38ਵੇਂ ਪ੍ਰੋ. ਮੋਹਨ ਸਿੰਘ ਯਾਦਗਾਰੀ ਅੰਤਰ ਰਾਸ਼ਟਰੀ ਪੰਜਬੀ ਸੱਭਿਆਚਾਰ ਮੇਲੇ ਦੀਆਂ ਤਿਆਰੀਆਂ ਸੰਪੂਰਨ

ss1

38ਵੇਂ ਪ੍ਰੋ. ਮੋਹਨ ਸਿੰਘ ਯਾਦਗਾਰੀ ਅੰਤਰ ਰਾਸ਼ਟਰੀ ਪੰਜਬੀ ਸੱਭਿਆਚਾਰ ਮੇਲੇ ਦੀਆਂ ਤਿਆਰੀਆਂ ਸੰਪੂਰਨ

ਲੁਧਿਆਣਾ (ਪ੍ਰੀਤੀ ਸ਼ਰਮਾ) ਪ੍ਰੋ. ਮੋਹਨ ਸਿੰਘ ਮੈਮੋਰੀਅਲ ਫਾਉਂਡੇਸ਼ਨ ਤੇ ਜਗਦੇਵ ਸਿੰਘ ਜੱਸੋਵਾਲ ਚੈਰੀਟੇਬਲ ਟਰੱਸਟ ਵੱਲੋਂ ਪੰਜਾਬੀ ਸਾਹਿਤ ਅਕੈਡਮੀ ਤੇ ਨੋਰਥ ਜੋਨ ਕਲਚਰਲ ਸੈਂਟਰ ਪਟਿਆਲਾ ਦੇ ਸਹਿਯੋਗ ਨਾਲ 20 ਅਕਤੂਬਰ ਨੂੰ ਸਥਾਨਕ ਪੰਜਾਬੀ ਭਵਨ ਵਿਖੇ ਅਯੋਜਿਤ ਕੀਤੇ ਜਾ ਰਹੇ 38ਵੇਂ ਪ੍ਰੋੋ. ਮੋਹਨ ਸਿੰਘ ਯਾਦਗਾਰੀ ਅੰਤਰ ਰਾਸ਼ਟਰੀ ਪੰਜਾਬੀ ਸੱਭਿਆਚਾਰਕ ਮੇਲੇ ਦੀਆਂ ਤਿਆਰੀਆਂ ਪੂਰੀਆਂ ਕਰ ਲਈਆਂ ਗਈਆਂ ਹਨ।
ਇਹ ਜਾਣਕਾਰੀ ਅੱਜ ਇਥੇ ਚੇਅਰਮੈਨ ਇੰਦਰਜੀਤ ਸਿੰਘ, ਪ੍ਰਧਾਨ ਪ੍ਰਗਟ ਸਿੰਘ ਗਰੇਵਾਲ, ਗੁਰਨਾਮ ਸਿੰਘ ਧਾਲੀਵਾਲ, ਮਾਸਟਰ ਸਾਧੂ ਸਿੰਘ ਗਰੇਵਾਲ, ਜਗਪਾਲ ਸਿੰਘ ਖੰਗੂੜਾ, ਬਲਵੀਰ ਸਿੰਘ ਭਾਟੀਆ ਤੇ ਰਾਜੀਵ ਕੁਮਾਰ ਲਵਲੀ ਨੇ ਦਿੰਦਿਆਂ ਦੱਸਿਆ ਕਿ ਪ੍ਰੋ. ਮੋਹਨ ਸਿੰਘ ਮੇਲੇ ਦੀ ਸ਼ੁਰੂਆਤ 20 ਅਕਤੂਬਰ ਨੂੰ ਸਵੇਰੇ 9 ਵਜੇ ਪੋ. ਮੋਹਨ ਸਿੰਘ ਦੇ ਬੁੱਤ ਨੂੰ ਫੁੱਲ ਮਾਲਾਵਾਂ ਭੇਂਟ ਕਰਨ ਤੋਂ ਹੋਵੇਗੀ। ਇਸ ਤੋਂ ਬਾਅਦ ਪੰਜਾਬੀ ਭਵਨ ਵਿਖੇ ਪੰਜਾਬ ਦਾ ਕਿਸਾਨੀ ਸੰਕਟ ਵਿਸ਼ੇ ‘ਤੇ ਸੈਮੀਨਾਰ ਅਯੋਜਿਤ ਕੀਤਾ ਜਾਵੇਗਾ। ਇਸ ਵਿੱਚ ਪੀ.ਏ.ਯੂ. ਦੇ ਪ੍ਰੋਫੈਸਰ ਡਾ. ਸੁਖਪਾਲ ਸਿੰਘ ਆਪਣੇ ਵਿਚਾਰ ਸਾਂਝੇ ਕਰਨਗੇ। ਪੰਜਾਬੀ ਸੱਭਿਆਚਾਰ- ਹਕੀਕਤ ਤੇ ਚੁਣੌਤੀਆਂ ਵਿਸ਼ੇ ‘ਤੇ ਡਾ. ਨਾਹਰ ਸਿੰਘ ਪੇਪਰ ਪੜਨਗੇ। ਮੁੱਖ ਮਹਿਮਾਨ ਵਜੋਂ ਡਾ. ਐਸ.ਐਸ ਜੌਹਲ ਸ਼ਾਮਿਲ ਹੋਣਗੇ। ਜਦਕਿ ਪ੍ਰਧਾਨਗੀ ਡਾ ਸੁਖਦੇਵ ਸਿੰਘ ਕਰਨਗੇ। ਉਨਾਂ ਨੇ ਦੱਸਿਆ ਕਿ ਦੁਪਹਿਰ ਇਕ ਵਜੇ ਸਨਮਾਨਿਤ ਸਖਸ਼ਿਅਤਾਂ ਵਿਗਿਆਨਿਕ ਡਾ. ਜਗਤਾਰ ਧੀਮਾਨ, ਆਰ.ਐਮ ਸਿੰਘ, ਪੱਤਰਕਾਰ ਜਤਿੰਦਰ ਪੰਨੂ, ਪ੍ਰਵਾਸੀ ਭਾਰਤੀ ਸਾਹਿਬ ਸਿੰਘ ਥਿੰਦ, ਅਰਜਨ ਐਵਾਰਡੀ ਪਲਵਿੰਦਰ ਸਿੰਘ ਚੀਮਾ, ਦਿਲਬਾਗ ਸਿੰਘ ਖਤਰਾਏ ਕਲਾਂ ਤੇ ਡਾ. ਸ੍ਰੀਮਤੀ ਜਸਮੀਰ ਭਟਾਰਾ ਸੈਕੰਡ ਰਨਰਅਪ ਮਿਸ ਵਰਲਡ ਨੂੰ ਸਨਮਾਨਿਤ ਕੀਤਾ ਜਾਵੇਗਾ। ਦੁਪਹਿਰ 2 ਤੋਂ 4 ਵਜੇ ਤੱਕ ਹੋਣ ਵਾਲੇ ਕਵੀ ਦਰਬਾਰ ਵਿੱਚ ਪ੍ਰੋ. ਸੁਰਜੀਤ ਜੱਜ, ਤਰਲੋਚਨ ਲੋਚੀ, ਸਰਵਨਜੀਤ ਸਵੀ, ਸੁਖਵਿੰਦਰ ਅੰਮ੍ਰਿਤ, ਜਸਵੰਤ ਜਫਰ, ਭੁਪਿੰਦਰ, ਅਜੀਤ ਪਿਆਸਾ, ਸੁਖਦੇਵ ਸਿੰਘ ਪ੍ਰੇਮੀ, ਚੰਨ ਬੋਲੇਵਾਲੀਆ, ਵਰਗਿਸ ਸਲਾਮਤ, ਸੰਧੂ ਬਟਾਲਵੀ, ਮਨਜਿੰਦਰ ਧਨੋਆ, ਤਰਲੋਚਨ ਝਾਂਡੇ, ਭਗਵਾਨ ਢਿਲੋਂ, ਹਰਬੰਸ ਮਾਲਵਾ ਤੇ ਕੁਲਵਿੰਦਰ ਕਿਰਨ ਆਪਣੀਆਂ-ਆਪਣੀਆਂ ਕਵਿਤਾਵਾਂ ਤੇ ਰਚਨਾਵਾਂ ਪੇਸ਼ ਕਰਨਗੇ। ਢਾਡੀ ਤੇ ਕਵਿਸ਼ਰੀ ਦਰਬਾਰ ਸ਼ਾਮ 4 ਤੋਂ 5 ਵਜੇ, ਅਨਵਰ ਰਹਿਮਤ ਕਵਾਲ ਮਲੇਰਕੋਟਲਾ ਵਾਲੇ ਸ਼ਾਮ 5 ਤੋਂ 6 ਵਜੇ ਤੱਕ ਆਪਣੀ ਸੂਫੀ ਗਾਇਕੀ ਦਾ ਪ੍ਰਦਰਸ਼ਨ ਕਰਨਗੇ। ਅਕਸ ਮੰਚ ਸਮਰਾਲਾ ਵੱਲੋਂ ਨਾਟਕ ਸੁੰਨੇ ਖੂਹਾਂ ਦੀ ਦਾਸਤਾਨ ਦੀ ਪੇਸ਼ਕਾਰੀ ਸ਼ਾਮ 7 ਵਜੇ ਹੋਵੇਗੀ। ਉਨਾਂ ਨੇ ਦੱਸਿਆ ਕਿ ਗਾਇਕ ਵੀ ਆਪਣੀ ਗਾਇਕੀ ਨਾਲ ਸੋ੍ਰਤਿਆਂ ਦਾ ਭਰਪੂਰ ਮਨੋਰੰਜਨ ਕਰਨਗੇ।
ਨਿਰਮਲ ਕੈੜਾ ਪ੍ਰਧਾਨ ਸੇਵਾ ਦਲ, ਬਲਜਿੰਦਰ ਸਿੰਘ ਹੁੰਜਨ ਪ੍ਰਧਾਨ ਬੀ.ਸੀ ਸੈੱਲ ਲੁਧਿਆਣਾ, ਹਰਚੰਦ ਸਿੰਘ ਧੀਰ, ਰਜਿੰਦਰ ਚੋਪੜਾ, ਯਸ਼ਪਾਲ ਸ਼ਰਮਾ, ਬਲਵਿੰਦਰ ਗੋਰਾ, ਅੰਮ੍ਰਿਤਪਾਲ ਸਿੰਘ ਕਲਸੀ, ਮੋਹਨ ਸਿੰਘ ਭੈਣੀ, ਅਸ਼ੋਕ ਕੁਮਾਰ, ਟੀ.ਐਸ ਰਾਜਪੂਤ, ਠੇਕੇਦਾਰ ਮਨਜੀਤ ਸਿੰਘ, ਵਾਰਡ ਪ੍ਰਧਾਨ ਇਕਬਾਲ ਸਿੰਘ ਰਿਆਤ, ਜਗਦੀਪ ਸਿੰਘ ਲੋਟੇ ਵਾਰਡ ਪ੍ਰਧਾਨ, ਜਗਤਾਰ ਸਿੰਘ ਸੇਖਾ ਵਾਰਡ ਪ੍ਰਧਾਨ, ਰੁਪਿੰਦਰ ਸਿੰਘ ਰਿੰਕੂ ਜਨਰਲ ਸਕੱਤਰ ਜ਼ਿਲਾ ਕਾਂਗਰਸ, ਮਹਿੰਦਰਪਾਲ ਸਿੰਗਲਾ, ਗੁਲਸ਼ਨ ਬਾਬੂ, ਕਾਬਲ ਸਿੰਘ, ਰੇਸ਼ਮ ਸਿੰਘ ਸੱਗੂ, ਤਿਲਕ ਰਾਜ ਸੋਨੂੰ, ਪਾਲ ਸਿੰਘ ਮਠਾੜੂ ਆਦਿ ਸ਼ਾਮਿਲ ਹੋਏ। ਫੋਟੋ: ਬਾਵਾ ਦੀ ਅਗਵਾਈ ਹੇਠ ਕਾਂਗਰਸੀ ਵਰਕਰ ਬਾਦਲ ਦੇ ਚਿੱਟੇ ਦਾ ਪੁਤਲਾ ਫੂਕ ਕੇ ਰੋਸ ਪ੍ਰਗਟਾਉਂਦੇ ਹੋਏ।

Share Button

Leave a Reply

Your email address will not be published. Required fields are marked *