ਤੇਜਧਾਰ ਹਥਿਆਰਾਂ ਨਾਲ ਜਖਮੀ ਕਰਕੇ ਨੌਜਵਾਨ ਨੂੰ ਲੁੱਟਿਆ

2000 ਨਕਦ ਤੇ ਇੱਕ ਏ.ਟੀ.ਐਮ ਕਾਰਡ ਲੈ ਕੇ ਫਰਾਰ

ਭਿੱਖੀਵਿੰਡ 10 ਦਸੰਬਰ (ਹਰਜਿੰਦਰ ਸਿੰਘ ਗੋਲ੍ਹਣ)-ਪਿੰਡ ਪਹੂਵਿੰਡ ਨੇੜੇ ਰਾਤ 8 ਵਜੇ ਦੇ ਦਰਮਿਆਨ ਤਿੰਨ ਮੋਟਰਸਾਈਕਲ ਸਵਾਰ ਵਿਅਕਤੀਆਂ ਨੇ ਇਕ ਨੌਜਵਾਨ ‘ਤੇ ਤੇਜਧਾਰ ਹਥਿਆਰਾਂ ਨਾਲ ਹਮਲਾ ਕਰਕੇ ਉਸ ਪਾਸੋਂ 2000 ਰੁਪਏ ਤੇ ਇਕ ਏ.ਟੀ.ਐਮ ਕਾਰਡ, ਪੈਨ ਕਾਰਡ ਖੋਹ ਕੇ ਫਰਾਰ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਘਟਨਾ ਸੰਬੰਧੀ ਜਾਣਕਾਰੀ ਦਿੰਦਿਆਂ ਮਨਦੀਪ ਸਿੰਘ ਪੁੱਤਰ ਜਸਵੰਤ ਸਿੰਘ ਵਾਸੀ ਖਾਲੜਾ ਨੇ ਦੱਸਿਆ ਕਿ ਮੈਂ ਆਪਣੀ ਐਕਟਿਵਾ ‘ਤੇ ਸਵਾਰ ਹੋ ਕੇ ਭਿੱਖੀਵਿੰਡ ਤੋਂ ਕੱਚਾ ਰੋਡ ਪਹੂਵਿੰਡ ਰਾਂਹੀ ਖਾਲੜੇ ਜਾ ਰਿਹਾ ਸੀ ਤਾਂ ਜਦੋਂ ਪਿੰਡ ਪਹੂਵਿੰਡ ਕਾਲੋਨੀ ਬਾਬਾ ਦੀਪ ਸਿੰਘ ਨੇੜੇ ਪਹੰੁਚਾਇਆ ਤਾਂ ਉਸ ਸਮੇਂ ਤਿੰਨ ਨੌਜਵਾਨ ਮੋਟਰਸਾਈਕਲ ਲੈ ਕੇ ਖੜ੍ਹੇ ਸਨ ਤਾਂ ਉਹਨਾਂ ਨੇ ਮੈਨੂੰ ਹੱਥ ਦੇ ਕੇ ਲਿਫਟ ਦੀ ਮੰਗ ਕਰਦਿਆਂ ਰੋਕਿਆ ਤੇ ਉਹਨਾਂ ਨੇ ਮੇਰੇ ਉਤੇ ਦਾਤਰ ਨਾਲ ਹਮਲਾ ਕਰਕੇ ਜਖਮੀ ਕਰ ਦਿੱਤਾ ਅਤੇ ਮੇਰੇ ਪਾਸੋਂ 2000 ਰੁਪਏ ਨਕਦ ਤੇ ਇਕ ਏ.ਟੀ.ਐਮ ਕਾਰਡ ਲੈ ਕੇ ਫਰਾਰ ਹੋ ਗਏ। ਮਨਦੀਪ ਸਿੰਘ ਨੇ ਪੁਲਿਸ ਜਿਲ੍ਹਾ ਤਰਨ ਤਾਰਨ ਦੇ ਐਸ.ਐਸ.ਪੀ ਤੋਂ ਮੰਗ ਕੀਤੀ ਲੁਟੇਰਿਆਂ ਦਾ ਪਤਾ ਲਗਾ ਕੇ ਸਖਤ ਕਾਰਵਾਈ ਕੀਤੀ ਜਾਵੇ।

Share Button

Leave a Reply

Your email address will not be published. Required fields are marked *

%d bloggers like this: