ਔਰਤਾਂ ਨੂੰ ਇਕਜੁੱਟ ਹੋ ਕੇ ਆਪਣੀ ਤਾਕਤ ਨੂੰ ਪਹਿਚਾਨਣ ਲਈ ਪ੍ਰੇਰਿਤ ਕਰੇਗੀ ਗੋਪੀ ਸੰਧੂ ਦੀ ਲਘੂ ਫਿਲਮ ‘ਚੂੜੀਆਂ’

ss1

ਔਰਤਾਂ ਨੂੰ ਇਕਜੁੱਟ ਹੋ ਕੇ ਆਪਣੀ ਤਾਕਤ ਨੂੰ ਪਹਿਚਾਨਣ ਲਈ ਪ੍ਰੇਰਿਤ ਕਰੇਗੀ ਗੋਪੀ ਸੰਧੂ ਦੀ ਲਘੂ ਫਿਲਮ ‘ਚੂੜੀਆਂ’

ਚੰਡੀਗੜ੍ਹ , 5 ਅਕਤੂਬਰ (ਜਵੰਦਾ)- ਪਾਲੀਵੁੱਡ ਖੇਤਰ ਦੀਆਂ ਅਨੇਕਾਂ ਹੀ ਫਿਲਮਾਂ ‘ਤੇ ਗੀਤਾਂ ਵਿਚ ਆਪਣੀ ਅਦਾਕਾਰੀ ਸਦਕਾ ਨਿਵੇਕਲੀ ਪਹਿਚਾਣ ਬਣਾਉਣ ਵਾਲੇ ਅਦਾਕਾਰ ਗੁਰਪ੍ਰੀਤ ਸਿੰਘ ਗੋਪੀ ਸੰਧੂ ਹੁਣ ਆਪਣੀ ਨਵੀਂ ਲਘੂ ਫਿਲਮ ‘ਚੂੜੀਆਂ’ ‘ਚ ਅਦਾਕਾਰੀ ਦੇ ਨਾਲ-ਨਾਲ ਪਹਿਲੀ ਵਾਰ ਬਤੌਰ ਨਿਰਦੇਸ਼ਕ ਕੰਮ ਕਰਨ ਜਾ ਰਹੇ ਹਨ। ਫਿਲਮ ਦੀ ਕਹਾਣੀ ਖੁਦ ਗੋਪੀ ਸੰਧੂ ਵਲੋਂ ਲਿਖੀ ਗਈ ਹੈ ਜੋ ਕਿ ਇਸ ਗੱਲ ਤੇ ਅਧਾਰਿਤ ਹੈ ਕਿ ਅੱਜ ਦੀਆਂ ਔਰਤਾਂ ਕਮਜ਼ੋਰ ਨਹੀਂ ਬਲਕਿ ਬਹੁਤ ਤਾਕਤਵਰ ਹਨ ਬਸ ਲੋੜ ਹੈ ਤਾਂ ਔਰਤਾਂ ਨੂੰ ਇਕਜੁੱਟ ਹੋ ਕੇ ਆਪਣੀ ਸ਼ਕਤੀ ਦੀ ਪਹਿਚਾਨਣ ਦੀ ਅਤੇ ਇਸ ਤਾਕਤ ਨਾਲ ਔਰਤਾਂ ਹਰ ਵੱਡੀ ਤੋਂ ਵੱਡੀ ਮੁਸੀਬਤ ਨਾਲ ਵੀ ਅਸਾਨੀ ਨਾਲ ਲੜ ਸਕਦੀਆਂ ਹਨ। ਐਚ.ਬੀ ਰਿਕਾਰਡ ਅਤੇ ਅਕਸ ਆਰਟ ਰੰਗਮੰਚ ਦੇ ਬੈਨਰ ਅਤੇ ਮਸ਼ਹੂਰ ਅਦਾਕਾਰ ਹਰਿੰਦਰ ਭੁੱਲਰ ਦੇ ਦਿਸ਼ਾ ਨਿਰਦੇਸ਼ ਹੇਠ ਬਣੀ ਇਹ ਫਿਲਮ ਜਲਦ ਹੀ ਦਰਸ਼ਕਾਂ ਦੇ ਰੂਬਰੂ ਹੋਵੇਗੀ। ਜ਼ਿਕਰਯੋਗ ਹੈ ਕਿ ਐਚ.ਬੀ ਰਿਕਾਰਡ ਪਹਿਲਾਂ ਵੀ ਦੋ ਸਫਲ ਲਘੂ ਫਿਲਮਾਂ ‘ਜੱਟ’ ਅਤੇ ‘ਜੋਤੀ’ ਦਰਸ਼ਕਾਂ ਦੀ ਝੋਲੀ ਪਾ ਚੁੱਕਾ ਹਨ। ਗੋਪੀ ਸੰਧੂ ਦੀ ਇਸ ਫਿਲਮ ਵਿਚ ਉਨਾਂ ਦੇ ਨਾਲ ਅਦਾਕਾਰਾ ਵਿਸ਼ੂ ਖੇਤੀਆ, ਸੁਨੀਲ ਕੁਮਾਰ, ਜਗਸੀਰ ਕੰਬੋਜ, ਵਿਪਨ ਲੋਟਾ, ਮਨਪ੍ਰੀਤ ਔਲਖ, ਰਣਜੀਤ ਹਰਮਨ, ਜਸਪ੍ਰੀਤ ਕੌਰ, ਗੋਰਾ ਜੋਸ਼ਨ, ਰਾਕੇਸ਼ ਕੰਬੋਜ, ਗਿਆਨੀ, ਹਰਜੀਤ ਸਿੰਘ, ਲਵਲੀ, ਮਨਪ੍ਰੀਤ ਮੰਨੂ, ਅੰਮ੍ਰਿਤ ਸੰਧੂ, ਮੋਹਨ ਲੋਟੀਆ, ਪ੍ਰੀਤ ਔਲਖ, ਮਲਿਕਾ ਅਤੇ ਪ੍ਰਿੰਸ ਭੁੱਲਰ ਆਦਿ ਕਲਾਕਾਰ ਕੰਮ ਕਰਦੇ ਨਜ਼ਰ ਆਉਣਗੇ। ਫਿਲਮ ਦੀ ਪ੍ਰੋਡਕਸ਼ਨ ਰਣਜੀਤ ਹਰਮਨ ਦੀ ਹੈ ਅਤੇ ਡੀ.ਓ.ਪੀ ਗੋਰਾ ਫੁਲਕਾਰੀ ਅਤੇ ਵਿੰਗਸ ਵਿਕਟਰ ਹਨ।

Share Button

Leave a Reply

Your email address will not be published. Required fields are marked *