4 ਸ਼ਹੀਦ ਜਵਾਨਾਂ ਨੂੰ ਐਮੀ ਵਿਰਕ ਅਤੇ ਰਣਜੀਤ ਬਾਵਾ ਵਲੋ ਢਾਈ-ਢਾਈ ਲੱਖ ਦੇਣ ਦਾ ਐਲਾਨ

4 ਸ਼ਹੀਦ ਜਵਾਨਾਂ ਨੂੰ ਐਮੀ ਵਿਰਕ ਅਤੇ ਰਣਜੀਤ ਬਾਵਾ ਵਲੋ ਢਾਈ-ਢਾਈ ਲੱਖ ਦੇਣ ਦਾ ਐਲਾਨ

ਕਈ ਕਲਾਕਾਰਾਂ ਨੇ ਆਪਣੇ ਫੇਸਬੁੱਕ ਪੇਜ਼ ਤੇ ਸ਼ਹੀਦ ਜਵਾਨਾਂ ਨੂੰ ਦਿੱਤੀ ਸ਼ਰਧਾਂਜਲੀ

ਪਟਿਆਲਾ, 16 ਫਰਵਰੀ (ਦਇਆ ਸਿੰਘ) ਪੁਲਵਾਮਾ ਵਿਚ ਪੰਜਾਬ ਦੇ ਚਾਰ ਫੋਜੀ ਜਵਾਨਾਂ ਦੇ ਸ਼ਹੀਦ ਹੋਣ ਤੋਂ ਬਾਅਦ ਪੰਜਾਬ ਦੇ ਉੱਘੇ ਗਾਇਕਾਂ ਰਣਜੀਤ ਬਾਵਾ ਅਤੇ ਐਮੀ ਵਿਰਕ ਵਲੋਂ ਆਪਣੇ ਫੇਸਬੁੱਕ ਪੇਜ਼ ਤੇ ਢਾਈ ਢਾਈ ਲੱਖ ਰੁਪਏ ਦੇਣ ਐਲਾਨ ਕਰ ਦਿੱਤਾ ਹੈ।ਜਿਸ ਕਰਕੇ ਸ਼ੋਸ਼ਲ ਮੀਡੀਆ ਤੇ ਇਨ੍ਹਾਂ ਕਲਾਕਾਰਾਂ ਦੀ ਸ਼ਲਾਘਾ ਵੀ ਕੀਤੀ ਜਾ ਰਹੀ ਹੈ।ਉਨ੍ਹਾਂ ਨੇ ਆਪਣੇ ਪੇਜ਼ ਤੇ ਲਿਖਿਆ ਹੈ ਕਿ ਪੁਲਵਾਨਾਂ ਵਿਚ ਸ਼ਹੀਦ ਹੋਏ ਪੰਜਾਬ ਦੇ 4 ਜਵਾਨ ਜਿਹੜੇ ਕਿ ਗੁਰਦਾਸਪੁਰ, ਤਰਨਤਾਰਨ, ਰੂਪਨਗਰ ਅਤੇ ਮੋਗਾ ਜਿਲ਼੍ਹੇ ਦੇ ਹਨ ਉਨ੍ਹਾਂ ਦੇ ਪਰਿਵਾਰਾ ਦਾ ਘਾਟਾ ਤੇ ਨਹੀ ਪੁਰਾ ਕਰ ਸਕਦਾ ਪਰ ਆਪਣੀ ਕਮਾਈ ਵਿਚੋਂ ਸ਼ਹੀਦ ਪਰਿਵਾਰਾਂ ਦੀ ਮਦਦ ਲਈ ਢਾਈ-ਢਾਈ ਲੱਖ ਰੁਪਏ ਦੀ ਮਦਦ ਜਰੂਰ ਕਰ ਸਕਦਾ ਹਾਂ।ਦਸਣਯੋਗ ਹੈ ਕਿ ਪੰਜਾਬ ਵਿਚ ਹੋਰ ਵੀ ਕਲਾਕਾਰ ਹਨ ਪਰ ਉਨ੍ਹਾਂ ਨੂੰ ਵੀ ਸ਼ਹੀਦ ਜਵਾਨਾਂ ਦੇ ਪਰਿਵਾਰਾਂ ਲਈ ਅਗੇ ਆਉਣਾ ਚਾਹੀਦਾ ਹੈ।ਹੁਣ ਦੇਖਣਾ ਹੋਵੇਗਾ ਕਿ ਬਾਲੀਵੁੱਡ ਵਿਚੋ ਹੋਰ ਕਿਹੜੇ ਕਿਹੜੇ ਕਲਾਕਾਰ ਇਨ੍ਹਾਂ ਸ਼ਹੀਦਾਂ ਦੇ ਪਰਿਵਾਰਾਂ ਦੀ ਮਦਦ ਲਈ ਅੱਗੇ ਆਉਂਦੇ ਹਨ।

Share Button

Leave a Reply

Your email address will not be published. Required fields are marked *

%d bloggers like this: