ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Mon. Jun 1st, 2020

31 ਮਾਰਚ ਤੱਕ ਲਾਂਚ ਹੋ ਸਕਦਾ ਹੈ iPhone 9

31 ਮਾਰਚ ਤੱਕ ਲਾਂਚ ਹੋ ਸਕਦਾ ਹੈ iPhone 9

ਪ੍ਰੀਮਿਅਮ ਬ੍ਰੈਂਡ ਕੰਪਨੀ ਐਪਲ ਦਾ 31 ਮਾਰਚ ਨੂੰ ਇੱਕ ਇਵੈਂਟ ਹੋ ਸਕਦਾ ਹੈ। ਇਸ ਇਵੈਂਟ ‘ਚ ਕੰਪਨੀ ਆਈਫੋਨ ਐਸਈ-2 ਲਾਂਚ ਕਰ ਸਕਦੀ ਹੈ। ਕੰਪਨੀ ਆਈਫੋਨ ਐਸਈ-2 ਨੂੰ ਆਈਫੋਨ-9 ਦੇ ਨਾਂ ਨਾਲ ਵੀ ਲਾਂਚ ਕਰ ਸਕਦੀ ਹੈ। ਇੱਕ ਰਿਪੋਰਟ ਮੁਤਾਬਕ ਐਪਲ ਦਾ ਮਾਰਚ ਦੇ ਅਖੀਰ ਤੱਕ ਇੱਕ ਇਵੈਂਟ ਹੋਵੇਗਾ।

ਹਾਲਾਂਕਿ ਐਪਲ ਨੇ ਅਜੇ ਇਸ ਬਾਰੇ ਕੋਈ ਅਧਿਕਾਰਿਤ ਐਲਾਨ ਨਹੀਂ ਕੀਤਾ। ਦਸ ਦਈਏ ਕਿ ਅਸਲੀ ਆਈਫੋਨ ਐਸਈ ਨੂੰ ਵੀ ਮਾਰਚ ‘ਚ ਹੀ ਲਾਂਚ ਕੀਤਾ ਸੀ। ਦੱਸਿਆ ਜਾ ਰਿਹਾ ਹੈ ਕਿ ਇਸਦੀ ਕੀਮਤ 399 ਡਾਲਰ (ਕਰੀਬ 29,000 ਰੁਪਏ) ਹੋ ਸਕਦੀ ਹੈ।

ਇਸਦਾ ਡਿਜ਼ਾਇਨ ਆਈਫੋਨ 8 ਵਰਗਾ ਹੋ ਸਕਦਾ ਹੈ। ਫੋਨ ਦੀ ਪਿਛਲੀ ਬੌਡੀ ‘ਤੇ ਗਲਾਸ ਲਗਾ ਹੋ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਫੋਨ ‘ਚ ਆਈਫੋਨ 11 ਵਾਂਗ ਹੀ ਏ 13 ਬਾਇਆਨਿਕ ਚਿਪਸੈਟ ਲੱਗਿਆ ਹੋਵੇਗਾ। ਜਿਸ ਨਾਲ ਫੋਨ ਦੀ ਸਪੀਡ ਤੇਜ਼ ਹੋਵੇਗੀ। ਫੋਨ ਦੇ ਰਿਅਰ ‘ਚ ਇੱਕ ਹੀ ਕੈਮਰਾ ਲੱਗਿਆ ਹੋ ਸਕਦਾ ਹੈ।

Leave a Reply

Your email address will not be published. Required fields are marked *

%d bloggers like this: