310ਵੇਂ ਸੰਪੂਰਨਤਾ ਦਿਵਸ ਦੇ ਸੰਬੰਧ ਵਿਚ ਵਿਸ਼ਾਲ ਚੇਤਨਾ ਮਾਰਚ ਅਤੇ ਨਗਰ ਕੀਰਤਨ 28 ਨੂੰ

ss1

310ਵੇਂ ਸੰਪੂਰਨਤਾ ਦਿਵਸ ਦੇ ਸੰਬੰਧ ਵਿਚ ਵਿਸ਼ਾਲ ਚੇਤਨਾ ਮਾਰਚ ਅਤੇ ਨਗਰ ਕੀਰਤਨ 28 ਨੂੰ
ਡੱਬਵਾਲੀ ਤੋਂ ਦਮਦਮਾ ਸਾਹਿਬ ਤੱਕ ਹੋਵੇਗਾ ਇਹ ਨਗਰ ਕੀਰਤਨ

IMG-20160826-WA0003
ਤਲਵੰਡੀ ਸਾਬੋ, 26 ਅਗਸਤ (ਗੁਰਜੰਟ ਸਿੰਘ ਨਥੇਹਾ)- ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 310ਵੇਂ ਸੰਪੂਰਨਤਾ ਦਿਵਸ ਨੂੰ ਮੁੱਖ ਰੱਖਦਿਆਂ ਇਲਾਕੇ ਭਰ ਦੀਆਂ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਸਹਿਯੋਗ ਨਾਲ ਸ਼ਾਨ-ਏ-ਦਸਤਾਰ ਟਰੱਸਟ, ਰਾਏਪੁਰ (ਮਾਨਸਾ) ਵੱਲੋਂ ਮੰਡੀ ਡੱਬਵਾਲੀ ਤੋਂ ਲੈ ਕੇ ਤਖਤ ਸ੍ਰੀ ਦਮਦਮਾ ਸਾਹਿਬ ਤੱਕ ਪੰਜ ਪਿਆਰਿਆਂ ਦੀ ਯੋਗ ਅਗਵਾਈ ਹੇਠ 28 ਅਗਸਤ ਨੂੰ ਇੱਕ ਮਹਾਨ ਨਗਰ ਕੀਰਤਨ ਅਤੇ ਚੇਤਨਾ ਮਾਰਚ ਸਜਾਇਆ ਜਾ ਰਿਹਾ ਹੈ, ਜਿਸ ਵਿਚ ਰਾਗੀ, ਢਾਡੀ, ਕਵੀਸ਼ਰ ਅਤੇ ਗੱਤਕਾ ਪਾਰਟੀਆਂ ਵੱਲੋਂ ਹਰ ਜਸ ਅਤੇ ਗੱਤਕੇ ਦੇ ਜ਼ੌਹਰ ਦਿਖਾਏ ਜਾਣਗੇ।
ਸਜਾਏ ਜਾ ਰਹੇ ਇਸ ਵਿਸ਼ਾਲ ਨਗਰ ਕੀਰਤਨ ਅਤੇ ਚੇਤਨਾ ਮਾਰਚ ਦੇ ਸੰਬੰਧ ਵਿਚ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਸ਼ਾਨ-ਏ-ਦਸਤਾਰ ਟਰੱਸਟ ਰਾਏਪੁਰ ਦੇ ਸੰਚਾਲਕ ਭਾਈ ਅਵਤਾਰ ਸਿੰਘ ਰਾਏਪੁਰ ਅਤੇ ਹਰਿਆਣਾ ਦੇ ਇੰਚਾਰਜ ਭਾਈ ਹਰਪਾਲ ਸਿੰਘ ਸੇਖੂ ਨੇ ਦੱਸਿਆ ਕਿ ਇਹ ਕਾਫਲਾ 28 ਅਗਸਤ ਦਿਨ ਐਤਵਾਰ ਨੂੰ ਗੁਰਦੁਆਰਾ ਸਿੰਘ ਸਭਾ, ਵਾਰਡ ਨੰਬਰ 4 ਮੰਡੀ ਡੱਬਵਾਲੀ ਤੋਂ ਰਵਾਨਾ ਹੋ ਕੇ ਚੌਹਾਨ ਨਗਰ, ਜੋਗੇਵਾਲਾ, ਦੇਸੂ ਯੋਧਾ, ਤਰਖਾਣਵਾਲਾ, ਬਾਘਾ, ਬੰਗੀ ਨਿਹਾਲ ਸਿੰਘ ਵਾਲਾ, ਬੰਗੀ ਕਲਾਂ ਅਤੇ ਲਾਲੇਆਣਾ ਆਦਿ ਪਿੰਡਾਂ ਵਿਚੋਂ ਦੀ ਹੁੰਦਾ ਹੋਇਆ ਸ਼ਾਮ ਚਾਰ ਵਜੇ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਪਹੁੰਚੇਗਾ। ਇਸ ਨਗਰ ਕੀਰਤਨ ਵਿਚ ਹਜ਼ੂਰੀ ਰਾਗੀ ਭਾਈ ਗੁਰਦੀਪ ਸਿੰਘ ਡੱਬਵਾਲੀ ਗੁਰੂ ਜਸ ਸਰਵਣ ਕਰਵਾਉਣਗੇ। ਇਸ ਤੋਂ ਇਲਾਵਾ ਤਖਤ ਸ੍ਰੀ ਦਮਦਮਾ ਸਾਹਿਬ ਦੇ ਢਾਡੀ ਜਥਿਆਂ ਵੱਲੋਂ ਗੁਰ ਇਤਿਹਾਸ ਅਥੇ ਬਾਬਾ ਬੰਦਾ ਸਿੰਘ ਬਹਾਦਰ ਗੱਤਕਾ ਪਾਰਟੀ ਮੰਡੀ ਡੱਬਵਾਲੀ ਵੱਲੋਂ ਗੱਤਕੇ ਦੇ ਜ਼ੌਹਰ ਦਿਖਾਏ ਜਾਣਗੇ।
ਉਹਨਾਂ ਦੱਸਿਆ ਕਿ ਇਸ ਮਾਰਚ ਵਿਚ ਜਗਸੀਰ ਸਿੰਘ ਮਾਂਗੇਆਣਾ ਮੈਂਬਰ ਐਸ ਜੀ ਪੀ ਸੀ, ਸ. ਮੋਹਣ ਸਿੰਘ ਬੰਗੀ ਅੰਤ੍ਰਿੰਗ ਕਮੇਟੀ ਐਸ ਜੀ ਪੀ ਸੀ, ਬਾਬਾ ਪ੍ਰੇਮ ਸਿੰਘ ਦੇਸੂ ਯੋਧਾ, ਬਾਬਾ ਗੁਰਜੰਟ ਸਿੰਘ ਸੇਖੂ, ਬਾਬਾ ਮੋਹਰ ਸਿੰਘ ਸ਼ੇਖਪੁਰਾ, ਬਾਬਾ ਨੱਥਾ ਸਿੰਘ ਬੁਢਾ ਜੌਹੜ ਵਾਲਿਆਂ ਤੋਂ ਇਲਾਵਾ ਹੋਰ ਸੰਤ ਮਹਾਂਪੁਰਸ਼ ਪਹੁੰਚ ਰਹੇ ਹਨ। ਉਹਨਾਂ ਸੰਗਤਾਂ ਨੂੰ ਵਧ ਤੋਂ ਵੱਧ ਇਸ ਮਾਰਚ ਅਤੇ ਨਗਰ ਕੀਰਤਨ ਵਿਚ ਸ਼ਾਮਲ ਹੋ ਕੇ ਲਾਹੇ ਪ੍ਰਾਪਤ ਕਰਨ ਦੀ ਅਪੀਲ ਕੀਤੀ।

Share Button

Leave a Reply

Your email address will not be published. Required fields are marked *