ਇਟਲੀ ਵਿੱਚ ਏਅਰ ਸ਼ੋਅ ਦੌਰਾਨ ਸਮੁੰਦਰ ਵਿੱਚ ਜਾ ਡਿਗਿਆ ਜਹਾਜ਼ , ਵੇਖਦੇ ਰਹਿ ਗਏ ਹਜਾਰਾਂ ਲੋਕ

ss1

ਇਟਲੀ ਵਿੱਚ ਏਅਰ ਸ਼ੋਅ ਦੌਰਾਨ ਸਮੁੰਦਰ ਵਿੱਚ ਜਾ ਡਿਗਿਆ ਜਹਾਜ਼ , ਵੇਖਦੇ ਰਹਿ ਗਏ ਹਜਾਰਾਂ ਲੋਕ

ਬੇਰਗਾਮੋ ਇਟਲੀ 28 ਸਤੰਬਰ (ਰਣਜੀਤ ਗਰੇਵਾਲ) ਇਟਲੀ ਦੀ ਹਵਾਈ ਫੌਜ ਦਾ ਫੌਜੀ ਜਹਾਜ਼ ਐਤਵਾਰ ਨੂੰ ਏਅਰ ਸ਼ੋਅ ਦੇ ਦੌਰਾਨ ਤਰਾਚੀਨਾ ਦੇ ਸਮੁੰਦਰ ਵਿੱਚ ਕਰੈਸ਼ ਹੋ ਗਿਆ। ਇਸ ਘਟਨਾ ਵਿੱਚ ਜਹਾਜ਼ ਵਿੱਚ ਸਵਾਰ ਪਾਇਲਟ ਗਬਰੀਏਲੇ ਓਰਲਾਂਦੀ 37ਦੀ ਮੌਕੇ ਤੇ ਹੀ ਮੌਤ ਹੋ ਗਈ ਹੈ। ਸਮਾਚਾਰ ਏਜੰਸੀ ਸਿੰਹੁਆ ਦੇ ਮੁਤਾਬਕ ਇਹ ਫੌਜੀ ਜਹਾਜ਼ ਯੂਰੋ ਫਾਇਟਰ ਸਮੁੰਦਰ ਦੇ ਉੱਤੇ ਉਡ਼ਾਨ ਭਰ ਰਿਹਾ ਸੀ ਕਿ ਅਚਾਨਕ ਇਹ ਸਮੁੰਦਰ ਵਿੱਚ ਜਾ ਡਿਗਿਆ । ਏਅਰ ਸ਼ੋਅ ਨੂੰ ਦੇਖਣ ਲਈ ਹਜਾਰਾਂ ਲੋਕ ਇਕੱਠਾ ਹੋਏ ਸਨ । ਹਵਾਈ ਫੌਜ ਵਲੋਂ ਜਾਰੀ ਬਿਆਨ ਦੇ ਮੁਤਾਬਕ ਇਸ ਘਟਨਾ ਦੇ ਤੁਰੰਤ ਬਾਅਦ ਤਲਾਸ਼ੀ ਅਤੇ ਬਚਾਵ ਅਭਿਆਨ ਸ਼ੁਰੂ ਕਰ ਦਿੱਤਾ ਗਿਆ ਅਤੇ ਪਾਇਲਟ ਦੀ ਮ੍ਰਿਤਕ ਦੇਹ ਨੂੰ ਬਾਹਰ ਕੱਢਿਆ ਗਿਆ । ਹਜਾਰਾਂ ਦੀ ਗਿਣਤੀ ਵਿੱਚ ਲੋਕ ਐਤਵਾਰ ਦੁਪਹਿਰ ਇਸ ਏਅਰ ਸ਼ੋਅ ਨੂੰ ਦੇਖਣ ਲਈ ਇਕੱਠਾ ਹੋਏ ਸਨ।

Share Button

Leave a Reply

Your email address will not be published. Required fields are marked *