਕੀ ਕਰ ਰਹੇ ਹਨ ਕੀ ਉਨ੍ਹਾ ਦੀ ਕਾਰਗੁਜਾਰੀ ਮਾੜੀ ਹੈ ਦੂਜੇ ਪਾਸੇ ਸਰਕਾਰ ਵਲੋ ਜੋ 1.15 ਲੱਖ ਨੌਕਰੀ ਦੇਣ ਦਾ ਐਲਾਨ ਕੀਤਾ ਜਾ ਰਿਹਾ ਹੈ ਉਹ ਲਾਰਾ ਹੀ ਸਾਬਿਤ ਹੋ ਰਿਹਾ ਹੈ ਕਿਉਕਿ ਸਭ ਤੋ ਜਿਆਦਾ ਅਸ਼ਾਮੀਆਂ ਸਿੱ ਖਿਆ ਵਿਭਾਗ ‘ਚ ਹੀ ਖਾਲੀ ਹਨ ਅਤੇ ਜਦੋ ਤੱਕ ਇਹ ਪਹਿਲਾਂ ਸ਼ੁਰੂ ਕੀਤੀਆਂ ਭਰਤੀਆਂ ਪੂਰੀਆਂ ਨਹੀ ਹੁੰਦੀਆਂ ਨਵੀਆਂ ਅਸਾਮੀਆਂ ਤੇ ਭਰਤੀ ਕਿਸ ਤਰ੍ਹਾ ਕੀਤੀ ਕਿੳਕਿ ਚੋਣ ਜਾਬਤਾ ਲੱਗਣ ‘ਚ ਸਿਰਫ 4 ਮਹੀਨੇ ਹੀ ਰਹਿੰਦੇ ਹਨ ਅਤੇ ਇਹ ਸਰਕਾਰ ਤੇ ਸਿੱਖਿਆਂ ਮੰਤਰੀ ਫੋਕੀ ਬਿਆਨ ਬਾਜੀ ਕਰਕੇ ਬੇਰੁਜਗਾਰਾਂ ਨਾਲ ਕੌਝਾ ਮਜਾਕ ਕਰ ਰਿਹਾ ਹੈ ਇਸ ਸਬੰਧੀ ਬੇਰੁਜਗਾਰ ਅਧਿਆਪਕਾਂ ਟੈਟ ਪਾਸ ਈ.ਟੀ.ਟੀ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਗੁਰਪ੍ਰੀਤ ਸਿੰਘ ਮੋਰਿੰਡਾ ਨੇ ਕਿਹਾ ਕਿ ਕਿ ਸਿੱਖਿਆ ਮੰਤਰੀ ਝੂਠੇ ਬਿਆਨ ਦੇ ਰਹੇ ਹਨ ਕਿ ਅਧਿਆਪਕਾਂ ਦੀ ਭਰਤੀ ਕੀਤੀ ਜਾਵੇਗੀ ਪਰ ਸੱਚ ਇਹ ਹੈ ਕਿ ਜਦੋ ਕਿ ਦਲਜੀਤ ਸਿੰਘ ਚੀਮਾ ਨੇ ਸਿੱਖਿਆ ਮੰਤਰੀ ਦਾ ਅਹੁੱਦਾ ਸੰਭਾਲਿਆ ਹੈ ਅਧਿਆਪਕਾਂ ਦੀਆਂ ਹਜਾਰਾਂ ਪੋਸਟਾਂ ਖਤਮ ਕਰ ਦਿੱਤੀਆਂ ਗਈਆਂ ਹਨ ਅਤੇ ਸੈਕੜੇ ਸਕੂਲ਼ ਬੰਦ ਕਰ ਦਿੱਤੇ ਗਏ ਹਨ ਉਨ੍ਹਾ ਕਿਹਾ ਕਿ ਅਧਿਆਪਕਾਂ ਦੀ ਭਰਤੀ ਨਾ ਹੋਣ ਕਾਰਨ ਲੋਕ ਸਰਕਾਰੀ ਸਕੂਲ਼ਾਂ ‘ਚ ਆਪਣੇ ਬੱਚੇ ਹਟਾ ਰਹੇ ਹਨ ਪਰ ਸਿੱਖਿਆ ਮੰਤਰੀ ਲਗਾਤਾਰ ਝੂਠੇ ਬਿਆਨ ਦੇ ਰਹੇ ਹਨ ਆਪਣੀ ਗੱਲ ਜਾਰੀ ਰੱਖਦੇ ਉਪਰੋਕਤ ਆਗੂਆਂ ਨੇ ਦੱਸਿਆ ਕਿ ਅਕਾਲ਼ੀ ਭਾਜਪਾ ਸਰਕਾਰ ਨੇ ਆਪਣੇ 8 ਸਾਲ ਦੇ ਕਾਰਜਕਾਲ ‘ਚ ਕੇਵਲ 127 ਈ.ਟੀ.ਟੀ ਅਧਿਆਪਕ ਹੀ ਭਰਤੀ ਕੀਤੇ ਹਨ ਜਦੋ ਕਿ ਇਸ ਤੋ ਪਹਿਲਾ ਈ.ਟੀ.ਟੀ ਪੋਸਟਾਂ ਤੇ ਬੀ.ਐਡ ਅਧਿਆਪਕ ਭਰਤੀ ਕੀਤੇ ਸਨ ਹੁਣ ਜਦੋਕਿ ਕਿ 8500 ਦੇ ਕਰੀਬ ਅਧਿਆਪਕ ਯੋਗਤਾ ਟੈਸਟ ਪਾਸ ਕਰਕੇ ਨੌਕਰੀ ਦੀ ਉਡੀਕ ਕਰ ਰਹੇ ਹਨ ਪਰ ਪੰਜਾਬ ਸਰਕਾਰ ਈ.ਟੀ.ਟੀ ਅਧਿਆਪਕਾਂ ਦੀ ਭਰਤੀ ਪੂਰੀ ਕਰਨ ਲਈ ਕੋਈ ਕਾਰਵਾਈ ਨਹੀ ਕਰ ਰਹੀ ਭਰਤੀ ਸਬੰਧੀ ਕੇਵਲ ਸਿੱਖਿਆ ਮੰਤਰੀ ਬਿਆਨ ਹੀ ਦੇ ਰਹੇ ਹਨ ਜਿਸ ਦੇ ਰੋਸ ‘ਚ ਜੰਥੇਬੰਦੀ ਵਲੋ ਰੋਪੜ ਵਿਖੇ ਸੂਬਾ ਪੱਧਰੀ ਰੈਲੀ ਕੀਤੀ ਜਾਵੇਗੀ ।ਇਸ ਮੌਕੇ ਇੰਦਰਜੀਤ ਸਿੰਘ , ਇੰਦਰਜੀਤ ਸਿੰਘ ਚਮਕੌਰ ਸਾਹਿਬ, ਇੰਦਰਦੀਪ ਸਿੰਘ, ਕੁਲਵੰਤ ਸਿੰਘ, ਰਣਜੀਤ ਸਿੰਘ, ਮਨਜੀਤ ਕੌਰ ਹਾਜਰ ਸਨ ।

Share Button

Leave a Reply

Your email address will not be published. Required fields are marked *