ਕਾਂਗਰਸ ਸਰਕਾਰ ਦੀ ਹੁਣ ਤੱਕ ਦੀ ਕਾਰਗੁਜ਼ਾਰੀ ਜੀਰੋ ਸਾਬਿਤ : ਈਸ਼ਰਹੇਲ, ਲਹਿਰਾ

ss1

ਕਾਂਗਰਸ ਸਰਕਾਰ ਦੀ ਹੁਣ ਤੱਕ ਦੀ ਕਾਰਗੁਜ਼ਾਰੀ ਜੀਰੋ ਸਾਬਿਤ : ਈਸ਼ਰਹੇਲ, ਲਹਿਰਾ

ਮਿਲਾਨ 13 ਸਤੰਬਰ 2017 (ਬਲਵਿੰਦਰ ਸਿੰਘ ਢਿੱਲੋਂ ) :- ਬੀਤੇ ਦਿਨ ਸ਼੍ਰੋਮਣੀ ਅਕਾਲੀ ਦਲ(ਬ) ਇਟਲੀ ਦੀ ਅਕਾਲੀ ਦਲ ਬਾਦਲ ਦੇ ਸਮਰਥਕਾਂ ਵਲੋਂ ਇਕ ਮੀਟਿੰਗ ਦਾ ਆਯੋਜਨ ਕੀਤਾ ਗਿਆ। ਇਸ ਵਿਚ ਜਿੱਥੇ ਯੂਥ ਅਕਾਲੀ ਦਲ ਦੇ ਸਰਗਰਮ ਵਰਕਰਾਂ ਨੇ ਸ਼ਮੂਲੀਅਤ ਕੀਤੀ, ਉਥੇ ਹੀ ਆਪਣੀ ਪੰਜਾਬ ਫੇਰੀ ਤੋ ਵਾਪਿਸ ਇਟਲੀ ਪਹੁੰਚੇ ਜਨਰਲ ਸਕੱਤਰ ਸ:ਜਗਜੀਤ ਸਿੰਘ ਈਸ਼ਰਹੇਲ ਨੇ ਵੀ ਸ਼ਿਰਕਤ ਕੀਤੀ, ਉਨ੍ਹਾ ਕਿਹਾ ਕਿ ਝੂਠੇ ਪ੍ਰਚਾਰ ਤੇ ਵੱਡੇ ਵੱਡੇ ਲਾਰਿਆਂ ‘ਚ ਪੰਜਾਬੀਆਂ ਨੂੰ ਉਲਝਾ ਕੇ ਬਣੀ ਕੈਪਟਨ ਸਰਕਾਰ ਦੀ ਹੁਣ ਤੱਕ ਦੀ ਕਾਰਗੁਜ਼ਾਰੀ ਬਦ ਤੋਂ ਵੀ ਬਦਤਰ ਸਾਬਤ ਹੋਈ ਹੈ। ਪੰਜਾਬ ਵਿੱਚ ਪਿਛਲੇ ਮਹੀਨਿਆਂ ਵਿੱਚ ਕੋਈ ਵੀ ਕੀਤੇ ਕੰਮ ਦਾ ਮੌਜੂਦਾ ਕਾਂਗਰਸ ਸਰਕਾਰ ਦਾਅਵਾ ਨਹੀ ਕਰ ਸਕਦੀ। ਅਤੇ ਅਕਾਲੀ ਦਲ (ਬ) ਇਟਲੀ ਦੇ ਪ੍ਰਧਾਨ ਸ:ਜਗਵੰਤ ਸਿੰਘ ਲਹਿਰਾ, ਸ: ਕੁਲਵੰਤ ਸਿੰਘ ਕਾਂਤਾ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਪਿਛਲੇ ਛੇ ਮਹੀਨਿਆਂ ਦੌਰਾਨ ਲੋਕਾਂ ਨਾਲ ਕੀਤੇ ਹਰ ਵਾਅਦੇ ਤੋਂ ਮੁੱਕਰ ਕੇ ਪੰਜਾਬੀਆਂ ਨੂੰ ਬੁਰੀ ਤਰ੍ਹਾਂ ਨਿਰਾਸ਼ ਕੀਤਾ ਹੈ। ਇਸ ਦੇ ਨਾਲ ਹੀ ਉਹਨਾਂ ਇਹ ਵੀ ਕਿਹਾ ਕਿ ਕਾਂਗਰਸ ਸਰਕਾਰ ਤੋਂ ਚੋਣ ਵਾਅਦੇ ਪੂਰੇ ਕਰਵਾਉਣ ਲਈ ਅਕਾਲੀ ਦਲ ਵੱਲੋਂ ਜਲਦੀ ਹੀ ਇੱਕ ਲੋਕ ਅੰਦੋਲਨ ਸ਼ੁਰੂ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਕਾਂਗਰਸ ਦੇ ਛੇ ਮਹੀਨੇ ਦੇ ਕਾਰਜਕਾਲ ਨੂੰ ਜੇਕਰ ਇੱਕ ਫਿਕਰੇ ਵਿਚ ਦੱਸਣਾ ਹੋਵੇ ਤਾਂ ਇਸ ਸਾਰੇ ਕਾਰਜਕਾਲ ਦੌਰਾਨ ਸਰਕਾਰ ਨੇ ਲੋਕਾਂ ਨੂੰ ਝੂਠੀਆਂ ਉਮੀਦਾਂ ਅਤੇ ਝੂਠੇ ਸੁਫਨੇ ਵਿਖਾ ਕੇ ਸਿਰਫ ਉਹਨਾਂ ਨਾਲ ਧੋਖਾ ਅਤੇ ਵਿਸਵਾਸ਼ਘਾਤ ਕੀਤਾ ਹੈ। ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਦੀ ਕਿਸਾਨੀ ਤੇ ਜਵਾਨੀ ਨੂੰ ਕਾਂਗਰਸ ਸਰਕਾਰ ਤੋ ਨਿਰਾਸ਼ਾ ਹੈ ਤੇ ਸਮਾਜ ਦਾ ਹਰ ਵਰਗ ਸਰਕਾਰ ਦੀ ਕਾਰਜਗਾਰੀ ਤੋ ਨਿਰਾਸ਼ ਹੈ, ਸਰਕਾਰ ਕੁਭਕਰਨੀ ਨੀਂਦ ਤੋ ਜਾਗੇ ਅਤੇ ਲੋਕਾਂ ਦੀਆਂ ਸਮੱਸਿਆਵਾਂ ਸੁਣੇ ਤੇ ਉਹਨਾਂ ਦਾ ਹੱਲ ਲੱਭੇ।

Share Button

Leave a Reply

Your email address will not be published. Required fields are marked *