ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ

31 ਜਨਵਰੀ ਤਕ ਹੋਇਆ ਲੌਕਡਾਊਨ, ਸਖਤ ਨਿਯਮ ਰਹਿਣਗੇ ਲਾਗੂ

31 ਜਨਵਰੀ ਤਕ ਹੋਇਆ ਲੌਕਡਾਊਨ, ਸਖਤ ਨਿਯਮ ਰਹਿਣਗੇ ਲਾਗੂ

ਕੋਰੋਨਾ ਮਹਾਮਾਰੀ ਦਾ ਫੈਲਾਅ ਰੋਕਣ ਲਈ ਜਰਮਨੀ ਦੀ ਨਵੀਂ ਸੰਘੀ ਸਰਕਾਰ ਤੇ ਦੇਸ਼ ਦੇ ਸਾਰੇ 16 ਸੂਬਿਆਂ ਦੀਆਂ ਸਰਕਾਰਾਂ ਨੇ 31 ਜਨਵਰੀ ਤਕ ਲੌਕਡਾਊਨ ਲਾਉਣ ਦਾ ਐਲਾਨ ਕਰ ਦਿੱਤਾ ਹੈ। ਮੰਗਲਵਾਰ ਚਾਂਸਲਰ ਏਂਜੇਲਾ ਮਾਰਕਲ ਤੇ ਸੂਬਿਆਂ ਦੇ ਮੁੱਖ ਮੰਤਰੀਆਂ ਦੇ ਵਿਚ ਬੈਠਕ ਹੋਈ ਜਿਸ ਤੋਂ ਬਾਅਦ ਇਹ ਫੈਸਲਾ ਲਿਆ ਗਿਆ।

ਮੰਗਲਵਾਰ ਚਾਂਸਲਰ ਮਾਰਕਲ ਨੇ ਖੇਤਰੀ ਗਵਰਨਰਾਂ ਦੇ ਨਾਲ ਇਕ ਪ੍ਰੈਸ ਕਾਨਫਰੰਸ ਦਾ ਆਯੋਜਨ ਕੀਤਾ। ਇਸ ਪ੍ਰੈੱਸ ਕਾਨਫਰੰਸ ਜ਼ਰੀਏ ਮਾਰਕਲ ਨੇ ਦੇਸ਼ ‘ਚ 31 ਜਨਵਰੀ ਤਕ ਲੌਕਡਾਊਨ ਲਾਉਣ ਦਾ ਐਲਾਨ ਕੀਤਾ। ਉਨ੍ਹਾਂ ਕਿਹਾ, ‘ਕੋਰੋਨਾ ਵਾਇਰਸ ਦੇ ਮਾਮਲਿਆਂ ‘ਚ ਇਜ਼ਾਫਾ ਹੋਇਆ ਹੋ ਰਿਹਾ ਹੈ। ਅਸੀਂ 31 ਜਨਵਰੀ ਤਕ ਦੇਸ਼ ‘ਚ ਲੌਕਡਾਊਨ ਲਾ ਰਹੇ ਹਾਂ। ਅਸੀਂ ਲੋਕਾਂ ਦੇ ਹਿਤ ਨੂੰ ਦੇਖਦਿਆਂ ਇਹ ਕਦਮ ਚੁੱਕਿਆ ਹੈ।’

ਪੂਰੇ ਜਰਮਨੀ ‘ਚ ਹਾਈ-ਹਿਟ ਖੇਤਰਾਂ ਦੇ ਨਿਵਾਸੀਆਂ ਲਈ ਪਹਿਲੀ ਵਾਰ ਗੈਰ-ਲੋੜੀਂਦੀ ਯਾਤਰਾ ਲਈ ਨਿਯਮ ਲਾਗੂ ਕੀਤੇ ਗਏ ਹਨ। ਨਵੇਂ ਨਿਯਮ ਦੇ ਮੁਤਾਬਕ ਕਿਸੇ ਇਕ ਘਰ ਦੇ ਮੈਂਬਰਾਂ ਨੂੰ ਜਨਤਕ ਰੂਪ ਤੋਂ ਸਿਰਫ ਇਕ ਹੋਰ ਵਿਅਕਤੀ ਨੂੰ ਮਿਲਣ ਦੀ ਇਜਾਜ਼ਤ ਹੋਵੇਗੀ। ਕਈ ਹੋਰ ਯੂਰਪੀ ਦੇਸ਼ਾਂ ਵਾਂਗ, ਜਰਮਨੀ ਵੀ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਨੂੰ ਰੋਕਣ ਲਈ ਸੰਘਰਸ਼ ਕਰ ਰਿਹਾ ਹੈ। ਇਸ ਤੋਂ ਪਹਿਲਾਂ ਬ੍ਰਿਟੇਨ ਨੇ ਮੰਗਲਵਾਰ ਆਪਣਾ ਤੀਜਾ ਕੋਵਿਡ-19 ਲੌਕਡਾਊਨ ਸ਼ੁਰੂ ਕੀਤਾ। ਜਿਸ ‘ਚ ਲੋਕਾਂ ਨੂੰ ਘਰ ‘ਚ ਹੀ ਰਹਿਣ ਦੇ ਹੁਕਮ ਦਿੱਤੇ ਗਏ ਸਨ।

ਜਨਵਰੀ ਦੇ ਅੰਤ ਤਕ ਬੰਦ ਰਹਿਣਗੇ ਸਕੂਲ

ਗਾਈਡਲਾਈਨਸ ਦੇ ਮੁਤਾਬਕ, ਜਨਵਰੀ ਦੇ ਅੰਤ ਤਕ ਦੁਕਾਨਾਂ ਤੇ ਰੈਸਟੋਰੈਂਟ ਬੰਦ ਰਹਿਣਗੇ। ਘੱਟੋ ਘੱਟ ਮਹੀਨੇ ਦੇ ਅੰਤ ਤਕ ਆਨਲਾਈਨ ਆਯੋਜਿਤ ਹੋਣ ਵਾਲੀਆਂ ਕਲਾਸਾਂ ਦੇ ਨਾਲ ਸਕੂਲ ਬੰਦ ਰਹਿਣਗੇ। ਇਸ ਵਿਸ਼ੇ ‘ਤੇ ਜਾਣਕਾਰੀ ਦਿੰਦਿਆਂ ਹੋਇਆਂ ਚਾਂਸਲਰ ਨੇ ਕਿਹਾ ਕਿ ਉਹ ਤੇ ਸੂਬੇ ਦੇ ਹੋਰ ਲੀਡਰ 25 ਜਨਵਰੀ ਨੂੰ ਨਵੇਂ ਉਪਾਵਾਂ ਦੀ ਸਮੀਖਿਆ ਕਰਨਗੇ।

......................................Disclaimer.................................... We do not guarantee/claim that the information we have gathered is 100% correct. Many of the Images used in Articles are not our property. Most of the images used in articles are collected from social media profiles of Celebrities and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing. ..... For articles, the authors are sole responsible. ......... ਹਰ ਖ਼ਬਰ ਜਾਂ ਵਿਚਾਰ ਜਾਂ ਰਚਨਾ ਲਈ ਸਬੰਧਿਤ ਪੱਤਰਕਾਰ ਜਾਂ ਲਿਖਾਰੀ ਜਿੰਮੇਵਾਰ ਹੈ। ਅਦਾਰੇ ਦਾ ਉਸ ਨਾਲ਼ ਸਹਿਮਤ ਹੋਣਾ ਜ਼ਰੂਰੀ ਨਹੀਂ।

Leave a Reply

Your email address will not be published. Required fields are marked *

%d bloggers like this: