ਸੁਨੰਦਾ ਸ਼ਰਮਾ ਅਤੇ ਕੁਲਬੀਰ ਝਿੱਜਰ ਦਾ ਸ਼ੋਅ ਮਾਨਤੋਵਾ ‘ਚ 21 ਅਕਤੂਬਰ ਨੂੰ — ਰਣਜੀਤ ਸਿੰਘ ਬੱਲ ਅਤੇ ਜਿੰਦਰ ਕੰਗ

ss1

ਸੁਨੰਦਾ ਸ਼ਰਮਾ ਅਤੇ ਕੁਲਬੀਰ ਝਿੱਜਰ ਦਾ ਸ਼ੋਅ ਮਾਨਤੋਵਾ ‘ਚ 21 ਅਕਤੂਬਰ ਨੂੰ — ਰਣਜੀਤ ਸਿੰਘ ਬੱਲ ਅਤੇ ਜਿੰਦਰ ਕੰਗ

ਮਿਲਾਨ 25 ਸਤੰਬਰ 2017 (ਬਲਵਿੰਦਰ ਸਿੰਘ ਢਿੱਲੋ) :- ਪੰਜਾਬੀ ਗਾਇਕੀ ਨਾਲ ਦੇਸ਼ਾਂ-ਵਿਦੇਸ਼ਾਂ ‘ਚ ਪ੍ਰਸਿੱਧੀ ਖੱਟਣ ਵਾਲੀ ਨੋਜਵਾਨਾਂ ਦੇ ਦਿਲਾ ਦੀ ਧਡਕਣ ਪੰਜਾਬੀ ਗਾਇਕਾ ਸੁਨੰਦਾ ਸ਼ਰਮਾ ਅਤੇ ਕੁਲਬੀਰ ਝਿੱਜਰ ਦਾ ਇੱਕ ਸ਼ੋਅ ਇਟਲੀ ਦੇ ਜਿਲ੍ਹਾ ਮਾਨਤੋਵਾ ਦੇ ਪਾਲਾਬਮ ਵਿੱਚ 21 ਅਕਤੂਬਰ 2017 ਦਿਨ ਸ਼ਨੀਚਰਵਾਰ ਬਾਅਦ ਦੁਪਹਿਰ ਹੋਣ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਇਟਲੀ ਦੇ ਉੱਘੇ ਪ੍ਰਮੋਟਰ ਰਣਜੀਤ ਸਿੰਘ ਬੱਲ ਅਤੇ ਜਿੰਦਰ ਕੰਗ ਨੇ ਦੱਸਿਆ ਕਿ ਇਸ ਸ਼ੋ ਲਈ ਪੂਰੀ ਇਟਲੀ ਦੇ ਨੋਜਵਾਨਾਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਉਨ੍ਹਾ ਇਟਲੀ ਵੱਸਦੇ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਵੱਧ ਤੋ ਵੱਧ ਟਿੱਕਟਾਂ ਦੀ ਬੁਕਿੰਗ ਕਰਵਾ ਕੇ ਪ੍ਰੋਗਰਾਮ ਦੀ ਰੋਣਕ ਨੂੰ ਵਧਾਉ ਜੀ। ਇਸ ਸ਼ੋਅ ‘ਚ ਪਰਿਵਾਰਾਂ ਲਈ ਵੱਖਰਾ ਪ੍ਰਬੰਧ ਤੇ ਫ੍ਰੀ ਪਾਰਕਿੰਗ ਅਤੇ ਪੂਰੀ ਸਕਿਉਰਟੀ ਦਾ ਪ੍ਰਬੰਧ ਹੋਵੇਗਾ ਉਨ੍ਹਾਂ ਕਿਹਾ ਕਿ ਇਸ ਪ੍ਰੋਗਰਾਮ ਵਿਚ ਕਿਸੇ ਵੀ ਤਰ੍ਹਾਂ ਦੀ ਕੁਤਾਹੀ ਬਰਦਾਸਤ ਨਹੀ ਕੀਤੀ ਜਾਵੇਗੀ, ਇਸ ਕਰਕੇ ਪੁਲਿਸ ਪ੍ਰਸ਼ਾਸ਼ਨ ਦਾ ਪੂਰਾ ਸਹਿਯੋਗ ਲਿਆ ਜਾਵੇਗਾ।

Share Button

Leave a Reply

Your email address will not be published. Required fields are marked *