ਡਾ. ਮੁਹੰਮਦ ਅਸਲਮ ਐਸ.ਏ. ਫਾਰਸੀ ਦੇ ਦੂਸਰੇ ਸਮੈਸਟਰ ਵਿਚੋਂ ਯੂਨੀਵਰਸਿਟੀ ਵਿਚੋਂ ਅੱਵਲ

ss1

ਡਾ. ਮੁਹੰਮਦ ਅਸਲਮ ਐਸ.ਏ. ਫਾਰਸੀ ਦੇ ਦੂਸਰੇ ਸਮੈਸਟਰ ਵਿਚੋਂ ਯੂਨੀਵਰਸਿਟੀ ਵਿਚੋਂ ਅੱਵਲ

aslam-snapਮਲੇਰਕੋਟਲਾ, 6 ਦਸੰਬਰ (ਪ.ਪ.): ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਚਲਾਏ ਜਾ ਰਹੇ ਨਵਾਬ ਸ਼ੇਰ ਮੁਹੰਮਦ ਖਾਨ ਇਨਸਟੀਚਿਊਟ ਮਲੇਰਕੋਟਲਾ ਵਿਚ ਪੜ ਰਹੇ ਡਾ. ਮੁਹੰਮਦ ਅਸਲਮ ਨੇ ਐਮ. ਏ. ਫਾਰਸੀ ਦੂਸਰੇ ਸਮੈਸਟਰ ਵਿਚ 85% ਨੰਬਰ ਲੈ ਕੇ ਯੂਨੀਵਰਸਿਟੀ ਵਿਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ।ਇਨਸਟੀਚਿਊਟ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਇਹ ਇਨਸਟੀਚਿਊਟ ਅਤੇ ਸ਼ਹਿਰ ਲਈ ਬੜੇ ਹੀ ਮਾਣ ਦੀ ਗੱਲ ਹੈ ਕਿ ਡਾ. ਮੁਹੰਮਦ ਅਸਲਮ ਨੇ ਐਮ. ਏ. ਫਾਰਸੀ ਦੇ ਦੂਸਰੇ ਸਮੈਸਟਰ ਵਿਚੋਂ ਪਹਿਲਾ ਸਥਾਨ ਪ੍ਰਾਪਤ ਕਰ ਕੇ ਆਪਣੇ ਮਾਤਾ-ਪਿਤਾ ਸ਼ਹਿਰ ਮਲੇਰਕੋਟਲਾ ਦਾ ਨਾਂ ਰੌਸ਼ਨ ਕੀਤਾ ਹੈ ।ਡਾ. ਮੁਹੰਮਦ ਅਸਲਮ ਪਹਿਲਾ ਵੀ ਉਰਦੂ ਵਿਸ਼ੇ ਵਿਚੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਪਹਿਲਾ ਸਥਾਨ ਪ੍ਰਾਪਤ ਕਰ ਚੁੱਕੇ ਹਨ ਅਤੇ ਨਾਲ ਹੀ ਪੰਜਾਬੀ ਯੂਨੀਵਰਸਿਟੀ ਤੋਂ ਉਰਦੂ ਵਿਸ਼ੇ ਵਿਚ ਡਾਕਟਰ ਦੀ ਡਿਗਰੀ ਹਾਸਲ ਕਰ ਚੁੱਕੇ ਹਨ।ਡਾ. ਮੁਹੰਮਦ ਅਸਲਮ ਨੂੰ ਇਸ ਕਾਮਯਾਬੀ ਤੇ ਵਿਭਾਗ ਫਾਰਸੀ ਊਰਦੂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪ੍ਰੋਫੈਸਰ ਮੁਹੰਮਦ ਜਮੀਲ , ਡਾ. ਰਹਿਮਾਨ ਅਖਤਰ , ਪ੍ਰਿੰਸ਼ੀਪਲ ਨਵਾਬ ਸ਼ੇਰ ਮੁਹੰਮਦ ਖਾਨ ਇਨਸਟੀਚਿਊਟ, ਡਾ. ਰੁਬੀਨਾ ਸ਼ਬਨਮ, ਸਰਕਾਰੀ ਕਾਲਜ ਮਲੇਰਕੋਟਲਾ ਦੇ ਪਿ੍ਰੰਸ਼ੀਪਲ ਡਾ. ਮੁਹੰਮਦ ਜਮੀਲ , ਪ੍ਰੋਫੈਸਰ ਤਨਵੀਰ ਅਲੀ ਖਾਨ , ਪ੍ਰੋਫੈਸਰ ਪਰਮਜੀਤ ਸਿੰਘ , ਆਬਾਨ ਪਬਲਿਕ ਸਕੂਲ ਦੇ ਐੱਮ. ਡੀ. ਮੁਹੰਮਦ ਅਸ਼ਰਫ , ਅਲਮਾਇਟੀ ਪਬਲਿਕ ਸਕੂਲ ਦੇ ਪ੍ਰਿੰਸ਼ੀਪਲ ਮੁਹੰਮਦ ਸ਼ਫੀਕ ਅਤੇ ਸਾਲਿਕ ਜਮੀਲ ਬਰਾੜ (ਰਿਸਰਚ ਸਕਾਲਰ) ਨੇ ਮੁਬਾਰਕਬਾਦ ਦਿਤੀ । ਉਹਨਾਂ ਦੇ ਰੌਸ਼ਨ ਮੁਸਤਕਬਿਲ ਦੀ ਦੁਆ ਕੀਤੀ ਅਤੇ ਉਮੀਦ ਜਾਹਿਰ ਕੀਤੀ ਕਿ ਉਹ ਅੱਗੇ ਵੀ ਇਸ ਤਰਾਂ ਹੀ ਸ਼ਹਿਰ ਦਾ ਨਾਂ ਰੌਸ਼ਨ ਕਰਦੇ ਰਹਿਣਗੇ।

Share Button

Leave a Reply

Your email address will not be published. Required fields are marked *