Wed. Oct 23rd, 2019

4.73 ਕਰੜੀ ਖਰੋਟਾ ਅੰਡਰਪਾਸ ਦਾ ਸਪੀਕਰ ਨੇ ਰੱਖਿਆ ਨੀਂਹ ਪੱਥਰ

4.73 ਕਰੜੀ ਖਰੋਟਾ ਅੰਡਰਪਾਸ ਦਾ ਸਪੀਕਰ ਨੇ ਰੱਖਿਆ ਨੀਂਹ ਪੱਥਰ

ਕੀਰਤਪੁਰ ਸਾਹਿਬ : ਸ੍ਰੀ ਅਨੰਦਪੁਰ ਸਾਹਿਬ ਹਲਕੇ ਦਾ ਦਹਾਕਿਆਂ ਤੋਂ ਰੁਕਿਆ ਵਿਕਾਸ ਸ਼ੁਰੂ ਹੋਣ ਨਾਲ ਜਿੱਥੇ ਇਲਾਕੇ ਦੀ ਖੁਸ਼ਹਾਲੀ ਤੇ ਤਰੱਕੀ ਦੀ ਨੀਂਹ ਮਜ਼ਬੂਤ ਹੋਈ ਹੈ ਅੱਜ ਖਰੋਟੇ ਦੇ 51-ਸੀ ਰੇਲਵੇ ਕਰਾਸਿੰਗ ‘ਤੇ 4.73 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਅੰਡਰਪਾਸ ਨਾਲ ਲੋਕਾਂ ਦੀ 2 ਦਹਾਕਿਆਂ ਪੁਰਾਣੀ ਸਮੱਸਿਆ ਨੂੰ ਹੱਲ ਕਰਨ ਦਾ ਰਾਹ ਪੱਧਰਾ ਹੋ ਗਿਆ ਹੈਇਨ੍ਹਾਂ ਵਿਚਾਰਾਂ ਦਾ ਪ੍ਗਟਾਵਾ ਸਪੀਕਰ ਰਾਣਾ ਕੇਪੀ ਸਿੰਘ ਨੇ ਅੱਜ ਖਰੋਟਾ ਰੇਲਵੇ ਕਰਾਸਿੰਗ ‘ਤੇ ਬਨਣ ਵਾਲੇ ਅੰਡਰਪਾਸ ਦਾ ਨੀਂਹ ਪੱਥਰ ਰੱਖਣ ਉਪਰੰਤ ਇਲਾਕੇ ਦੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਕੀਤਾ।
ਉਨ੍ਹਾਂ ਨੇ ਕਿਹਾ ਕਿ ਅਵਾਨਕੋਟ ਨੂੰ ਜੋੜਨ ਵਾਲੀ ਸੜਕ ਤੇ ਬੀਬੀਐੱਮਬੀ ਵੱਲੋਂ ਪੁਲ ਦੀ ਉਸਾਰੀ ਜਲਦੀ ਹੋਵੇਗੀ। ਇਸ ਤੋਂ ਇਲਾਵਾ ਭਾਓਵਾਲ, ਰਾਏਪੁਰ, ਮਹੈਣ, ਗੰਭੀਰਪੁਰ ਉਪਰਲਾ, ਗੱਗ ਤੇ ਕੀਰਤਪੁਰ ਸਾਹਿਬ ਸ਼ਹਿਰ ‘ਚ ਵੀ ਲੋਕਾਂ ਦੀ ਸਹੂਲਤਾ ਲਈ ਮੁੱਖ ਸੜਕ ਨਾਲ ਜੋੜਨ ਵਾਲੀ ਸੜਕਾਂ ‘ਤੇ 5 ਪੁਲਾਂ ਦੀ ਉਸਾਰੀ ਕੀਤੀ ਜਾਵੇਗੀ, ਜਿਸ ਨਾਲ ਭਰਤਗੜ੍ਹ ਖੇਤਰ ਦਾ ਰੁੱਕਿਆ ਹੋਇਆ ਵਿਕਾਸ ਤੇਜ਼ੀ ਨਾਲ ਸ਼ੁਰੂ ਹੋ ਜਾਵੇਗਾ ਉਨ੍ਹਾਂ ਕਿਹਾ ਕਿ ਦਰਜਨਾਂ ਪਿੰਡਾਂ ਦੇ ਲੋਕ ਪਿਛਲੇ 20 ਸਾਲਾਂ ਤੋਂ ਇਸ ਰੇਲਵੇ ਫਾਟਕ ਦੇ ਬੰਦ ਹੋਣ ਕਾਰਨ ਲੰਬਾ ਪੈਂਡਾ ਤਹਿ ਕਰਕੇ ਸਮੇਂ ਤੇ ਪੈਸੇ ਦੀ ਬਰਬਾਦੀ ਕਰ ਰਹੇ ਸਨ ਜਿਨ੍ਹਾਂ ਨੂੰ ਰਾਹਤ ਦੇਣ ਦਾ ਕੀਤਾ ਵਾਅਦਾ ਅਸੀਂ ਪੂਰਾ ਕਰ ਦਿੱਤਾ ਹੈ ਉਨ੍ਹਾਂ ਕਿਹਾ ਕਿ ਬਰਾਰੀ ‘ਚ ਪੁਲ ਤਿਆਰ ਹੋ ਰਿਹਾ ਹੈ ਜਿਸ ਨੂੰ ਇਕ ਮਹੀਨੇ ‘ਚ ਲੋਕ ਅਰਪਣ ਕਰ ਦਿੱਤਾ ਜਾਵੇਗਾ ਉਨ੍ਹਾਂ ਕਿਹਾ ਕਿ ਪੰਜ ਮੀਟਰ ਚੌੜਾ, ਚਾਰ ਮੀਟਰ ਉੱਚਾ ਇਹ ਅੰਡਰਪਾਸ ਜਿੱਥੇ ਇਸ ਇਲਾਕੇ ਦੇ ਲੋਕਾਂ ਲਈ ਵਰਦਾਨ ਸਿੱਧ ਹੋਵੇਗਾ ਉੱਥੇ ਇਸ ਦੇ ਆਲੇ ਦੁਆਲੇ ਸਾਢੇ ਪੰਜ ਮੀਟਰ ਚੋੜੀ, ਪੱਚੀ ਮੀਟਰ ਸੜਕ ਬਨਣ ਨਾਲ ਟ੍ਰੈਫਿਕ ‘ਚ ਵੀ ਕੋਈ ਅੌਕੜ ਨਹੀਂ ਆਵੇਗੀ ਇਸ ਮੌਕੇ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਨਰਿੰਦਰ ਪੁਰੀ, ਦੀਪਇੰਦਰ ਸਿੰਘ, ਚੈਨ ਸਿੰਘ ਰਾਣਾ ਬਲਬੀਰ ਸਿੰਘ ਭੀਰੀ, ਧੰਨਾ ਸਿੰਘ ਬਾਠ, ਗੁਰਨਾਮ ਸਿੰਘ, ਮੋਹਣ ਸਿੰਘ, ਤੇਜਾ ਸਿੰਘ ਸਰਪੰਚ, ਯੋਗੇਸ਼ ਪੁਰੀ, ਜੀਤ ਸਿੰਘ, ਪ੍ਰੇਮ ਸਿੰਘ ਸਰਪੰਚ, ਹਰਬੰਸ ਸਿੰਘ, ਗੁਰਨਾਮ ਸਿੰਘ, ਗੁਰਮੇਲ ਸਿੰਘ ਮੌਜੂਦ ਸਨ।

Leave a Reply

Your email address will not be published. Required fields are marked *

%d bloggers like this: