3500 ਕਿੱਲੋ ਲਾਹਣ ਬਰਾਮਦ

ss1

3500 ਕਿੱਲੋ ਲਾਹਣ ਬਰਾਮਦ

 ਆਬਕਾਰੀ ਵਿਭਾਗ ਨੇ ਗੁਪਤ ਸੂਚਨਾ ਦੇ ਆਧਾਰ ‘ਤੇ ਪਿੰਡ ਲੱਖਣ ਕਲਾਂ ਨੇੜਿਓ ਨਿਕਲਦੀ ਵੇਈਂ ਦੇ ਨਾਲ ਲੱਗਦੀ ਜ਼ਮੀਨ ‘ਚੋਂ 3500 ਕਿੱਲੋ ਲਾਹਣ ਬਰਾਮਦ ਕਰਨ ‘ਚ ਸਫਲਤਾ ਹਾਸਲ ਕੀਤੀ ਹੈ।
ਜਾਣਕਾਰੀ ਅਨੁਸਾਰ ਸਹਾਇਕ ਕਮਿਸ਼ਨਰ ਪਵਨਜੀਤ ਸਿੰਘ ਦੇ ਹੁਕਮਾਂ ‘ਤੇ ਈ. ਟੀ. ਓ. ਆਬਕਾਰੀ ਦੀਵਾਨ ਚੰਦ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਗੈਰ ਕਾਨੂੰਨੀ ਸ਼ਰਾਬ ਮਾਫੀਆ ਨੂੰ ਨੱਥ ਪਾਉਣ ਲਈ ਐਕਸਾਈਜ਼ ਇੰਸਪੈਕਟਰ ਰਣਬਹਾਦਰ ਸਿੰਘ ਨੇ ਗੁਪਤ ਸੂਚਨਾ ‘ਤੇ ਪੁਲਸ ਪਾਰਟੀ ਨਾਲ ਪਿੰਡ ਲੱਖਣ ਕਲਾਂ ਵਿਖੇ ਵੇਈਂ ਦੇ ਕੰਡੇ ਲੱਗਦੀ ਜ਼ਮੀਨ ‘ਚੋਂ ਭਾਰੀ ਮਾਤਰਾ ‘ਚ ਲਾਹਣ ਬਰਾਮਦ ਕਰਨ ‘ਚ ਸਫਲਤਾ ਹਾਸਲ ਕੀਤੀ ਹੈ। ਮੌਕੇ ‘ਤੇ ਬਰਾਮਦ ਕੀਤੀ ਗਈ ਲਾਹਣ 3500 ਕਿੱਲੋ ਦੇ ਕਰੀਬ ਸੀ, ਇਸ ਤੋਂ ਇਲਾਵਾ ਵੱਡੀ ਗਿਣਤੀ ‘ਚ ਬਰਤਨ, ਡਰੰਮ ਤੇ 4 ਭੱਠੀਆਂ ਬਰਾਮਦ ਕੀਤੀਆਂ ਗਈਆਂ। ਸ਼ੁੱਕਰਵਾਰ ਸਵੇਰੇ ਤੜਕਸਾਰ ਕੀਤੀ ਛਾਪੇਮਾਰੀ ਦੌਰਾਨ ਐਕਸਾਈਜ਼ ਵਿਭਾਗ ਦੇ ਹੱਥ ਕੋਈ ਵੀ ਵਿਅਕਤੀ ਨਹੀਂ ਲੱਗਾ ਹੱਥ।

Share Button

Leave a Reply

Your email address will not be published. Required fields are marked *