3582 ਮਾਸਟਰ ਕਾਡਰ ਯੂਨੀਅਨ ਪੰਜਾਬ ਦੀ ਕਾਰਜਕਾਰੀ ਕਮੇਟੀ ਦੇ ਮੈਂਬਰਾਂ ਦੀ ਮੀਟਿੰਗ ਸਾਂਝਾ ਅਧਿਆਪਕ ਮੋਰਚਾ ਨਾਲ ਹੋਈ

ss1

3582 ਮਾਸਟਰ ਕਾਡਰ ਯੂਨੀਅਨ ਪੰਜਾਬ ਦੀ ਕਾਰਜਕਾਰੀ ਕਮੇਟੀ ਦੇ ਮੈਂਬਰਾਂ ਦੀ ਮੀਟਿੰਗ ਸਾਂਝਾ ਅਧਿਆਪਕ ਮੋਰਚਾ ਨਾਲ ਹੋਈ

ਲੁਧਿਆਣਾ: ਅੱਜ ਲੁਧਿਆਣਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ , ਜਵਾਹਰ ਨਗਰ ਵਿਖੇ 3582 ਮਾਸਟਰ ਕਾਡਰ ਯੂਨੀਅਨ ਪੰਜਾਬ ਦੀ ਕਾਰਜਕਾਰੀ ਕਮੇਟੀ ਦੇ ਮੈਂਬਰਾਂ ਦੀ ਮੀਟਿੰਗ ਸਾਂਝਾ ਅਧਿਆਪਕ ਮੋਰਚਾ ਨਾਲ ਹੋਈ l ਇਸ ਮੀਟਿੰਗ ਵਿੱਚ ਸਾਂਝਾ ਅਧਿਆਪਕ ਮੋਰਚਾ ਦੀ 4 ਜੂਨ ਨੂੰ ਮੰਤਰੀਆਂ ਨਾਲ ਹੋਣ ਵਾਲੀ ਮੀਟਿੰਗ ਸਬੰਧੀ 3582 ਮਾਸਟਰ ਕਾਡਰ ਅਧਿਆਪਕਾਂ ਦੀ ਚੱਲ ਰਹੀ ਭਰਤੀ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ l ਇਸ ਮੌਕੇ ਬਿਨਾਂ ਕਿਸੇ ਸ਼ਰਤ ਸਾਂਝਾ ਅਧਿਆਪਕ ਮੋਰਚਾ ਨੇ 3582 ਮਾਸਟਰ ਕਾਡਰ ਯੂਨੀਅਨ ਦੀਆਂ ਮੰਗਾਂ ਨੂੰ ਹੋਣ ਵਾਲੀ ਮੀਟਿੰਗ ਵਿੱਚ ਵਿਚਾਰਨ ਬਾਰੇ ਵਿਸ਼ਵਾਸ ਦਿਵਾਇਆ ਅਤੇ ਹਰ ਪੱਖੋਂ ਮਦਦ ਕਰਨ ਦਾ ਭਰੋਸਾ ਦਿੱਤਾ l ਜਿਸ ਵਿੱਚ ਮੁੱਖ ਮੁੱਦੇ ਚੱਲ ਰਹੀ 3582 ਮਾਸਟਰ ਕਾਡਰ ਦੀ ਭਰਤੀ ਨੂੰ ਜਲਦੀ ਪੂਰਾ ਕਰਨਾ ,ਜੂਨ ਮਹੀਨੇ ਵਿੱਚ ਇਨ੍ਹਾਂ ਬੇਰੁਜ਼ਗਾਰ ਅਧਿਆਪਕਾਂ ਨੂੰ ਨਿਯੁਕਤੀ ਪੱਤਰ ਦੇਣੇ ,ਵੇਟਿੰਗ ਅਤੇ ਡੀ ਰਿਜ਼ਰਵੇਸ਼ਨ ਲਿਸਟਾਂ ਜਾਰੀ ਕਰਨੀਆਂ , ਸਟੇਸ਼ਨ ਅਲਾਟਮੈਂਟ ਸਮੇਂ ਪੂਰੇ ਪੰਜਾਬ ਵਿੱਚ ਸਟੇਸ਼ਨ ਪਸੰਦ ਦੇਣਾ ਆਦਿ ਮੁੱਦੇ ਵਿਚਾਰੇ ਗਏ ।

ਇਸ ਮੌਕੇ ਸਾਂਝਾ ਅਧਿਆਪਕ ਮੋਰਚਾ ਦੇ ਸ਼ੀ੍ ਦਵਿੰਦਰ ਪੂਨੀਅਾ, ਸ਼ੀ੍ ਜਰਮਨਜੀਤ , ਸ਼ੀ੍ ਬਿਕਰਮ ਦੇਵ
ਅਤੇ ਮਾਸਟਰ ਕਾਡਰ ਯੂਨੀਅਨ ਦੇ ਮੈਡਮ ਅਨੂ , ਦਲਜੀਤ ਸਿੰਘ , ਗੌਰਵਜੀਤ ਸਿੰਘ, ਸੁਖਵਿੰਦਰ ਸਿੰਘ , ਮੇਜਰ ਸਿੰਘ, ਅਮਨਦੀਪ, ਰਣਜੀਤ ਕੌਰ, ਮਨਦੀਪ ਚਨਾਗਰਾ, ਮੁਹੰਮਦ ਅਨਸ, ਗਗਨਦੀਪ, ਜਗਧੀਰ, ਸੰਦੀਪ ਅਾਦਿ ਮੌਜੂਦ ਸਨ l

Share Button

Leave a Reply

Your email address will not be published. Required fields are marked *