ਆਖਰ ਜੀ.ਐਸ.ਟੀ ਬਿਲ ਲਾਗੂ ਹੋਣ ਤੋਂ 2 ਮਹੀਨੇ ਬਾਅਦ ਹਟਾ ਹੀ ਦਿੱਤਾ ਸੰਭੂ ਬੈਰੀਅਰ

ਆਖਰ ਜੀ.ਐਸ.ਟੀ ਬਿਲ ਲਾਗੂ ਹੋਣ ਤੋਂ 2 ਮਹੀਨੇ ਬਾਅਦ ਹਟਾ ਹੀ ਦਿੱਤਾ ਸੰਭੂ ਬੈਰੀਅਰ
ਬੈਰੀਅਰ ਹਟਾਉਣ ਨਾਲ 2 ਦਰਜ਼ਨ ਤੋਂ ਵੱਧ ਫੋਟੋ ਸਟੇਟ ਮਸ਼ੀਨਾ ਵਾਲੇ ਹੋਏ ਬੇਰੁਜ਼ਗਾਰ

ਰਾਜਪੁਰਾ, 2 ਸਤੰਬਰ (ਐਚ.ਐਸ.ਸੈਣੀ)-ਕੌਮੀ ਸ਼ਾਹ ਮਾਰਗ ਨੰਬਰ 1 ‘ਤੇ ਸਥਿੱਤ ਪੰਜਾਬ ਦੇ ਪ੍ਰਵੇਸ਼ ਦੁਆਰ ਵੱਜੋਂ ਜਾਣੇ ਜਾਂਦੇ ਸੰਭੂ ਬੈਰੀਅਰ ਦੇ ਆਬਕਾਰੀ ਅਤੇ ਕਰ ਵਿਭਾਗ ਦੇ ਇੰਪੋਰਟ ਅਤੇ ਐਕਪੋਰਟ ਇਨਫਰਮੇਸ਼ਨ ਕੁਲੈਕਸ਼ਨ ਸੈਂਟਰ (ਬੈਰੀਅਰ) ਬੰਦ ਹੋਣ ਨਾਲ ਜਿਥੇ ਦੂਜੇ ਸੂਬਿਆਂ ਤੋਂ ਪੰਜਾਬ ਵਿੱਚ ਦਾਖਲ ਹੋਣ ਵਾਲੇ ਟਰੱਕਾਂ ਦੀ ਖੱਜਲ ਖੁਆਰੀ ਤੇ ਸੜਕੀ ਜਾਮ ਤੋਂ ਨਿਜਾਤ ਮਿਲੇਗੀ ਉਥੇ ਸੰਭੂ ਬੈਰੀਅਰ ਤੇ ਫੋਟੋ ਸਟੇਟ ਮਸ਼ੀਨਾਂ ਰੱਖ ਕੇ ਆਪਣੇ ਪਰਿਵਾਰ ਦਾ ਪੇਟ ਪਾਲ ਰਹੇ ਦਰਜ਼ਨਾਂ ਦੁਕਾਨਦਾਰ ਕੰਮ ਬੰਦ ਹੋਣ ਕਾਰਣ ਬੇਰੁਜ਼ਗਾਰ ਹੋ ਗਏ ਹਨ। ਬੈਰੀਅਰ ਬੰਦ ਹੋਣ ਨਾਲ ਇਥੇ ਕੰਮ ਕਰਦੇ 3 ਦਰਜ਼ਨ ਤੋਂ ਵੱਧ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਮੁੱਖ ਦਫਤਰ ਭੇਜ ਦਿੱਤਾ ਹੈ।
ਜਾਣਕਾਰੀ ਦੇ ਅਨੁਸਾਰ ਪੰਜਾਬ ਦੇ ਪ੍ਰਵੇਸ਼ ਦੁਆਰ ਸੰਭੂ ਬੈਰੀਅਰ ‘ਤੇ ਸੜਕ ਦੇ ਦੋਵੇ ਪਾਸੇ ਆਬਕਾਰੀ ਅਤੇ ਕਰ ਵਿਭਾਗ ਦੇ ਇਪੋਰਟ ਤੇ ਐਕਪੋਰਟ ਇਨਫਰਮੇਸ਼ਨ ਕੁਲੈਕਸ਼ਨ ਸੈਂਟਰਾਂ ‘ਤੇ ਪੰਜਾਬ ਤੋਂ ਦੂਜੇ ਸੂਬਿਆਂ ਨੂੰ ਜਾਣ ਅਤੇ ਦੂਜੇ ਸੂਬਿਆਂ ਤੋਂ ਪੰਜਾਬ ਨੂੰ ਆਉਣ ਵਾਲੇ ਟਰੱਕਾਂ ਵਿੱਚ ਲੱਦੇ ਮਾਲ ਦਾ ਟੈਕਸ ਭਰਵਾਉਣ ਤੋਂ ਇਲਾਵਾ ਮਾਲ ਦੀਆਂ ਬਿਲ ਤੇ ਬਿਲਟੀਆਂ ਚੈਕ ਕੀਤੀਆਂ ਜਾਂਦੀਆਂ ਹਨ। ਪੂਰੇ ਭਾਰਤ ਦੇਸ਼ ਅੰਦਰ 1 ਜੁਲਾਈ 2017 ਤੋਂ ਕੇਂਦਰ ਸਰਕਾਰ ਵੱਲੋਂ ਸਾਰੇ ਸੂਬਿਆਂ ਦੀ ਸਹਿਮਤੀ ਨਾਲ ਵਸਤਾਂ ਤੇ ਜੀ.ਐਸ.ਟੀ (ਗੁਡਜ਼ ਐਡ ਸਰਵਿਸ ਟੈਕਸ) ਬਿਲ ਲਾਗੂ ਕਰਨ ਨਾਲ ਪਹਿਲਾਂ 22 ਰਾਜ਼ਾਂ ਵੱਲੋਂ ਆਪਣੇ ਬੈਰੀਅਰ ਚੱਕ ਦਿੱਤੇ ਹਨ ਪਰ ਪੰਜਾਬ ਸੂਬੇ ਅੰਦਰ ਸ਼ੰਭੂ ਬੈਰੀਅਰ ਸਣੇ ਪੰਜਾਬ-ਹਰਿਆਣਾ ਦੀਆਂ ਹੱਦਾਂ ‘ਤੇ ਪੈਂਦੇ ਬੈਰੀਅਰ ਪਹਿਲਾਂ ਵਾਂਗ ਚੱਲ ਰਹੇ ਸਨ। ਸੰਭੂ ਬੈਰੀਅਰ ਇੰਟਰਨੈਟ ਸਰਵਰ ਡਾਊਨ ਹੋਣ ਕਾਰਣ ਵਾਹਨਾਂ ਦੀਆਂ ਲੱਗਦੀਆਂ ਲੰਮੀਆਂ ਕਤਾਰਾਂ ਤੇ ਟਰੱਕਾਂ ਵਾਲਿਆਂ ਦੀ ਕਥਿੱਤ ਤੌਰ ਤੇ ਹੁੰਦੀ ਨਜ਼ਾਇਜ ਵਸੂਲੀ ਕਾਰਣ ਚਰਚਾ ਵਿੱਚ ਰਿਹਾ ਹੈ ‘ਤੇ ਹੁਣ ਬੈਰੀਅਰ ਸੇਵਾਵਾਂ ਬੰਦ ਕਰਨ ਨਾਲ ਇਥੇ ਸਨਾਟਾ ਛਾ ਗਿਆ ਹੈ। ਬੈਰੀਅਰ ਦੇ ਅੰਦਰ ਜਾਣ ਵਾਲੇ ਰਸਤੇ ‘ਤੇ ਬੈਰੀਕੇਟ ਲਗਾ ਦਿੱਤੇ ਗਏ ਹਨ। ਪਰ ਅੰਦਰ ਆਈ.ਸੀ.ਸੀ ਸੈਂਟਰਾਂ ‘ਤੇ ਗਧੇ ਘੁੰਮਦੇ ਦੇਖੇ ਗਏ। ਜਾਣਕਾਰੀ ਮੁਤਾਬਿਕ ਆਬਕਾਰੀ ਅਤੇ ਕਰ ਵਿਭਾਗ ਦੇ ਇੰਪੋਰਟ ਅਤੇ ਐਕਪੋਰਟ ਆਈ.ਈ.ਸੀ ਸੈਂਟਰਾਂ ‘ਤੇ 2 ਏ.ਈ.ਟੀ.ਸੀ, 6 ਈ.ਟੀ.ਓ, 4 ਕਲਰਕ, 12 ਦਰਜ਼ਾਂ ਚਾਰ ਨੂੰ ਮੁੱਖ ਦਫਤਰ ਪਟਿਆਲਾ ਭੇਜਣ ਤੋਂ ਪੁਲਸ ਪੁਲਾਜਮਾਂ ਨੂੰ ਵੀ ਆਪੋ ਆਪਣੇ ਸਟੇਸ਼ਨਾਂ ਤੇ ਵਾਪਸ ਪਰਤਣ ਲਈ ਕਹਿ ਦਿੱਤਾ ਹੈ। ਪਰ ਸੰਭੂ ਬੈਰੀਅਰ ਤੇ ਪਿਛਲੇ ਕਰੀਬ 2 ਦਹਾਕਿਆਂ ਤੋਂ ਸੜਕ ਕਿਨਾਰੇ ਫੋਟੋ ਸਟੇਟ ਦੀਆਂ ਮਸ਼ੀਨਾਂ ਰੱਖ ਕੇ ਕੰਮ ਕਰ ਰਹੇ ਮੰਗਲ ਸਿੰਘ, ਗੁਰਮੀਤ ਸਿੰਘ, ਸਤਨਾਮ ਸਿੰਘ, ਮਨਜੀਤ ਭਾਟੀਆ ਸਮੇਤ 2 ਦਰਜ਼ਨ ਤੋਂ ਵੱਧ ਦੁਕਾਨਦਾਰ ਬੇਰੁਜ਼ਗਾਰ ਹੋ ਗਏ ਹਨ। ਉਨਾਂ ਭਰੇ ਮਨ ਨਾਲ ਦੱਸਿਆ ਕਿ ਇੱਕ ਪਾਸੇ ਪੰਜਾਬ ਸਰਕਾਰ ਰੁਜ਼ਗਾਰ ਮੇਲੇ ਲਗਾ ਕੇ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਦੇ ਰਹੀ ਹੈ ਪਰ ਇਥੇ ਦਰਜ਼ਨਾਂ ਪਰਿਵਾਰ ਬੇਰੁਜ਼ਗਾਰ ਹੋਣ ਕਾਰਣ ਰੋਜ਼ੀ ਰੋਟੀ ਤੋਂ ਵੀ ਵਾਂਝੇ ਹੋ ਗਏ ਹਨ ਤੇ ਆਪਣੀਆਂ ਫੋਟੋ ਸਟੇਟ ਮਸ਼ੀਨਾਂ ਚੁੱਕ ਕੇ ਦੁਕਾਨਾਂ ਵਿਹਲੀਆਂ ਕਰ ਦਿੱਤੀਆਂ ਹਨ। ਉਨਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਸਾਨੂੰ ਰੁਜ਼ਗਾਰ ਦਿੱਤਾ ਜਾਵੇ ਤਾਂ ਜੋਂ ਅਸੀ ਆਪਣੇ ਪਰਿਵਾਰ ਦਾ ਪੇਟ ਪਾਲ ਸਕੀਏ।
ਕੀ ਕਹਿੰਦੇ ਹਨ ਅਧਿਕਾਰੀ: ਇਸ ਸਬੰਧੀ ਆਬਕਾਰੀ ਅਤੇ ਕਰ ਵਿਭਾਗ ਦੇ ਤਾਇਨਾਤ ਏ.ਈ.ਟੀ.ਸੀ ਇੰਦਰਮੋਹਨ ਸਿੰਘ ਉਮਿੰਦਰ ਸਿੰਘ ਨੇ ਦੱਸਿਆ ਕਿ ਜੀ.ਐਸ.ਟੀ ਬਿਲ ਲਾਗੂ ਹੋਣ ਤੋਂ ਬਾਅਦ ਪੰਜਾਬ ਸਰਕਾਰ ਅਤੇ ਵਿਭਾਗ ਦੇ ਆਦੇਸ਼ਾ ‘ਤੇ ਸੰਭੂ ਬੈਰੀਅਰ ਹਟਾ ਕੇ ਉਨਾਂ ਸਣੇ ਹੋਰਨਾ ਮੁਲਾਜਮਾਂ ਨੂੰ ਵੀ ਮੁੱਖ ਦਫਤਰ ਭੇਜ ਦਿੱਤਾ ਹੈ। ਟਰੱਕਾਂ ਦੇ ਓਵਰ ਲੋਡ ਅਤੇ ਬਿਲਾਂ ਦੀ ਚੈਕਿੰਗ ਦੇ ਲਈ ਵਿਭਾਗ ਦੀਆਂ ਮੋਬਾਇਲ ਟੀਮਾਂ ਪਹਿਲਾਂ ਵਾਂਗ ਕੰਮ ਕਰਦੀਆਂ ਰਹਿਣਗੀਆਂ।

Share Button

Leave a Reply

Your email address will not be published. Required fields are marked *

%d bloggers like this: