4 ਜੀ ਤੋਂ ਬਾਅਦ ਹੁਣ ਭਾਰਤ ‘ਚ ਆ ਰਿਹਾ 5 ਜੀ, ਜਾਣੋ ਕਦੋਂ ਤੋਂ ਮਿਲੇਗਾ?

ss1

4 ਜੀ ਤੋਂ ਬਾਅਦ ਹੁਣ ਭਾਰਤ ‘ਚ ਆ ਰਿਹਾ 5 ਜੀ, ਜਾਣੋ ਕਦੋਂ ਤੋਂ ਮਿਲੇਗਾ?

ਨਵੀਂ ਦਿੱਲੀ— ਭਾਰਤ ‘ਚ 4ਜੀ ਸੇਵਾਵਾਂ ਸ਼ੁਰੂ ਹੋਏ ਹੁਣ ਇੱਕ ਸਾਲ ਹੀ ਹੋਇਆ ਹੈ ਪਰ ਲੋਕ 5ਜੀ ਦੇ ਬਾਰੇ ਚਰਚਾ ਕਰਨ ਲੱਗੇ ਹੋਏ ਹਨ। ਹੁਣ ਸਵਾਲ ਹੈ ਕਿ ਭਾਰਤ ‘ਚ 5ਜੀ ਸੇਵਾਵਾਂ ਕਦੋਂ ਤੋਂ ਸ਼ੁਰੂ ਹੋਣਗੀਆਂ?
ਭਾਰਤ ‘ਚ 2016 ‘ਚ 4ਜੀ ਸੇਵਾ ਸ਼ੁਰੂ ਹੋਈ ਤਾਂ ਟੈੱਲੀਕਾਮ ਕੰਪਨੀਆਂ ਨੇ ਬਹੁਤ ਤੇਜ਼ੀ ਨਾਲ ਆਪਣਾ ਦਾਇਰਾ ਪੂਰੇ ਦੇਸ਼ ‘ਚ ਫੈਲਾ ਦਿੱਤਾ ਹੈ। ਇੱਕ ਹਾਲਿਆ ਰਿਪੋਰਟ ਦੇ ਅਨੁਸਾਰ, ਪਿਛਲੇ ਤਿੰਨ ਸਾਲਾਂ ‘ਚ ਡਾਟੇ ਦਾ ਉਪਯੋਗ ਦੁਗਣੇ ਤੋਂ ਵੀ ਜ਼ਿਆਦਾ ਹੋ ਗਿਆ ਹੈ। ਅਜਿਹੇ ‘ਚ ਭਾਰਤੀ ਬਜ਼ਾਰ ਤੋਂ ਟੈਲੀਕਾਮ ਕੰਪਨੀਆਂ ਅਤੇ ਮੋਬਾਇਲ ਬਣਾਉਣ ਵਾਲੀ ਕੰਪਨੀਆਂ ਨੂੰ ਬਹੁਤ ਸੰਭਾਵਨਾਵਾਂ ਨਜ਼ਰ ਆ ਰਹੀਆਂ ਹਨ। ਸੂਤਰਾਂ ਅਨੁਸਾਰ ਇੱਕ ਇੰਟਰਵਿਊ ‘ਚ ਇੰਟੈੱਲ ਦੇ ਪ੍ਰਧਾਨ ਵੇਂਕਟਾ ਮਰੂਤੀ ਰੇਂਡਨਚਿੰਤਲਾ ਨੇ ਕਿਹਾ ਕਿ ਭਾਰਤ ‘ਚ ਬਹੁਤ ਹੀ ਜਲਦੀ 5ਜੀ ‘ਚ ਜਾਣ ਵਾਲਾ ਹੈ। ਇਸ ਦਾ ਕਾਰਨ ਉਨ੍ਹਾਂ ਨੇ ਦੱਸਿਆ ਹੈ ਕਿ ਭਾਰਤ ‘ਚ ਨਿਵੇਸ਼ ਕਰਨ ਦੇ ਨਿਯਮ ਬਹੁਤ ਸੌਖੇ ਹਨ, ਜਿਸ ਤੋਂ ਕੋਈ ਵੀ ਬਾਹਰੀ ਕੰਪਨੀ ਆ ਕੇ ਇੱਥੇ ਪੂਰੇ ਕੰਮ ਕਰ ਸਕਦੀ ਹੈ। ਉਨ੍ਹਾਂ ਨੇ ਭਾਰਤ ‘ਚ 5 ਜੀ ਸੇਵਾਵਾਂ ਸ਼ੁਰੂ ਹੋਣ ਦੀ ਤਾਰੀਖ ਵੀ ਦੱਸੀ ਹੈ ਅਤੇ ਉਨ੍ਹਾਂ ਨੇ ਕਿਹਾ ਹੈ ਕਿ 5 ਜੀ ਸੇਵਾਵਾਂ ਦੇਣ ਲਈ ਇੱਕ ਮੁਸ਼ਕਲ ਵੀ ਹੈ। ਉਨ੍ਹਾਂ ਨੇ ਕਿਹਾ 2008 ਦੇ ਅੰਤ ਤੋਂ 3 ਜੀ ਸੇਵਾਵਾਂ ਐੱਮ.ਟੀ.ਐੱਨ.ਐੱਲ. ਦੇ ਵੱਲੋਂ ਸ਼ੁਰੂ ਕੀਤੀਆਂ ਗਈਆਂ ਸੀ ਅਤੇ ਇਸ ਤੋਂ ਬਾਅਦ ਵੋਡਾਫੋਨ ਅਤੇ ਏਅਰਟੈੱਲ ਵਰਗੀਆਂ ਕੰਪਨੀਆਂ ਬਜ਼ਾਰ ‘ਚ ਆਪਣੇ ਪਲਾਨ ਲੈ ਕੇ ਆਈਆਂ। ਲੋਕਾਂ ਨੂੰ ਸੁਚਾਰੂ ਰੂਪ ਨਾਲ 3ਜੀ ਸੇਵਾਵਾਂ ਮਿਲਣਾ ਸ਼ੁਰੂ ਨਹੀਂ ਹੋਈਆਂ ਸੀ ਕਿ ਇਸ ਤੋਂ ਪਹਿਲਾਂ ਕੰਪਨੀਆਂ ਨੇ 4 ਜੀ ਸੇਵਾਵਾਂ ਸ਼ੁਰੂ ਕਰ ਦਿੱਤੀਆਂ ਪਰ 5ਜੀ ਲਈ ਲੋਕਾਂ ਦੀ ਉਮੀਦਾਂ ਵੀ ਬੇਅੰਤ ਹਨ ਪਰ ਭਾਰਤ ‘ਚ 5ਜੀ ਦੀਆਂ ਸੇਵਾਵਾਂ ਇੱਕ ਬਹੁਤ ਵੱਡੇ ਵਪਾਰਕ ਬਦਲਾਅ ਸਵਾਹ ਬਣ ਸਕਦੀ ਹੈ। ਉਨ੍ਹਾਂ ਨੇ ਕਿਹਾ ਕਿ 2020 ਤੱਕ ‘ਚ 5 ਜੀ ਸੇਵਾਵਾਂ ਸ਼ੁਰੂ ਹੋ ਸਕਦੀਆਂ ਹਨ।
1ਜੀ ਤੋਂ ਲੈ ਕੇ 5ਜੀ ਤੱਕ ਸਪੀਡ ਇਸ ਪ੍ਰਕਾਰ ਹੈ—

1 ਜੀ— 2.42.4kdps
2 ਜੀ— 64kdps
3 ਜੀ— 384 ਤੋਂ 2000 kdps
4 ਜੀ— 100 ਤੋਂ 450 kdps
5 ਜੀ— 10 kdps

Share Button

Leave a Reply

Your email address will not be published. Required fields are marked *