30 ਦਸੰਬਰ ਤੱਕ ਪੁਰਾਂਣੇ ਨੋਟ ਹੀ ਬਜਾਰਾਂ ਵਿੱਚ ਚੱਲਣ ਦੀ ਇਜਾਜਤ ਦਿੱਤੀ ਜਾਵੇ ਜਾਂ ਇਸਨੂੰ ਬਦਲਣ ਦਾ ਕੋਈ ਠੋਸ਼ ਪ੍ਰਬੰਧ ਕੀਤਾ ਜਾਵੇ: ਰਜਿੰਦਰ ਦੀਪਾ

30 ਦਸੰਬਰ ਤੱਕ ਪੁਰਾਂਣੇ ਨੋਟ ਹੀ ਬਜਾਰਾਂ ਵਿੱਚ ਚੱਲਣ ਦੀ ਇਜਾਜਤ ਦਿੱਤੀ ਜਾਵੇ ਜਾਂ ਇਸਨੂੰ ਬਦਲਣ ਦਾ ਕੋਈ ਠੋਸ਼ ਪ੍ਰਬੰਧ ਕੀਤਾ ਜਾਵੇ: ਰਜਿੰਦਰ ਦੀਪਾ

3-sunam-15-novਸ਼ੁਨਾਮ 15 ਨਵੰਬਰ ( ਹਰਬੰਸ ਸਿੰਘ ਮਾਰਡੇ ) ਦੇਸ਼ ਦੇ ਪ੍ਰਧਾਂਨ ਮੰਤਰੀ ਨਰਿੰਦਰ ਮੋਦੀ ਵੱਲੋ ਕਾਲਾ ਧਨ ਅਤੇ ਭ੍ਰਿਸ਼ਟਾਚਰੀ ਤੇ ਨੱਥ ਪਾਉਣ ਲਈ ਇੱਕਦਮ ਪੁਰਾਂਣੀ ਕਰੰਸੀ ਬੰਦ ਕਰਕੇ ਨਵੀਂ ਕਰੰਸੀ ਹੀ ਬਜਾਰਾਂ ਵਿੱਚ ਚੱਲਣ ਦੇ ਦਿੱਤੇ ਨਿਰਦੇਸ਼ਾਂ ਅਨੁਸਾਰ ਆਂਮ ਲੋਕਾਂ ਦੀਆਂ ਸਮੱਸਿਆਵਾਂ ਵਿੱਚ ਵਾਧਾ ਹੋਇਆ ਹੈ ਜਦੋ ਕਿ ਸ੍ਰੀ ਮੋਦੀ ਕਹਿੰਦੇ ਸਨ ਕਿ ਕੁਝ ਦਿਨਾਂ ਵਿੱਚ ਇਸ ਸਮੱਸਿਆ ਦਾ ਹੱਲ ਹੋ ਜਾਵੇਗਾ ਪਰ ਇੱਕ ਹਫਤਾ ਬੀਤ ਜਾਂਣ ਬਾਅਦ ਵੀ ਆਮ ਲੋਕ ਅਤੇ ਮਜਦੂਰ ਵਰਗ ਦੀਆਂ ਮੁਸਕਲਾਂ ਵਧਦੀਆਂ ਹੀ ਜਾ ਰਹੀਆਂ ਹਨ।ਸ਼ਹਿਰ ਦੀਆਂ ਵੱਖ ਵੱਖ ਬੈਂਕਾਂ ਵਿੱਚ ਆਮ ਲੋਕਾਂ ਦੀ ਹੋ ਰਹੀ ਖੱਜਲ ਖੁਆਰੀ ਦੇਖਣ ਤੋ ਬਾਅਦ ਪ੍ਰੈਸ ਨਾਲ ਗੱਲਬਾਤ ਕਰਦਿਆਂ ਕਾਂਗਰਸ ਪਾਰਟੀ ਦੇ ਨਿਧੜਕ ਬੁਲਾਰੇ ਸੀਨੀਅਰ ਕਾਂਗਰਸੀ ਆਗੂ ਸ੍ਰੀ ਰਜਿੰਦਰ ਦੀਪਾ ਜੀ ਨੇ ਕਿਹਾ ਕਿ ਕਾਲੇ ਧਨ ਨੂੰ ਖਤਮ ਕਰਨ ਦਾ ਇਹ ਉਪਰਾਲਾ ਕਾਬਿਲੇ ਤਾਰੀਫ ਹੈ ਪਰ ਬੈਕਾਂ ਅੰਦਰ ਸਟਾਫ ਤਾਂ ਪੂਰਾ ਨਹੀ ਹੈ ਅਧੂਰਾ ਸਟਾਫ ਆਮ ਲੋਕਾਂ ਦੀਆਂ ਸਮੱਸਿਆਵਾਂ ਹੱਲ ਕਰਨ ਵਿੱਚ ਅਸਮਰੱਥ ਹੈ ਜਦੋਕਿ ਸਰਕਾਰ ਦਾ ਕਹਿਣਾਂ ਹੈ ਕਿ ਹਰ ਵਿਅਕਤੀ ਬੈਂਕ ਵਿੱਚੋ 4500 ਰੁਪਏ ਲੈ ਸਕਦਾ ਹੈ ਪਰ ਘੰਟਿਆਂ ਬੱਧੀ ਲਾਈਨ ਵਿੱਚ ਲੱਗਣ ਤੋ ਬਾਅਦ ਵੀ ਸ਼ਿਰਫ 2000 ਰੁਪਏ ਹੀ ਦਿੱਤੇ ਜਾ ਰਹੇ ਹਨ, ਏ.ਟੀ.ਐਮ ਵਿੱਚ ਕੈਸ਼ ਪੂਰਾ ਨਹੀ ਹੋ ਰਿਹਾ ਜਿਸ ਕਾਰਨ ਬੰਦ ਹੀ ਰਹਿੰਦੇ ਹਨ।
ਸ੍ਰੀ ਦੀਪਾ ਨੇ ਕਿਹਾ ਕਿ ਸਰਕਾਰ ਵੱਲੋ ਇਹ ਐਲਾਂਨ ਵੀ ਕੀਤਾ ਗਿਆ ਸੀ ਅੰਗਹੀਣ ਅਤੇ ਬਜੁਰਗਾਂ ਨੂੰ ਆਪਣੀ ਕਰੰਸੀ ਬਦਲਣ ਲਈ ਲਾਈਨਾਂ ਵਿੱਚ ਲੱਗਣ ਦੀ ਲੋੜ ਨਹੀ ਪਰ ਇੱਥੇ ਤਾਂ ਬੇਚਾਰੇ ਬਜੁਰਗ ਹੀ ਘੰਟਿਆਂ ਵੱਧੀ ਲਾਈਨਾਂ ਵਿੱਚ ਖੜੇ ਖੜੇ ਥੱਖਕੇ ਬੈਠ ਬੈਠ ਕੇ ਆਪਣੀ ਬਾਰੀ ਦਾ ਇੰਤਜਾਰ ਕਰ ਰਹੇ ਹਨ ਜੋ ਕਿ ਸ਼ਰਾਸ਼ਰ ਧੱਕਾ ਹੈ।ਉੱਨਾਂ ਮੋਦੀ ਸਰਕਾਰ ਨੂੰ ਆੜੇ ਹੱਥੀ ਲੈਦਿਆਂ ਕਿਹਾ ਕਿ ਜੇਕਰ ਕਾਲਾ ਧਨ ਜਾਂ ਪੁਰਾਂਣੀ ਕਰੰਸੀ ਬੰਦ ਕਰਨੀ ਹੀ ਸੀ ਤਾਂ ਇੰਤਜਾਂਮ ਤਾਂ ਪੂਰੇ ਕਰ ਲੈਂਦੇ ਤਿਆਰੀਆਂ ਵਿੱਚ ਕਮੀ ਕਿਉ ਰੱਖੀ ? ਉੱਨਾਂ ਕਿਹਾ ਕਿ ਪੰਜ ਸੋ ਅਤੇ ਹਜਾਰ ਦੀ ਕਰੰਸੀ ਜਰੂਰ ਚੱਲਣੀ ਚਾਂਹੀਦੀ ਹੈ ਤਾਂ ਜੋ ਜਨਤਾ ਦੀ ਖੱਜਲ ਖੁਆਰੀ ਬੰਦ ਹੋ ਸਕੇ ਕਿਉਕਿ ਮਜਬੂਰ ਲੋਕ ਘਰ ਦਾ ਰਾਸ਼ਣ ਲੈਣ ਲਈ ਬੈਂਕ ਦੀ ਲਾਈਨ ਵਿੱਚ ਹੀ ਆਪਣੀ ਦਿਹਾੜੀ ਮਜਦੂਰੀ ਖਰਾਬ ਕਰ ਦਿੰਦੇ ਹਨ।ਉੱਨਾਂ ਕਿਹਾ ਕਿ ਗਰੀਬ ਅਤੇ ਆਂਮ ਲੋਕਾਂ ਨੂੰ ਆ ਰਹੀਆਂ ਮੁਸ਼ਿਕਲਾਂ ਦੇ ਹੱਲ ਲਈ ਕੋਈ ਯੋਗ ਪ੍ਰਬੰਧ ਵੀ ਕਰਨਾਂ ਚਾਹੀਦਾਂ ਸੀ ਕਿਉਕਿ ਕਿਸ਼ਾਂਨ ਮਜਦੂਰ ਛੋਟਾ ਦੁਕਾਂਨਦਾਰ ਅਤੇ ਗਰੀਬ ਪਰਿਵਾਰ ਤੋ ਇਲਾਵਾ ਵਿਆਹ ਸ਼ਾਦੀਆਂ ਅਤੇ ਖੁਸ਼ੀ ਗਮੀਂ ਦੇ ਭੋਗਾਂ ਲਈ ਮੁਸਕਲਾਂ ਵਧ ਰਹੀਆਂ ਹਨ ਕਿਉਕਿ ਵੱਡੇ ਨੋਟ ਕੋਈ ਲੈਦਾਂ ਨਹੀ ਲੰਬੀਆਂ ਲੰਬੀਆਂ ਲਾਈਨਾਂ ਵਿੱਚ ਖੜਨ ਦੇ ਬਾਵਜੂਦ ਨੋਟ ਬਦਲੇ ਨਹੀ ਜਾ ਰਹੇ ਜਿਸ ਕਾਰਨ ਜਨਤਾ ਵਿੱਚ ਹਾਹਾਕਾਰ ਮੱਚੀ ਪਈ ਹੈ ਉੱਨਾਂ ਕਿਹਾ ਕਿ ਜੇਕਰ ਨੋਟ ਬਦਲੇ ਨਹੀ ਜਾਂਦੇ ਤਾਂ 30 ਦਸੰਬਰ ਤੱਕ ਇਹ ਪੁਰਾਂਣੇ ਨੋਟ ਹੀ ਬਜਾਰਾਂ ਵਿੱਚ ਚੱਲਣ ਦੀ ਇਜਾਜਤ ਦਿੱਤੀ ਜਾਵੇ ਜਾਂ ਇਸਨੂੰ ਬਦਲਣ ਦਾ ਕੋਈ ਠੋਸ਼ ਪ੍ਰਬੰਧ ਕੀਤਾ ਜਾਵੇ ਕਿਉਕਿ ਆਮ ਲੋਕ ਹੀ ਬੈਕਾਂ ਦੀ ਖੱਜਲ ਖੁਆਰੀ ਝੱਲ ਰਹੇ ਹਨ ਜਦੋਕਿ ਕੋਈ ਵੀ ਵੱਡਾ ਵਪਾਰੀ ਜਾਂ ਸ਼ਾਹੂਕਾਰ ਇਸ ਖੱਜਲ ਖੁਆਰੀ ਵਿੱਚ ਦਿਖਾਈ ਨਹੀ ਦੇ ਰਿਹਾ।

Share Button

Leave a Reply

Your email address will not be published. Required fields are marked *

%d bloggers like this: