Thu. Jul 18th, 2019

4 ਸਕੂਲਾਂ ਦੇ ਮਾਲਕ ਨੇ ਸਾਰੇ ਪਰਿਵਾਰ ਦਾ ਕਤਲ ਕਰਨ ਬਾਅਦ ਕੀਤੀ ਖੁਦਕੁਸ਼ੀ

4 ਸਕੂਲਾਂ ਦੇ ਮਾਲਕ ਨੇ ਸਾਰੇ ਪਰਿਵਾਰ ਦਾ ਕਤਲ ਕਰਨ ਬਾਅਦ ਕੀਤੀ ਖੁਦਕੁਸ਼ੀ

ਗੁਰੂਗ੍ਰਾਮ ਸ਼ਹਿਰ ਦੀ ਇਕ ਦਵਾਈ ਕੰਪਨੀ ਵਿਚ ਸਾਬਕਾ ਵਿਗਿਆਨੀ ਰਹੇ ਡਾ. ਪ੍ਰਕਾਸ਼ ਸਿੰਘ ਨੇ ਵੀਰਵਾਰ ਦੀ ਰਾਤ ਨੂੰ ਆਪਣੀ ਪਤਨੀ ਅਤੇ ਬੇਟੇ–ਬੇਟੀ ਦਾ ਕਤਲ ਕਰਕੇ ਖੁਦ ਨੂੰ ਫਾਹਾ ਲਗਾ ਲਿਆ। ਕਤਲ ਕਰਨ ਮੌਕੇ ਸਭ ਉਤੇ ਪਹਿਲਾਂ ਹਥੌੜੇ ਨਾਲ ਵਾਰ ਕੀਤਾ ਅਤੇ ਬਾਅਦ ਵਿਚ ਗਲਾ ਕੱਟ ਦਿੱਤਾ। ਉਨ੍ਹਾਂ ਦੀ ਜੇਬ ਵਿਚੋਂ ਅੰਗਰੇਜ਼ੀ ਵਿਚ ਲਿਖਆ ਸੁਸਾਇਡ ਨੋਟ ਮਿਲਿਆ, ਜਿਸ ਵਿਚ ਉਨ੍ਹਾਂ ਪਰਿਵਾਰ ਸੰਭਾਲਣ ਵਿਚ ਅਸਮਰਥਾ ਪ੍ਰਗਟਾਉਂਦੇ ਘਟਨਾ ਲਈ ਖੁਦ ਨੂੰ ਜ਼ਿੰਮੇਵਾਰ ਦੱਸਿਆ।

ਸੋਮਵਾਰ ਦੀ ਸਵੇਰ ਸੈਕਟਰ 49 ਸਥਿਤ ਪੋਸ਼ ਸੁਸਾਇਟੀ ਉਪਲ ਸਾਊਥ ਐਂਡ ਸਥਿਤ ਵਿਗਿਆਨਕ ਦੇ ਫਲੈਟ ਉਤੇ ਪਹੁੰਚੀ ਪੁਲਿਸ ਨੇ ਚਾਰੇ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮੂਲ ਰੂਪ ਵਿਚ ਰਘੂਨਾਥਨਪੁਰ, ਵਾਰਾਣਸੀ ਦੇ ਰਹਿਣ ਵਾਲੇ ਵਿਗਿਆਨੀ ਡਾ. ਪ੍ਰਕਾਸ਼ ਸਿੰਘ ਰਸਾਇਣ ਸ਼ਾਸਤਰ ਦੇ ਮਾਹਿਰ ਸਨ ਅਤੇ ਇੱਥੇ ਦਵਾਈ ਬਣਾਉਣ ਵਾਲੀ ਕੰਪਨੀ ਸਨ ਫਾਰਮਾ ਵਿਚ ਵਿਗਿਆਨੀ ਸਨ। ਹਾਲਾਂਕਿ, ਕਰੀਬ ਇਕ ਮਹੀਨਾ ਪਹਿਲਾਂ ਉਨ੍ਹਾਂ ਫਾਰਮਾ ਦੀ ਨੌਕਰੀ ਛੱਡ ਦਿੱਤੀ ਸੀ ਅਤੇ ਹੁਣ ਹੈਦਰਾਬਾਦ ਦੀ ਕਿਸੇ ਫਾਰਮ ਕੰਪਨੀ ਵਿਚ ਕਰੀਬ 20 ਦਿਨ ਬਾਅਦ ਨੌਕਰੀ ਸ਼ੁਰੂ ਕਰਨ ਵਾਲੇ ਸਨ। ਇਸ ਲਈ ਫਿਲਹਾਲ ਉਹ ਘਰ ਹੀ ਰਹਿ ਰਹੇ ਸਨ। ਜੋੜੇ ਵੱਲੋਂ ਗੁਰੂਗ੍ਰਾਮ ਅਤੇ ਪਲਪਲ ਵਿਚ ਚਾਰ ਸਕੂਲ ਚਲਾਏ ਜਾ ਰਹੇ ਸਨ।

ਪੁਲਿਸ ਨੂੰ ਦਿੱਤੇ ਬਿਆਨ ਵਿਚ ਪ੍ਰਕਾਸ਼ ਸਿੰਘ ਦੀ ਪਤਨੀ ਸੋਨੂੰ ਸਿੰਘ ਦੀ ਭੈਣ ਸੀਮਾ ਅਰੋੜਾ ਨੇ ਦੱਸਿਆ ਕਿ ਰਾਤ ਰਾਤ 11 ਵਜੇ ਤੱਕ ਘਰ ਵਿਚ ਸਭ ਕੁਝ ਠੀਕ ਸੀ। ਉਹ ਖੁਦ ਵਟਸਅਪ ਰਾਹੀਂ ਆਦਿਤੀ ਨਾਲ 11 ਵਜੇ ਤੱਕ ਚੈਟ ਕਰ ਰਹੀ ਸੀ। ਸਵੇਰੇ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਘਰ ਵਿਚ ਸਾਰੇ ਲੋਕਾਂ ਦੀ ਮੌਤ ਹੋ ਚੁੱਕੀ ਹੈ। ਸੀਮਾ ਨੇ ਪੁਲਿਸ ਨੂੰ ਦੱਸਿਆ ਕਿ ਪ੍ਰਕਾਸ਼ ਸਿੰਘ ਅਤੇ ਸੋਨੂੰ ਵਿਚ ਕੋਈ ਵਿਵਾਦ ਨਹੀਂ ਸੀ।

ਅੱਜ ਸਵੇਰੇ ਜਦੋਂ ਨੌਕਰਾਣੀ ਘਰ ਆਈ ਤਾਂ ਉਸ ਨੂੰ ਘੰਟੀ ਬਜਾਉਣ ਉਤੇ ਜਵਾਬ ਨਾ ਮਿਲਿਆ ਤਾਂ ਉਸਨੇ ਗੁਆਢੀ ਨੂੰ ਦੱਸਿਆ। ਫਿਰ ਉਨ੍ਹਾਂ ਪੁਲਿਸ ਨੂੰ ਜਾਣਕਾਰੀ ਦਿੱਤ। ਪੁਲਿਸ ਨੇ ਖਿੜਕੀ ਰਾਹੀਂ ਬਾਥਰੂਮ ਵਿਚ ਉਕੇ ਲਾਸ਼ ਹੋਣ ਦੀ ਪੁਸ਼ਟੀ ਕੀਤੀ। ਇਸਦੇ ਬਾਅਦ ਦਰਵਾਜਾ ਤੋੜਕੇ ਚਾਰੇ ਲਾਸ਼ਾਂ ਨੂੰ ਬਾਹਰ ਕੱਢਿਆ।

Leave a Reply

Your email address will not be published. Required fields are marked *

%d bloggers like this: