Sun. Sep 15th, 2019

3582 ਮਾਸਟਰ ਕਾਡਰ ਯੂਨੀਅਨ ਵਲੋਂ ਮਾਨਸਾ ਵਿਖੇ ਮੀਟਿੰਗ

3582 ਮਾਸਟਰ ਕਾਡਰ ਯੂਨੀਅਨ ਵਲੋਂ ਮਾਨਸਾ ਵਿਖੇ ਮੀਟਿੰਗ
ਅਧਿਆਪਕ ਭਰਤੀ ਪ੍ਰਕਿਰਿਆ ਜਲਦੀ ਪੂਰੀ ਕਰਨ ਦੀ ਮੰਗ

ਮਾਨਸਾ, 14 ਮਈ (ਨਿਰਪੱਖ ਆਵਾਜ਼ ਬਿਊਰੋ): 3582 ਮਾਸਟਰ ਕਾਡਰ ਯੂਨੀਅਨ ਦੇ 3 ਮੈਂਬਰੀ ਵਫ਼ਦ ਵੱਲੋਂ ਮਾਨਸਾ ਦੇ ਬਾਲ ਭਵਨ ਵਿਖੇ ਮੀਟਿੰਗ ਕੀਤੀ ਗਈl ਇਸ ਦਾ ਪ੍ਰਗਟਾਵਾ ਯੂਨੀਅਨ ਵੱਲੋਂ ਦਿੱਤੇ ਗਏ ਪ੍ਰੈੱਸ ਨੋਟ ਵਿਚ ਕੀਤਾ ਗਿਆ l
ਇਹ ਮੀਟਿੰਗ ਯੂਨੀਅਨ ਦੇ ਤਿੰਨ ਮੈਂਬਰੀ ਵਫਦ ਦੀ ਅਗਵਾਈ ਹੇਠ ਕੀਤੀ ਗਈ । ਇਸ ਮੀਟਿੰਗ ਵਿੱਚ ਅਧਿਆਪਕਾਂ ਦੀ ਚੱਲ ਰਹੀ 3582 ਭਰਤੀ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ , ਜਿਸ ਵਿੱਚ ਨਿਯੁਕਤੀ ਪੱਤਰ ਦੇਣ ਵਿੱਚ ਹੋ ਰਹੀ ਦੇਰੀ, ਅੰਗਰੇਜ਼ੀ ਅਤੇ ਹਿੰਦੀ ਵਿਸ਼ੇ ਦਾ ਨਤੀਜਾ ਨਾ ਐਲਾਨੇ ਜਾਣਾ, ਖਾਲੀ ਰਹਿ ਗਈਆਂ ਅਸਾਮੀਆਂ ਦੀ ਡੀ-ਰਿਜ਼ਰਵੇਸ਼ਨ ਆਦਿ ਮੁੱਦੇ ਵਿਚਾਰੇ ਗਏ ।
ਇਸ ਮੀਟਿੰਗ ਵਿੱਚ ਯੂਨੀਅਨ ਆਗੂਆਂ ਵੱਲੋਂ ਮੀਟਿੰਗ ਵਿੱਚ ਪਹੁੰਚੇ ਸਾਥੀਆਂ ਦੇ ਪ੍ਰਸ਼ਨਾਂ ਦੇ ਜਵਾਬ ਦਿੱਤੇ ਗਏ , ਸਾਂਝੇ ਰੂਪ ਵਿੱਚ ਆ ਰਹੀਆਂ ਸਮੱਸਿਆਵਾਂ ਤੇ ਵਿਚਾਰ ਚਰਚਾ, ਭਰਤੀ ਦੀ ਮੌਜੂਦਾ ਸਥਿਤੀ ਬਾਰੇ ਜਾਣਕਾਰੀ , ਯੂਨੀਅਨ ਵੱਲੋਂ ਕੀਤੇ ਗਏ ਕੰਮਾਂ ਦਾ ਵੇਰਵਾ, ਫੰਡਾਂ ਦਾ ਸਪੱਸ਼ਟੀਕਰਨ ,ਯੂਨੀਅਨ ਦੀ ਏਕਤਾ ਅਤੇ ਭਰਤੀ ਸਬੰਧੀ ਅਗਲੀ ਰਣਨੀਤੀ ਬਾਰੇ ਵਿਚਾਰ ਸਾਂਝੇ ਕੀਤੇ ਗਏ ।
ਇਸ ਮੌਕੇ ਯੂਨੀਅਨ ਦੇ ਆਗੂ ਦਲਜੀਤ ਸਿੰਘ, ਸੁਖਵਿੰਦਰ ਸਿੰਘ, ਗੌਰਵਜੀਤ ਸਮੇਤ ਯੂਨੀਅਨ ਮੈਂਬਰ ਰਜਿੰਦਰ ਕੌਰ ,ਜਗਸੀਰ ਸਿੰਘ ,ਅਮਨਦੀਪ ਸਿੰਘ ,ਅਮਿੱਤ ਬੁਢਲਾਡਾ ਆਦਿ ਸ਼ਾਮਿਲ ਸਨ । ਅੰਤ ਵਿੱਚ ਯੂਨੀਅਨ ਆਗੂਆਂ ਵੱਲੋਂ ਅਧਿਆਪਕ ਯੂਨੀਅਨ ਦੇ ਪ੍ਰਧਾਨ ਮੈਡਮ ਅਨੂ ਜੀ ਦੀ ਯੋਗ ਅਗਵਾਈ ਇਮਾਨਦਾਰੀ ਅਤੇ ਅਣਥੱਕ ਯਤਨਾਂ ਦੀ ਸ਼ਲਾਘਾ ਕਰਦੇ ਹੋਏ ਮੀਟਿੰਗ ਵਿੱਚ ਪਹੁੰਚੇ ਸਾਰੇ ਸਾਥੀਆਂ ਦਾ ਧੰਨਵਾਦ ਕੀਤਾ ਗਿਆ l

Leave a Reply

Your email address will not be published. Required fields are marked *

%d bloggers like this: