35(ਏ) ਜੰਮੂ ਕਸ਼ਮੀਰ ਦੇ ਲੋਕਾਂ ‘ਤੇ ਲਟਕਦੀ ਤਲਵਾਰ

35(ਏ) ਜੰਮੂ ਕਸ਼ਮੀਰ ਦੇ ਲੋਕਾਂ ‘ਤੇ ਲਟਕਦੀ ਤਲਵਾਰ

ਭਾਰਤੀ ਨਾਗਰਿਕਾਂ ‘ਤੇ ਪੈਰਾ 35(ਏ) ਜੰਮੂ ਕਸ਼ਮੀਰ ਵਿੱਚ ਇੱਕ ਦੋਮੂੰਹੀ ਤਲਵਾਰ ਹੈ,ਜਿਸ ਨੂੰ ਅੱਜ ਤੱਕ ਦੇਸ਼ ਦੇ ਬੁੱਧੀਜੀਵੀਆਂ ਅਤੇ ਸਿਆਸਤਦਾਨਾਂ ਦੋ ਨੋਟਿਸ ਵਿੱਚ ਨਹੀਂ ਲਿਆਇਆ ਗਿਆ।ਇਹ ਸੀ ਇੱਕ ਸਾਜਿਸ਼ ,ਜੰਮੂ ਕਸ਼ਮੀਰ ਦੇ ਲੋਕਾਂ ਖਿਲਾਫ ,ਜਿਸ ਦੀ ਸ਼ੁਰੂਆਤ 14 ਮਈ 1954 ਨੂੰ ਜਦੋਂ ਭਾਰਤ ਦੇ ਰਾਸ਼ਟਰਪਤੀ ਡਾ ਰਜਿੰਦਰ ਪ੍ਰਸਾਦ,ਜਿੰਨ੍ਹਾ ਨੇ ਆਰਡੀਨੈਂਸ ਜਾਰੀ ਕਰ ਕੇ ਪੈਰਾਗ੍ਰਾਫ 35 ਦੇ ਨਾਲ ਜੋੜ ਦਿੱਤਾ। ਭਾਰਤੀ ਨਾਗਰਿਕਾਂ ਨੂੰ ਜੋ ਮਨੁੱਖੀ ਅਧਿਕਾਰ ਦਿੱਤੇ ਗਏ ਹਨ,ਉਹ ਜੰਮੂ ਕਸ਼ਮੀਰ ਵਿੱਚ ਵੀ ਲਾਗੂ ਹੋ ਸਕਦੇ ਹਨ।ਪਰ ਉਨ੍ਹਾਂ ਨੂੰ ਪੈਰਾ 35 (ਏ) ਦੇ ਮੁਤਾਬਕ ਜੰਮੂ ਕਸ਼ਮੀਰ ਵਿੱਚ ਦਬੋਚ ਦੇ ਰੱਖ ਦਿੱਤਾ ਗਿਆ ਅਤੇ 14 ਮਈ 1954 ਤੋਂ ਬਾਅਦ ,ਸ਼ੇਖ ਮੁਹੰਮਦ ਅਬਦੁੱਲਾ ‘ਤੇ ਕਈ ਤਰ੍ਹਾਂ ਦੇ ਮਾਮਲੇ ਚਲਾ ਕੇ ਜੰਮੂ ਕਸ਼ਮੀਰ ਨੂੰ ਮਨੁੱਖੀ ਅਧਿਕਾਰਾਂ ਤੋਂ ਵਾਂਝਾ ਕਰ ਦਿੱਤਾ ਗਿਆ।
ਇਸ ਵਿੱਚ ਉਨ੍ਹਾਂ ‘ਤੇ ਜੁਲਮ ਢਾਏ ਗਏ ਜ਼ੋ ਜੰਮੂ ਕਸ਼ਮੀਰ ਵਿੱਚ ਸੱਚ ਅਤੇ ਨਿਆਂ ਦਾ ਨਾਅਰਾ ਦਿੰਦੇ ਸਨ ਕਿਉਂਕਿ ਕਾਰਨ ਇਹ ਸੀ ਕਿ ਜ਼ੋ ਮਨੁੱਖੀ ਅਧਿਕਾਰ ਪੂਰੇ ਭਾਰਤ ਦੇ ਨਾਗਰਿਕਾਂ ਨੂੰ ਪ੍ਰਾਪਤ ਸਨ ਉਨ੍ਹਾਂ ਅਧਿਕਾਰਾਂ ਤੋਂ ਜੰਮੂ ਕਸ਼ਮੀਰ ਦੇ ਲੋਕਾਂ ਨੂੰ ਵਾਂਝਾ ਕਰ ਦਿੱਤਾ ਗਿਆ।ਪੈਰਾ 35 (ਏ) ਦੇ ਆਰਡੀਨੈਂਸ ਦੇ ਕਾਰਨ ਸਿਰਫ ਸ਼ੇਖ ਮੁਹੰਮਦ ਅਬਦੁੱਲਾ ਨੂੰ 12 ਸਾਲ ਦੀ ਕੈਦ ਨਹੀਂ ਝੱਲਣੀ ਪਈ,ਇਸ ਨਾਲ ਹਜਾਰਾਂ ਦੀ ਗਿਣਤੀ ਵਿੱਚ ਜੰਮੂ ਕਸ਼ਮੀਰ ਦੇ ਰਾਜਨੀਤਿਕ ਵਰਕਰ ਪ੍ਰਭਾਵਿਤ ਹੋਏ।ਮੈਂ ਆਪਣੀ ਉਦਾਹਰਣ ਦੇ ਰਿਹਾ ਹਾਂ ਕਿ ਲਗਪਗ ਸਾਢੇ ਅੱਠ ਸਾਲ ਜੰਮੂ ਕਸ਼ਮੀਰ ਦੀਆਂ ਜੇਲਾਂ ਵਿੱਚ ਮੈਨੂੰ ਵੀ ਰਹਿਣਾ ਪਿਆ।ਜਦੋਂ ਮੈ 1977 ਵਿੱਚ ਕਾਂਗ੍ਰਸ ਦਾ ਵਿਧਾਇਕ ਬਣਿਆ ਤਾਂ ਲਗਪਗ ਸਾਢੇ ਤਿੰਨ ਸਾਲ ਜੰਮੂ ਕਸ਼ਮੀਰ ਦੇ ਨੈਸ਼ਨਲ ਕਾਨਫੇ੍ਰਂਸ ਦੇ ਬਣਾਏ ਹੋਏ ਕਾਨੂੰਨ ਭਾਵ ਜਨ ਸੁਰੱਖਿਆ ਕਾਨੂੰਨ ਦੇ ਤਹਿਤ ਮੈਨੂੰ ਵੀ ਜੇਲ ਵਿੱਚ ਬਗੈਰ ਮੁਕੱਦਮੇ ਤੋਂ ਜੇਲ ਦੀਆਂ ਸਲਾਖਾਂ ਪਿੱਛੇ ਰਹਿਣਾ ਪਿਆ। ਮੈਂ ਕਾਂਗ੍ਰਸ ਪਾਰਟੀ ਦਾ ਵਿਧਾਇਕ ਸੀ ਅਤੇ ਕਾਂਗ੍ਰਸ ਪਾਰਟੀ ਵੀ ਮੇਰੇ ਖਿਲਾਫ ਸੀ ,ਕਿਉਂਕਿ ਮੈ ਜੰਮੂ ਕਸ਼ਮੀਰ ਦੇ ਮਜਲੂਮ ਬੇਰੋਜਗਾਰ ਨੌਜੁਆਨਾਂ ਅਤੇ ਵਿਦਿਆਰਥੀਆਂ ਤੀ ਆਵਾਜ ਚੁੱਕੀ ਸੀ।ਪੁੰਛ ਤੋਂ ਲੈਕੇ ਕਿਸ਼ਤਵਾੜ ਤੱਕ ਮੈਂ ਅਤੇ ਮੇਰੇ ਸਾਥੀ ਜੇਲ ਵਿੱਚ ਬੰਦ ਕਰ ਦਿੱਤੇ ਗਏ। ਇਹ ਕਹਾਣੀ ਸੀ 1977 ਤੋਂ 1982 ਤੱਕ ਜਦੋਂ ਸ਼ੇਖ ਮੁਹੰਮਦ ਅਬਦੁੱਲਾ ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਸਨ।
ਕਮਾਲ ਤਾਂ ਇਹ ਹੈ ਕਿ ਸਿਰਫ 35(ਏ) ਦੇ ਤਹਿਤ ਸ਼ੇਖ ਮੁਹੰਮਦ ਅਬਦੁੱਲਾ ਨੂੰ ਸਲਾਖਾਂ ਦੇ ਪਿੱਛੇ ਰੱਖਿਆ ਗਿਆ,ਇਸੇ ਕਾਨੂੰਨ ਦੇ ਤਹਿਤ ਮੈਂ ਅਤੇ ਹਜਾਰਾਂ ਸਾਥੀ ਮੇਰੇ ਨਾਲ ਜਿੰਨ੍ਹਾਂ ਵਿੱਚ ਵਿਦਿਆਰਥੀ ਸ਼ਾਮਲ ਸਨ ,ਉਹ ਵੀ ਜੇਲਾਂ ਵਿੱਚ ਬੰਦ ਰਹੇ।ਸ਼ੇਖ ਮੁਹੰਮਦ ਅਬਦੁੱਲਾ ਨੂੰ 1975 ਵਿੱਚ ਮੁਖਮੰਤਰੀ ਦੇ ਤਾਜ ਨਾਲ ਨਵਾਜਿਆ ਗਿਆ ਅਤੇ ਉਨ੍ਹਾਂ ਦੇ ਪੁੱਤਰ ਫਾਰੁੱਕ ਅਬਦੁੱਲਾ ਵਿਦੇਸ਼ ਦੀ ਨਾਗਰਿਕਤਾ ਹਾਸਲ ਕਰ ਚੁੱਕੇ ਸਨ,ਉਨ੍ਹਾਂ ਨੂੰ ਵਾਪਸ ਬੁਲਾਇਆ ਗਿਆ ਅਤੇ ਸ਼ੇਖ ਮੁਹੰਮਦ ਅਬਦੁੱਲਾ ਨੇ ਉਨ੍ਹਾਂ ਦੇ ਕੁਚਲਣ ਵਾਲੇ ਕਾਨੂੰਨ ਨੂੰ ਜੰਮੂ ਕਸ਼ਮੀਰ ਦੇ ਉਨ੍ਹਾਂ ਲੋਕਾਂ ਦੇ ਖਿਲਾਫ ਇਸਤੇਮਾਲ ਕੀਤਾ ਜੋ ਸ਼ੇਖ ਮੁਹੰਮਦ ਅਬਦੁੱਲਾ ਦਾ ਵਿਰੋਧ ਕਰਦੇ ਸਨ।ਜੰਮੂ ਕਸ਼ਮੀਰ ਦੇ ਕਿੰਨੇ ਹੀ ਰਾਜਨੀਤਿਕ ਵਰਕਰ ਇਸ ਅੱਤਿਆਚਾਰ ਦੇ ਦੌਰ ਵਿੱਚ ਇਸ ਨਾਲ ਪ੍ਰਭਾਵਤ ਹੋਏ। 1966 ਵਿੱਚ ਜੰਮੂ ਕਸ਼ਮੀਰ ਸਾਈਂਸ ਕਾੱਲਜ ਵਿੱਚ ਕਾਂਗ੍ਰਸ ਦੀ ਸਰਕਾਰ ਦੌਰਾਨ ਚਾਰ ਵਿਦਿਆਰਥੀਆਂ ਨੂੰ ਕਾੱਲਜ ਵਿੱਚ ਹੀ ਸ਼ਹੀਦ ਕਰ ਦਿੱਤਾ ਗਿਆ।ਜਿਸਦੀ ਰਿਪੋਰਟ ਮੁਖਰਜੀ ਕਮਿਸ਼ਨ ਨੇ ਪੇਸ਼ ਕੀਤੀ ਸੀ। ਇਹ ਕਹਾਣੀ ਸਿਰਫ ਜੰਮੂ ਸਾਂਈਂਸ ਕਾੱਲਜ ਦੀ ਹੀ ਨਹੀਂ ਸੀ ,ਸਗੋਂ ਜੰਮੂ ਕਸ਼ਮੀਰ ਦੇ ਕਈ ਹਿੱਸਿਆਂ ਵਿੱਚ ਲੋਕਾਂ ਨੂੰ ਹੱਕ ਅਤੇ ਨਿਆਂ ਬੰਦੂਕ ਦੀ ਨੋਕ ਤੋਂ ਹੀ ਮਿਲਦਾ ਸੀ।ਇਹ ਸੀ ਕਮਾਲ ਪੈਰਾ 35 (ਏ) ਅਤੇ ਉਸਦੇ ਨਾਲ ਪੈਰਾ 370 ਦਾ ,ਜੋ ਇੱਕ ਅਸਥਾਈ ਕਾਨੂੰਨ ਸੀ ਅਤੇ 63 ਸਾਲਾਂ ਤੋਂ ਲੋਕਾਂ ਦੇ ਗਲੇ ‘ਤੇ ਤਲਵਾਰ ਬਣ ਕੇ ਲੱਟਕਿਆ ਹੋਇਆ ਹੈ।ਜੰਮੂ ਕਸ਼ਮੀਰ ਅਤੇ ਲੱਦਾਖ ਦੇ ਲੋਕਾਂ ‘ਤੇ ਕਿੰਨੇ ਅੱਤਿਆਚਾਰ ਕੀਤੇ ਗਏ ,ਹਜਾਰਾਂ ਲੋਕਾਂ ਨੂੰ ਜੇਲਾਂ ਵਿੱਚ ਬੰਦ ਕਰ ਦਿੱਤਾ ਗਿਆ ਅਤੇ ਹਜਾਰਾਂ ਨੌਜੁਆਨਾਂ ਸਮੇਤ ਵਿਦਿਆਰਥੀ ਸਰਕਾਰ ਦੀ ਗੋਲੀਆਂ ਨਾਲ ਸ਼ਹੀਦ ਵੀ ਹੋਏ।ਇਹ ਇੱਕ ਲੰਮੀ ਕਹਾਣੀ ਹੈ ਜਿਸਦਾ ਜਿਕਰ ਇੱਕ ਨਾ ਇੱਕ ਦਿਨ ਜੰਮੂ ਕਸ਼ਮੀਰ ਦੇ ਇਤਿਹਾਸ ਵਿੱਚ ਜਰੂਰ ਹੋਵੇਗਾ। ਇਹ ਇੱਕ ਅਸਲੀਅਤ ਹੈ ਕਿ ਜੰਮੂ ਕਸ਼ਮੀਰ ਦੇ ਮਹਾਰਾਜਾ ਹਰੀ ਸਿੰਘ ਨੇ 26 ਅਕਤੂਬਰ 1947 ਨੂੰ ਭਾਰਤੀ ਸੰਸਦ ਨੇ ਹਾਲੇ ਤੱਕ ਅਮਲੀਜਾਮਾ ਨਹੀਂ ਪਹਿਣਾਇਆ।ਜਦਕਿ 577 ਰਿਆਸਤਾਂ ਨੂੰ ਭਾਰਤੀ ਸੰਘ ਵਿੱਚ ਸ਼ਾਮਲ ਕੀਤਾ ਗਿਆ ਜਿੰਨ੍ਹਾਂ ਵਿੱਚ ਦੋ ਰਿਆਸਤਾਂ ਹੈਦਰਾਬਾਦ ਅਤੇ ਜੂਨਾਗੜ੍ਹ ਵੀ ਸ਼ਾਮਲ ਹਨ,ਜਿੰਨ੍ਹਾਂ ਨੇ ਸੰਧੀ ‘ਤੇ ਹਸਤਾਖਰ ਹੀ ਨਹੀਂ ਕੀਤੇ ਸਨ ।ਜੰਮੂ ਕਸ਼ਮੀਰ ਅਲੱਗ ਰੱਖਿਆ ਗਿਆ ਅਤੇ ਜੰਮੂ ਕਸ਼ਮੀਰ ਦਾ ਏਕੀਕਰਨ ਅੱਜ ਤੱਕ ਨਹੀਂ ਹੋ ਸਕਿਆ ਹੈ। ਧਾਰਾ 370 ਨੂੰ ਅਸਥਾਈ ਤੌਰ ‘ਤੇ ਭਾਰਤੀ ਸੰਵਿਧਾਨ ਨਾਲ ਜੋੜਨਾ ਜੰਮੂ ਕਸ਼ਮੀਰ ਦੇ ਲੋਕਾਂ ਨਾਲ ਇੱਕ ਬਹੁਤ ਵੱਡਾ ਧੋਖਾ ਹੈ ਭਾਵ 35 (ਏ) ਇੱਕ ਗੈਰਕਾਨੂੰਨੀ ਕਦਮ ਸੀ ਅਤੇ ਨਾ ਹੀ ਰਾਸ਼ਟਰਪਤੀ ਨੂੰ ਭਾਰਤੀ ਸੰਵਿਧਾਨ ਦੇ ਤਹਿਤ ਅਜਿਹਾ ਕਾਨੂੰਨ ਬਣਾਉਣ ਦੀ ਇਜਾਜਤ ਸੀ।ਰਾਸ਼ਟਰਪਤੀ ਸਿਰਫ ਪੈਰਾ 370 ਦੇ ਤਹਿਤ ਕਾਰਵਾਈ ਕਰ ਸਕਦੇ ਸਨ। ਦੂਜੀ ਤ੍ਰਾਸਦੀ ਇਹ ਹੈ ਕਿ ਪੈਰਾ 370 ਦੇ ਕਲੌਜ਼ (3) ਵਿੱਚ ਜਿਸਦੇ ਤਹਿਤ ਰਾਸ਼ਟਰਪਤੀ ਦੇ ਬਣਾਏ ਹੋਏ ਕਾਨੂੰਨ ਦੇ ਲਈ ਜੰਮੂ ਕਸ਼ਮੀਰ ਸੰਵਿਧਾਨ ਸਭਾ ਤੋਂ ਇਜਾਜਤ ਲੈਣੀ ਜਰੂਰੀ ਸੀ,ਪਰ ਇਸ ‘ਤੇ ਅਮਲ ਨਹੀਂ ਕੀਤਾ ਗਿਆ ਅਤੇ ਉਹ ਪ੍ਰਬੰਧ ਵੀ 26 ਜਨਵਰੀ ,1957 ਨੂੰ ਕਾਨੰਨੀ ਦਾਇਰੇ ਵਿੱਚੋਂ ਗਾਇਬ ਹੋ ਚੁੱਕਿਆ ਸੀ,ਕਿਉਂਕਿ ਜੰਮੂ ਕਸ਼ਮੀਰ ਵਿੱਚ ਉਸ ਦਿਨ ਇੱਕ ਵੱਡਾ ਨਵਾਂ ਸੰਵਿਧਾਨ ਲਾਗੂ ਕੀਤਾ ਗਿਆ ਸੀ ਅਤੇ ਸੰਵਿਧਾਨ ਸਭਾ ਉਸ ਦਿਨ ਬਰਖਾਸਤ ਹੋ ਗਈ,ਇਹ ਇੱਕ ਇਤਿਹਾਸਕ ਘੱਟਨਾ ਹੈ ਕਿ ਸ਼ੇਖ ਮੁਹੰਮਦ ਅਬਦੁੱਲਾ ਨੂੰ 20 ਅਗਸਤ ,1952 ਨੂੰ ਜੰਮੂ ਕਸ਼ਮੀਰ ਦੇ ਸਦਰ ਏ ਰਿਆਸਤ ਡਾ z ਕਰਨ ਸਿੰਘ ਨੇ ਪੰਡਤ ਜਵਾਹਰ ਲਾਲ ਨਹਿਰੂ ਦੀ ਸਲਾਹ ‘ਤੇ ਸੱਤਾ ਤੋਂ ਹਟਾ ਕੇ ਜੇਲ ਵਿੱਚ ਬੰਦ ਕਰ ਦਿੱਤਾ ਅਤੇ ਬਖਸ਼ੀ ਗੁਲਾਮ ਮੁਹੰਮਦ ਨੂੰ ਜੰਮੂ ਕਸ਼ਮੀਰ ਦਾ ਪ੍ਰਧਾਨ ਮੰਤਰੀ ਨਿਯੁਕਤ ਕਰ ਦਿੱਤਾ ।ਬਖਸ਼ੀ ਗੁਲਾਮ ਮੁਹੰਮਦ ਦੇ ਲਈ ਕਸ਼ਮੀਰ ਦੇ ਲੋਕਾਂ ਦੀ ਆਵਾਜ ਨੁੰ ਕਾਬੂ ਵਿੱਚ ਕਰਨਾ ਸੰਭਵ ਨਹੀਂ ਸੀ,ਉਨ੍ਹਾਂ ਦੇ ਕਹਿਣ ‘ਤੇ ਪੰਡਤ ਜਵਾਹਰ ਲਾਲ ਨਹਿਰੂ ਨੇ ਭਾਰਤ ਦੇ ਰਾਸ਼ਟਰਪਤੀ ਡਾ yਰਜਿੰਦਰ ਪ੍ਰਸਾਦ ਤੋਂ 35 (ਏ) ਲਾਗੂ ਕਰਵਾਈ। ਕਰ ਦਿੱਤੇ ਸੱਭ ਦਰਵਾਜੇ ਬੰਦ ਉਨ੍ਹਾਂ ਹਵਾਵਾਂ ਦੇ ਜੋ ਭਾਰਤੀ ਸੰਵਿਧਾਨ ਤੋਂ ਮਨੁੱਖੀ ਅਧਿਕਾਾਰ ਲੈਕੇ ਆਈਆਂ ਸਨ ਭਾਵ ਜੰਮੂ ਕਸ਼ਮੀਰ ਵਿੱਚ ਕੋਈ ਮਨੁੱਖੀ ਅਧਿਕਾਰ ਨਹੀ ਰਿਹਾ ਅਤੇ ਕਾਨੂੰਨ ਦੇ ਰਾਜ ਦੇ ਥਾਂ,ਸਥਾਪਤ ਹੋਇਆ ਬੰਦੂਕ ਦਾ ਰਾਜ।ਸ਼ੇਖ ਮੁਹੰਮਦ ਅਬਦੁੱਲਾ 1964 ਵਿੱਚ ਜੇਲ ਵਿੱਚੋਂ ਰਿਹਾ ਹੋਏ ਅਤੇ ਪੰਡਤ ਜਵਾਹਰ ਲਾਲ ਨਹਿਰੂ ਵੀ ਇਸ ਦੁਨੀਆਂ ਤੋਂ ਵਿਦਾ ਹੋ ਗਏ।

ਹਰਪ੍ਰੀਤ ਸਿੰਘ ਬਰਾੜ
( MSW,PGDGC,B.Ed,DRTM )
ਸਾਬਕਾ ਡੀ ਓ ,174 MH
ਮੇਟ ਏਅਰ ਫੋਰਸ ਰੋਡ,ਬਠਿੰਡਾ

Share Button

Leave a Reply

Your email address will not be published. Required fields are marked *

%d bloggers like this: