Fri. Aug 23rd, 2019

31 ਮਈ ਦਾ ਤੰਬਾਕੂ ਵਿਰੋਧੀ ਦਿਨ ਸ਼ਹੀਦ ਬਾਬਾ ਜੈ ਸਿੰਘ ਖਲਕੱਟ ਨੂੰ ਸਮਰਪਿਤ ਹੋਵੇ- ਇੰਟਰਨੈਸ਼ਨਲ ਸੁਸਾਇਟੀ

31 ਮਈ ਦਾ ਤੰਬਾਕੂ ਵਿਰੋਧੀ ਦਿਨ ਸ਼ਹੀਦ ਬਾਬਾ ਜੈ ਸਿੰਘ ਖਲਕੱਟ ਨੂੰ ਸਮਰਪਿਤ ਹੋਵੇ- ਇੰਟਰਨੈਸ਼ਨਲ ਸੁਸਾਇਟੀ
ਡੀਸੀ ਨੂੰ ਦਿੱਤਾ ਮੰਗ ਪੱਤਰ, ਦਿਵਾਇਆ ਵਿਸ਼ਵਾਸ

31-46 (3)
ਮੁੱਲਾਂਪੁਰ ਦਾਖਾ 30 ਮਈ (ਮਲਕੀਤ ਸਿੰਘ) ਸ਼ਹੀਦ ਬਾਬਾ ਜੈ ਸਿੰਘ ਖਲਕੱਟ ਐਜੂਕੇਸ਼ਨ ਅਤੇ ਵੈਲਫੇਅਰ ਇੰਟਰਨੈਸ਼ਨਲ ਸੁਸਾਇਟੀ ਦੇ ਕੌਮੀ ਪ੍ਰਧਾਨ ਹਰਦੇਵ ਸਿੰਘ ਬੋਪਾਰਾਏ ਅਤੇ ਸੂਬਾ ਪ੍ਰਧਾਨ ਸੁਖਦੇਵ ਸਿੰਘ ਹੈਪੀ ਨੇ ਪੈ੍ਰੱਸ ਨੂੰ ਜਾਣਕਾਰੀ ਦਿੰਦਿਆ ਦੱਸਿਆ ਕਿ ਅੱਜ ਦਾ ਦਿਨ ਸਿਖ ਇਤਿਹਾਸ ਵਿੱਚ ਮਹਾਨ ਸਿਰਮੌਰ ਯੋਧੇ ਸ਼ਹੀਦ ਬਾਬਾ ਜੈ ਸਿੰਘ ਖਲਕੱਟ ਨੂੰ ਉਨਾਂ ਦੇ ਗੁਰਸਿੱਖ ਪਰਿਵਾਰ ਨੂੰ 1753 ਈਸਵੀ ਨੂੰ ਇਸ ਲਈ ਸ਼ਹੀਦ ਕਰ ਦਿੱਤਾ ਗਿਆ ਸੀ। ਕਿਉਂਕਿ ਉਨਾਂ ਦੇ ਸਰਹੰਦ ਦੇ ਸੂਬੇ ਦਾ ਅਬਦੁੱਲ ਸਮੁੰਦ ਖਾਂ ਦੇ ਅਹਿਲਕਾਰਾਂ ਦਾ ਤੰਬਾਕੂ (ਕੁੱਠਾ) ਹੁੱਕਾ ਚੁੱਕਣ ਤੋਂ ਇਨਕਾਰ ਕਰ ਦਿੱਤਾ ਸੀ ਇਸ ਸਜਾਂ ਵਜੋਂ ਬਾਬਾ ਜੈ ਸਿੰਘ ਖਲਕੱਟ ਨੂੰ ਦਰੱਖਤ ਨਾਲ ਪੁੱਠਾ ਟੰਗ ਕੇ ਪਿੰਡ ਬਾਰਨ (ਪਟਿਆਲਾ) ਵਿਖੇ ਉਨਾਂ ਦੇ ਪੈਰਾਂ ਦੇ ਅੰਗੂਠੇ ਤੋਂ ਲੈ ਕੇ ਸਰੀਰ ਦੀ ਖੱਲ ਉਤਾਰੀ ਗਈ ਸੀ ਅਤੇ ਉਨਾਂ ਦੇ ਦੋ ਲੜਕਿਆ ਉਨਾਂ ਦੀ ਸੁਪਤਨੀ ਅਤੇ ਨੂੰਹ ਨੂੰ ਇਸੇ ਜਗਾਂ ਤੇ ਸ਼ਹੀਦ ਕਰ ਦਿੱਤਾ ਸੀ। ਬਾਬਾ ਜੈ ਸਿੰਘ ਖਲਕੱਟ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚੌਥੇ ਸ਼ਿਸ ਹੋਏ ਹਨ। ਜਿਨਾਂ ਦੀ ਖੱਲ ਉਤਾਰੀ ਗਈ। ਸ਼ਹੀਦ ਕੌਮ ਦਾ ਸਰਮਾਇਆ ਹਨ, ਇਨਾਂ ਦੀ ਲਾਸਾਨੀ, ਕੁਰਬਾਨੀ ਨੂੰ ਕਦੇ ਭੁਲਾਇਆ ਨਹੀ ਜਾ ਸਕਦਾ ਜੋ ਸਾਨੂੰ ਅਤੇ ਆਉਣ ਵਾਲੀ ਨਵੀ ਪੀੜੀ ਨੂੰ ਸਹੀ ਰਸਤਾ ਦਿਖਾਉਦੇ ਹਨ, ਉਨਾਂ ਦੀ ਕੁਰਬਾਨੀ ਨੂੰ ਯਾਦ ਕਰਦਿਆ 31 ਮਈ ਦਾ ਦਿਨ ਜੋ ਕਿ ਅੰਤਰਰਾਸਟਰੀ ਤੰਬਾਕੂ ਵਿਰੋਧੀ ਦਿਨ ਸਰਕਾਰਾਂ ਵੱਲੋਂ ਮਨਾਇਆ ਜਾਂਦਾ ਹੈ। ਇਸਨੂੰ ਸ਼ਹੀਦ ਬਾਬਾ ਜੈ ਸਿੰਘ ਖਲਕੱਟ ਨੂੰ ਸਮਰਪਿਤ ਕੀਤਾ ਜਾਵੇ।
ਦੋਵੇ ਆਗੂਆ ਨੇ ਸਾਂਝੇ ਤੌਰ ਤੇ ਕਿਹਾ ਕਿ ਇਸ ਸਬੰਧੀ ਮਾਣਯੋਗ ਡਿਪਟੀ ਕਮਿਸ਼ਨਰ ਲੁਧਿਆਣਾ ਰਵੀ ਭਗਤ ਨੂੰ ਮੰਗ ਪੱਤਰ ਪਿਛਲੇ ਦਿਨੀ ਦਿਤਾ ਗਿਆ। ਜਿਨਾਂ ਨੇ ਸੁਸਾਇਟੀ ਦੇ ਅਹੁਦੇਦਾਰਾਂ ਨੂੰ ਵਿਸ਼ਵਾਸ ਦਿਵਾਇਆ ਸੀ ਕਿ ਤੁਹਾਡੀ ਅਵਾਜ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਤੱਕ ਪਹੁੰਚਦੀ ਹੋਵੇਗੀ। ਇਸ ਮੌਕੇ ਸੁਸਾਇਟੀ ਦੇ ਅਮਰੀਕ ਸਿੰਘ ਸੰਧੂ ਸ਼ਹਿਰੀ ਪ੍ਰਧਾਨ ਲੁਧਿਆਣਾ, ਕੁਲਦੀਪ ਸਿੰਘ ਗੁਰੂ ਜਗਰਾਓ, ਇੰਦਰਜੀਤ ਸਿੰਘ, ਗੁਰਿੰਦਰਜੀਤ ਸਿੰਘ, ਅਮਨਦੀਪ ਸਿੰਘ, ਅਵਤਾਰ ਸਿੰਘ ਤਾਰੀ, ਹਰਿੰਦਰਜੀਤ ਸਿੰਘ, ਜਸਵਦਿੰਰ ਸਿੰਘ ਆਦਿ ਹਾਜਰ ਸਨ।

Leave a Reply

Your email address will not be published. Required fields are marked *

%d bloggers like this: