Sun. Aug 18th, 2019

35 ਸਾਲਾ ਕਰਜ਼ਾਈ ਕਿਸਾਨ ਨੇ ਕੀਤੀ ਖੁਦਕੁਸ਼ੀ

35 ਸਾਲਾ ਕਰਜ਼ਾਈ ਕਿਸਾਨ ਨੇ ਕੀਤੀ ਖੁਦਕੁਸ਼ੀ

ਮੂਨਕ 13 ਜੂਨ (ਸੁਰਜੀਤ ਸਿੰਘ ਭੁਟਾਲ) ਮੂਨਕ ਤੋ 8 ਕਿਲੋਮੀਟਰ ਦੀ ਦੂਰੀ ਤੇ ਪਿੰਡ ਰਾਜਲੇਹੜੀ ਦੇ ਕਿਸਾਨ ਸਤਗੁਰ ਸਿੰਘ ਉਮਰ 35 ਸਾਲ ਪੁੱਤਰ ਸ਼੍ਰ਼ੀ ਅਮਰੀਕ ਸਿੰਘ ਨੇ ਰਾਤ ਪੱਖੇ ਨਾਲ ਫਾਹਾ ਲੈ ਕੇ ਖੁਦਕੁਸੀ ਕਰ ਲਈ ਸੀ। ਕਿਸਾਨ ਦੀ 4 ਏਕੜ ਜਮੀਨ ਵਿਕ ਚੁੱਕੀ ਸੀ। ਕਿਸਾਨ ਨੇ ਸੱਤ ਲੱਖ ਰੁਪਏ ਦਾ ਕਰਜਾ ਦੇਣਾ ਸੀ। ਕਿਸਾਨ ਆਪਣੇ ਪਿੱਛੇ ਪਤਨੀ ਅਤੇ ਇੱਕ ਛੋਟੀ ਜਿਹੀ ਲੜਕੀ ਛੱਡ ਗਿਆ ਹੈ। ਪੰਜਾਬ ਕਿਸਾਨ ਯੂਨੀਅਨ ਸੰਗਰੂਰ ਦੇ ਜਿਲ੍ਹਾ ਮੀਤ ਪ੍ਰਧਾਨ ਰਾਮਫਲ ਸਿੰਘ ਬੁਸਹਿਰਾ ਪਿੰਡ ਰਾਜਲੇਹੜੀ ਦੇ ਅਕਾਈ ਪ੍ਰਧਾਨ ਸੰਦੀਪ ਸਿੰਘ ,ਨਾਜਰ ਸਿੰਘ ਸਾਬਕਾ ਸਰਪੰਚ,ਜੁਗਰਾਜ ਸਿੰਘ ਰੰਘੜਿਆਲ,ਨੇ ਸਰਕਾਰ ਤੋ ਮੰਗ ਕੀਤੀ ਕਿ ਕਿਸਾਨ ਦਾ ਸਾਰਾ ਕਰਜਾ ਮਾਫ ਕੀਤਾ ਜਾਵੇ ਅਤੇ ਦੱਸ ਲੱਖ ਰੁਪਏ ਦਾ ਮੁਆਵਜਾ ਅਤੇ ਪਰਿਵਾਰ ਦੇ ਇਕ ਮੈਬਰ ਨੂੰ ਨੋਕਰੀ ਦਿੱਤੀ ਜਾਵੇ।ਤਾ ਕਿ ਪੀੜਤ ਪਰਿਵਾਰ ਨੂੰ ਮਾਲੀ ਸਹਾਇਤਾ ਮਿਲ ਸਕੇ। ਮੂਨਕ ਪੁਲਸ ਨੇ 174 ਦੀ ਕਾਰਵਾਈ ਕਰਦੇ ਹੋਏ ਲਾਸ ਦਾ ਪੋਸਟਮਾਰਟਮ ਕਰਵਾ ਕੇ ਵਾਰਸਾ ਨੂੰ ਸੋਂਪ ਦਿੱਤੀ ਹੈ।

Leave a Reply

Your email address will not be published. Required fields are marked *

%d bloggers like this: