ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ

37 ਸਾਲ ਬਾਅਦ ਕ੍ਰਿਸਮਿਸ ਮੌਕੇ ਸ਼ਿਮਲਾ ਦੇ ਕ੍ਰਾਈਸਟ ਚਰਚ ਵਿੱਚ ਵਜਾਈ ਜਾਵੇਗੀ ਘੰਟੀ

37 ਸਾਲ ਬਾਅਦ ਕ੍ਰਿਸਮਿਸ ਮੌਕੇ ਸ਼ਿਮਲਾ ਦੇ ਕ੍ਰਾਈਸਟ ਚਰਚ ਵਿੱਚ ਵਜਾਈ ਜਾਵੇਗੀ ਘੰਟੀ

ਸ਼ਿਮਲਾ, 24 ਦਸੰਬਰ: ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ ਸ਼ਿਮਲਾ ਦੇ ਇਤਿਹਾਸਕ ਰਿੱਜ ਮੈਦਾਨ ਤੇ ਸਥਿਤ ਕ੍ਰਾਈਸਟ ਚਰਚ ਵਿੱਚ ਲੱਗੀ ਪਵਿੱਤਰ ਘੰਟੀ (ਬੈਲਸ) ਦੀ ਆਵਾਜ਼ ਇਕ ਵਾਰ ਫਿਰ ਗੂੰਜੇਗੀ| ਕਰੀਬ 37 ਸਾਲਾਂ ਵਿੱਚ ਪਹਿਲੀ ਵਾਰ ਰਾਜਧਾਨੀ ਦੇ ਲੋਕਾਂ ਅਤੇ ਇੱਥੇ ਆਉਣ ਵਾਲੇ ਸੈਲਾਨੀਆਂ ਨੂੰ ਇਹ ਆਵਾਜ਼ ਚਰਚ ਤੋਂ ਆਉਂਦੀ ਹੋਈ ਸੁਣਾਈ ਦੇਵੇਗੀ| ਕ੍ਰਿਸਮਸ ਦੇ ਦਿਨ ਇਸ ਘੰਟੀ ਨੂੰ ਚਰਚ ਵਿੱਚ ਪ੍ਰਾਰਥਨਾ ਸਭਾ ਦੇ ਅੱਧੇ ਘੰਟੇ ਪਹਿਲਾਂ ਵਜਾਇਆ ਜਾਵੇਗਾ, ਜਿਸ ਦੀ ਆਵਾਜ਼ ਸ਼ਿਮਲਾ ਵਿੱਚ ਹਰ ਪਾਸੇ ਸੁਣਾਈ ਦੇਵੇਗੀ|
ਦੱਸਿਆ ਜਾ ਰਿਹਾ ਹੈ ਕਿ ਚਰਚ ਵਿੱਚ ਪ੍ਰਾਰਥਨਾ ਤੋਂ ਪਹਿਲਾਂ ਘੰਟੀ ਵੱਜਣ ਦਾ ਵਿਸ਼ੇਸ਼ ਮਹੱਤਵ ਹੈ| ਘੰਟੀ ਵੱਜਣ ਤੋਂ ਪਤਾ ਲੱਗੇਗਾ ਕਿ ਚਰਚ ਵਿੱਚ ਪ੍ਰਾਰਥਨਾ ਸ਼ੁਰੂ ਹੋਣ ਵਾਲੀ ਹੈ| ਉਂਝ ਤਾਂ ਚਰਚ ਵਿਚ ਕਈ ਘੰਟੀਆਂ ਹਨ ਪਰ ਇਕ ਵਿਸ਼ੇਸ਼ ਘੰਟੀ ਲੰਬੇ ਅਰਸੇ ਤੋਂ ਨਹੀਂ ਵੱਜੀ ਹੈ| ਸਾਲ 1982 ਵਿੱਚ ਚਰਚ ਦੀਆਂ ਘੰਟੀਆਂ ਵਿੱਚ ਤਕਨੀਕੀ ਖਰਾਬੀ ਆ ਗਈ ਸੀ| ਸਾਲਾਂ ਦੀਆਂ ਕੋਸ਼ਿਸ਼ਾਂ ਤੋਂ ਬਾਅਦ ਇਸ ਸਾਲ ਕ੍ਰਿਸਮਸ ਦੇ ਮੌਕੇ ਤੇ ਘੰਟੀ ਨੂੰ ਸ਼ੁਰੂ ਕੀਤਾ ਜਾ ਰਿਹਾ ਹੈ| ਇਸ ਘੰਟੀ ਨੂੰ ਠੀਕ ਕਰਨ ਲਈ ਚੰਡੀਗੜ੍ਹ ਤੋਂ ਕਾਰੀਗਰ ਆਏ ਹਨ ਅਤੇ ਸਾਮਾਨ ਵੀ ਚੰਡੀਗੜ੍ਹ ਤੋਂ ਮੰਗਵਾਇਆ ਗਿਆ ਹੈ| ਕ੍ਰਿਸਮਸ ਦੇ ਪਵਿੱਤਰ ਮੌਕੇ ਇਸ ਦੇ ਸ਼ੁਰੂ ਹੋਣ ਨਾਲ ਈਸਾਈ ਭਾਈਚਾਰੇ ਦੇ ਲੋਕਾਂ ਵਿੱਚ ਬਹੁਤ ਉਤਸ਼ਾਹ ਹੈ|
ਜਿਕਰਯੋਗ ਹੈ ਕਿ ਸ਼ਿਮਲਾ ਦੇ ਇਤਿਹਾਸਕ ਕ੍ਰਾਈਸਟ ਚਰਚ ਵਿੱਚ 150 ਸਾਲ ਪੁਰਾਣੀ ਵਾਰਨਿੰਗ ਬੈਲਸ ਲੱਗੀ ਹੈ| ਬ੍ਰਿਟਿਸ਼ ਕਾਲ ਵਿੱਚ ਜਦੋਂ ਇਸ ਚਰਚ ਦਾ ਨਿਰਮਾਣ ਹੋਇਆ ਸੀ ਤਾਂ ਉਸ ਸਮੇਂ ਇਸ ਘੰਟੀ ਨੂੰ ਇੰਗਲੈਂਡ ਤੋਂ ਇੱਥੇ ਲਿਆਂਦਾ ਗਿਆ ਸੀ| ਜਦੋਂ ਇਹ ਘੰਟੀ ਸ਼ਿਮਲਾ ਲਿਆਂਦੀ ਗਈ ਤਾਂ ਉਸ ਤੋਂ ਬਾਅਦ 1982 ਤਕ ਲਗਾਤਾਰ ਇਸ ਦੀ ਆਵਾਜ਼ ਇਤਿਹਾਸਕ ਚਰਚ ਅਤੇ ਰਾਜਧਾਨੀ ਸ਼ਿਮਲਾ ਵਿੱਚ ਗੂੰਜਦੀ ਸੀ|

......................................Disclaimer.................................... We do not guarantee/claim that the information we have gathered is 100% correct. Many of the Images used in Articles are not our property. Most of the images used in articles are collected from social media profiles of Celebrities and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing. ..... For articles, the authors are sole responsible. ......... ਹਰ ਖ਼ਬਰ ਜਾਂ ਵਿਚਾਰ ਜਾਂ ਰਚਨਾ ਲਈ ਸਬੰਧਿਤ ਪੱਤਰਕਾਰ ਜਾਂ ਲਿਖਾਰੀ ਜਿੰਮੇਵਾਰ ਹੈ। ਅਦਾਰੇ ਦਾ ਉਸ ਨਾਲ਼ ਸਹਿਮਤ ਹੋਣਾ ਜ਼ਰੂਰੀ ਨਹੀਂ।

Leave a Reply

Your email address will not be published. Required fields are marked *

%d bloggers like this: