3582 ਮਾਸਟਰ ਕਾਡਰ ਅਧਿਆਪਕਾਂ ਦੀ ਭਰਤੀ ਲਈ ਬਿਨੈ ਪੱਤਰ ਮੰਗੇ : ਅਰੁਣਾ ਚੌਧਰੀ

3582 ਮਾਸਟਰ ਕਾਡਰ ਅਧਿਆਪਕਾਂ ਦੀ ਭਰਤੀ ਲਈ ਬਿਨੈ ਪੱਤਰ ਮੰਗੇ : ਅਰੁਣਾ ਚੌਧਰੀ

ਚੰਡੀਗੜ, 12 ਸਤੰਬਰ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸੂਬੇ ਦੇ ਨੌਜਵਾਨਾਂ ਨੂੰ ਘਰ ਘਰ ਰੋਜ਼ਗਾਰ ਦੇਣ ਦੀ ਸ਼ੁਰੂ ਕੀਤੀ ਮੁਹਿੰਮ ਤਹਿਤ ਸਿੱਖਿਆ ਵਿਭਾਗ ਵੱਲੋਂ ਹਾਲ ਹੀ ਵਿੱਚ 1000 ਅਧਿਆਪਕਾਂ ਨੂੰ ਨਿਯੁਕਤੀ ਪੱਤਰ ਦੇਣ ਉਪਰੰਤ 3582 ਨਵੇਂ ਮਾਸਟਰ ਕਾਡਰ ਅਧਿਆਪਕਾਂ ਦੀ ਭਰਤੀ ਲਈ ਬਿਨੈ ਪੱਤਰਾਂ ਦੀ ਮੰਗ ਕੀਤੀ ਗਈ ਹੈ। ਇਹ ਖੁਲਾਸਾ ਸਿੱਖਿਆ ਮੰਤਰੀ ਸ੍ਰੀਮਤੀ ਅਰੁਨਾ ਚੌਧਰੀ ਨੇ ਅੱਜ ਇਥੇ ਜਾਰੀ ਪ੍ਰੈਸ ਬਿਆਨ ਰਾਹੀਂ ਕੀਤਾ।
ਸ੍ਰੀਮਤੀ ਚੌਧਰੀ ਨੇ ਕਿਹਾ ਕਿ ਸਿੱਖਿਆ ਵਿਭਾਗ ਵੱਲੋਂ ਮਾਸਟਰ ਕਾਡਰ ਦੀਆਂ 3582 ਪੋਸਟਾਂ ਭਰਨ ਲਈ ਭਰਤੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਉਨਾਂ ਕਿਹਾ ਕਿ ਮਾਸਟਰ ਕਾਡਰ ਦੀਆਂ ਇਨਾਂ ਪੋਸਟਾਂ ਵਿੱਚ ਸਾਇੰਸ ਵਿਸ਼ੇ ਦੀਆਂ 1138, ਗਣਿਤ ਦੀਆਂ 739, ਹਿੰਦੀ ਦੀਆਂ 521, ਪੰਜਾਬੀ ਦੀਆਂ 398 ਅਤੇ ਅੰਗਰੇਜ਼ੀ ਦੀਆਂ 393 ਤੇ ਸਮਾਜਿਕ ਸਿੱਖਿਆ ਵਿਸ਼ੇ ਦੀਆਂ 393 ਪੋਸਟਾਂ ਭਰਨ ਲਈ ਬਿਨੈ ਪੱਤਰਾਂ ਦੀ ਮੰਗ ਕੀਤੀ ਗਈ ਹੈ । ਉਨਾਂ ਕਿਹਾ ਕਿ ਸਿੱਖਿਆ ਵਿਭਾਗ ਵੱਲੋਂ ਹਾਰ ਹੀ ਵਿੱਚ 1000 ਅਧਿਆਪਕਾਂ ਦੀ ਭਰਤੀ ਕੀਤੀ ਗਈ ਹੈ ਜਿਨਾਂ ਨੂੰ ਮੁੱਖ ਮੰਤਰੀ ਜੀ ਨੇ ਮੁਹਾਲੀ ਵਿਖੇ ‘ਘਰ ਘਰ ਰੋਜ਼ਗਾਰ ਮੇਲੇ’ ਦੌਰਾਨ ਨਿਯੁਕਤੀ ਪੱਤਰ ਸੌਂਪੇ ਸਨ।
ਸਿੱਖਿਆ ਵਿਭਾਗ ਦੇ ਭਰਤੀ ਬੋਰਡ ਦੇ ਡਾਇਰੈਕਟਰ ਕਮ ਡਾਇਰੈਕਟਰ ਜਨਰਲ ਸਕੂਲ ਸਿੱਖਿਆ ਪ੍ਰਸ਼ਾਂਤ ਕੁਮਾਰ ਗੋਇਲ ਨੇ ਭਰਤੀ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਾਸਟਰ ਕਾਡਰ ਦੇ ਵੱਖ-ਵੱਖ ਛੇ ਵਿਸ਼ਿਆਂ ਦੀ ਭਰਤੀ ਲਈ ਅਖਬਾਰਾਂ ਰਾਹੀਂ ਸੂਚਨਾ ਦੇ ਕੇ ਬਿਨੈ ਪੱਤਰ ਮੰਗੇ ਹਨ। ਉਨਾਂ ਕਿਹਾ ਕਿ ਭਰਤੀ ਸਬੰਧੀ ਅਪਲਾਈ ਕਰਨ ਅਤੇ ਹੋਰ ਹਰ ਤਰਾਂ ਦੀ ਜਾਣਕਾਰੀ  ਵਿਭਾਗ ਦੀ ਭਰਤੀ ਵਾਲੀ ਵੈਬਸਾਈਟwww.educationrecruitmentboard.com ਤੋਂ ਲਈ ਜਾ ਸਕਦੀ ਹੈ। ਉਨਾਂ ਦੱਸਿਆ ਕਿ ਇਨਾਂ ਪੋਸਟਾਂ ਲਈ ਆਨ ਲਾਈਨ ਰਜਿਸਟ੍ਰੇਸ਼ਨ ਦੀ ਆਖਰੀ ਮਿਤੀ 6 ਅਕਤੂਬਰ 2017 ਰੱਖੀ ਗਈ ਹੈ। ਬੈਂਕ ਫੀਸ ਜਮਾਂ ਕਰਨ ਲਈ ਆਖਰੀ ਮਿਤੀ 11 ਅਕਤੂਬਰ 2017 ਜਦੋਂ ਕਿ ਬਿਨੈ ਪੱਤਰ ਜਮਾਂ ਕਰਵਾਉਣ ਦੀ ਆਖਰੀ ਮਿਤੀ 14 ਅਕਤੂਬਰ 2017 ਰੱਖੀ ਗਈ ਹੈ। ਉਨਾਂ ਕਿਹਾ ਕਿ ਬਿਨੈ ਪੱਤਰ ਦੇਣ ਲਈ ਸ਼ਰਤਾਂ ਅਤੇ ਯੋਗਤਾਵਾਂ ਵੀ ਵੈਬਸਾਈਟ ਉਪਰ ਅਪਲੋਡ ਕੀਤੀਆਂ ਗਈਆਂ।

Share Button

Leave a Reply

Your email address will not be published. Required fields are marked *

%d bloggers like this: