Mon. Oct 14th, 2019

3 ਭਾਰਤੀ ‘ਐੱਚ–1ਬੀ ਵੀਜ਼ਾ ਘੁਟਾਲੇ’ ਕਾਰਨ ਅਮਰੀਕੀ ਕਾਨੂੰਨ ਦੇ ਸ਼ਿਕੰਜੇ ’ਚ

3 ਭਾਰਤੀ ‘ਐੱਚ–1ਬੀ ਵੀਜ਼ਾ ਘੁਟਾਲੇ’ ਕਾਰਨ ਅਮਰੀਕੀ ਕਾਨੂੰਨ ਦੇ ਸ਼ਿਕੰਜੇ ’ਚ

ਭਾਰਤੀ ਮੂਲ ਦੇ ਤਿੰਨ ਤਕਨੀਕੀ ਸਲਾਹਕਾਰਾਂ ਕਿਸ਼ੋਰ ਦੱਤਾਪੁਰਮ, ਕੁਮਾਰ ਅਸ਼ਵਪਤੀ ਤੇ ਸੰਤੋਸ਼ ਗਿਰੀ ਨੂੰ ਐੱਚ–1ਬੀ ਵੀਜ਼ਾ ਦੀ ਕਥਿਤ ਧੋਖਾਧੜੀ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਵਿਰੁੱਧ ਕੈਲੀਫ਼ੋਰਨੀਆ ਦੀ ਇੱਕ ਫ਼ੈਡਰਲ ਕੋਰਟ (ਕੇਂਦਰੀ ਜਾਂ ਸੰਘੀ ਅਦਾਲਤ) ਵਿੱਚ ਦੋਸ਼ ਆਇਦ ਕੀਤੇ ਗਏ ਹਨ।
ਇਨ੍ਹਾਂ ਤਿੰਨਾਂ ਉੱਤੇ ਦੋਸ਼ ਹੈ ਕਿ ਇਹ ਤਿੰਨੇ ਧੋਖਾਧੜੀ ਨਾਲ ਅਜਿਹੀਆਂ ਨੌਕਰੀਆਂ ਲਈ ਵੀਜ਼ਾ ਅਰਜ਼ੀਆਂ ਦਿੰਦੇ ਸਨ, ਜਿਹੜੀਆਂ ਕਿਤੇ ਹੁੰਦੀਆਂ ਹੀ ਨਹੀਂ ਸਨ। ਇਹ ਜਾਣਕਾਰੀ ਸਰਕਾਰੀ ਵਕੀਲ ਡੇਵਿਡ ਐਂਡਰਸਨ ਨੇ ਦਿੱਤੀ।
ਮੁਢਲੀ ਸੁਣਵਾਈ ਤੋਂ ਬਾਅਦ ਦੋਸ਼ਾਂ ਨੂੰ ਬਾਅਦ ਵਿੱਚ ਸਿੱਧ ਕੀਤਾ ਜਾਵੇਗਾ। ਤਿੰਨੇ ਮੁਲਜ਼ਮਾਂ ਨੇ ਆਪਣੇ ਉੱਤੇ ਲੱਗੇ ਦੋਸ਼ਾਂ ਤੋਂ ਸਾਫ਼ ਇਨਕਾਰ ਕੀਤਾ ਹੈ ਤੇ ਉਨ੍ਹਾਂ ਨੂੰ ਜ਼ਮਾਨਤ ਉੱਤੇ ਰਿਹਾਅ ਵੀ ਕਰ ਦਿੱਤਾ ਗਿਆ ਹੈ।
ਅਦਾਲਤੀ ਦਸਤਾਵੇਜ਼ਾਂ ਮੁਤਾਬਕ ਇਨ੍ਹਾਂ ਤਿੰਨਾਂ ਦੀ ਇੱਕ ਸਲਾਹਕਾਰ ਫ਼ਰਮ ‘ਨੈਨੋਸੀਮੈਂਟਿਕਸ, ਇਨਕਾ.’ ਸੀ। ਇਸੇ ਰਾਹੀਂ ਕਥਿਤ ਤੌਰ ਉੱਤੇ ਜਾਅਲੀ ਐੱਚ–1ਬੀ ਵੀਜ਼ਾ ਅਰਜ਼ੀਆਂ ਦਿੱਤੀਆਂ ਜਾਂਦੀਆਂ ਸਨ, ਤਾਂ ਜੋ ਉਹ ਕਾਮਿਆਂ ਦਾ ਇੱਕ ਪੂਲ ਆਪਣੇ ਹੋਰ ਗਾਹਕਾਂ ਲਈ ਤਿਆਰ ਰੱਖ ਸਕਣ।
ਅਮਰੀਕਾ ਦਾ ਐੱਚ–1ਬੀ ਵੀਜ਼ਾ ਨਾੱਨ–ਇਮੀਗ੍ਰਾਂਟ ਵੀਜ਼ਾ ਹੁੰਦਾ ਹੈ, ਜੋ ਬਹੁਤ ਜ਼ਿਆਦਾ ਉੱਚ–ਸਿੱਖਿਆ ਤੇ ਤਕਨੀਕੀ ਸਿੱਖਿਆ ਪ੍ਰਾਪਤ ਵਿਅਕਤੀਆਂ ਨੂੰ ਮਨਜ਼ੂਰ ਕੀਤਾ ਜਾਂਦਾ ਹੈ। ਪਿਛਲੇ ਸਾਲ ਇਹ ਵੀਜ਼ਾ 74 ਫ਼ੀ ਸਦੀ ਭਾਰਤੀਆਂ (3,09,986 ਜਣਿਆਂ) ਨੂੰ ਹੀ ਮਿਲਿਆ ਸੀ।

Leave a Reply

Your email address will not be published. Required fields are marked *

%d bloggers like this: