3 ਕੁਅੰਟਲ 20 ਕਿਲੋ ਭੁੱਕੀ ਸਣੇ ਕੈਂਟਰ ਚਾਲਕ ਕਾਬੂ, ਸਾਥੀ ਕੰਡਕਟਰ ਫਰਾਰ, ਕੇਸ ਦਰਜ

ss1

3 ਕੁਅੰਟਲ 20 ਕਿਲੋ ਭੁੱਕੀ ਸਣੇ ਕੈਂਟਰ ਚਾਲਕ ਕਾਬੂ, ਸਾਥੀ ਕੰਡਕਟਰ ਫਰਾਰ, ਕੇਸ ਦਰਜ

Exif_JPEG_420
Exif_JPEG_420

ਮੁੱਲਾਂਪੁਰ ਦਾਖਾ, 4 ਅਗਸਤ (ਮਲਕੀਤ ਸਿੰਘ) ਥਾਣਾ ਦਾਖਾ ਦੀ ਪੁਲਸ ਨੇ ਗਸ਼ਤ ਦੌਰਾਨ ਪਿੰਡ ਈਸੇਵਾਲ ਦੀ ਨਹਿਰ ਨੇੜਿਉ ਇਕ ਕੈਂਟਰ ਦੀ ਤਾਲਾਸ਼ੀ ਲੈਣ ਉਪਰੰਤ ਉਸ ਵਿੱਚੋਂ 3 ਕੁਅੰਟਲ 20 ਕਿਲੋ ਭੁੱਕੀ ਬਰਾਮਦ ਕੀਤੀ ਹੈ ਅਤੇ ਕੈਂਟਰ ਚਾਲਕ ਨੂੰ ਕਾਬੂ ਕਰ ਲਿਆ ਅਤੇ ਉਸਦਾ ਸਾਥੀ ਕੰਡਕਟਰ ਮੌਕੇ ਤੋਂ ਭੱਜਣ ਵਿੱਚ ਸਫਲ ਹੋ ਗਿਆ ਹੈ। ਪੁਲਸ ਨੇ ਦੋਹਾਂ ਕੱਥਿਤ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰਕੇ ਕੰਡਕਟਰ ਨੂੰ ਕਾਬੂ ਕਰਨ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ ।
ਕੇਸ ਦੀ ਪੜਤਾਲ ਕਰ ਰਹੇ ਏ.ਐਸ.ਆਈ ਹਰਦੀਪ ਸਿੰਘ ਅਨੁਸਾਰ ਜਦੋਂ ਉਹ ਆਪਣੀ ਪੁਲਸ ਪਾਰਟੀ ਸਮੇਤ ਸਰਕਾਰੀ ਗੱਡੀ ਵਿੱਚ ਨਹਿਰ ਪੁਲ ਈਸੇਵਾਲ ਦੀ ਪੁਲੀ ਨੇੜੇ ਗਸ਼ਤ ਕਰ ਰਹੇ ਸਨ ਤਾਂ ਪਿੰਡ ਈਸੇਵਾਲ ਸਾਈਡ ਤੋਂ ਇਕ ਟਾਟਾ ਕੈਂਟਰ 909 ਨੰਬਰ ਪੀ.ਬੀ 12 ਟੀ 4845 ਆਉਦਾ ਦਿਖਾਈ ਦਿਤਾ ਜਿਸਦੇ ਚਾਲਕ ਨੇ ਨੇੜੇ ਆਉਣ ਤੇ ਘਬਰਾਉਦੇਂ ਹੋਏ ਕੈਂਟਰ ਗੱਡੀ ਨੂੰ ਸਾਈਡ ਤੇ ਰੋਕ ਲਿਆ ਤੇ ਜਿਸ ਵਿੱਚੋਂ ਦੋ ਮੋਨੇ ਨੌਜਵਾਨ ਨਿਕਲਕੇ ਵੱਖ ਵੱਖ ਦਿਸ਼ਾਵਾਂ ਵੱਲ ਭੱਜ ਪਏ ਤਾਂ ਪੁਲਸ ਪਾਰਟੀ ਨੇ ਮੁਸਤੈਦੀ ਨਾਲ ਪਿੱਛਾ ਕਰਦੇ ਹੋਏ ਕੈਂਟਰ ਦੇ ਚਾਲਕ ਨੂੰ ਕਾਬੂ ਕਰ ਲਿਆ ਅਤੇ ਇਸਦਾ ਸਾਥੀ ਕਡੰਕਟਰ ਭੱਜਣ ਵਿੱਚ ਸਫਲ ਹੋ ਗਿਆ । ਜਦੋਂ ਪੁਲਸ ਪਾਰਟੀ ਨੇ ਉਕਤ ਕੈਂਟਰ ਦੀ ਤਲਾਸ਼ੀ ਲਈ ਤਾਂ ਇਸ ਵਿੱਚੋਂ ਤਰਪਾਲ ਨਾਲ ਢੱਕੀਆਂ ਹੋਈਆਂ 10 ਬੋਰੀਆਂ (ਪ੍ਰਤੀ ਬੋਰੀ 32 ਕਿਲੋ ) ਜਿਸਦਾ ਕੁਲ ਵਜਨ 3 ਕੁਅੰਟਲ 20 ਕਿਲੋ ਬਣਦਾ ਹੈ ਭੁੱਕੀ ਬਰਾਮਦ ਹੋਈ । ਹਰਦੀਪ ਸਿੰਘ ਅਨੁਸਾਰ ਫੜੇ ਗਏ ਦੋਸ਼ੀ ਦੀ ਪਛਾਣ ਬਿੱਟਾ ਸਿੰਘ ਉਰਫ ਬਿੱਟਾ ਪੁੱਤਰ ਜਗੀਰ ਸਿੰਘ ਟਿੱਬਾ ਨੰਗਲ ਥਾਣਾ ਨੂਰਪੁਰ ਬੇਦੀ (ਰੋਪੜ) ਅਤੇ ਗੋਰੀ ਵਾਸੀ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਜੋਂ ਹੋਈ ਹੈ ।

Share Button

Leave a Reply

Your email address will not be published. Required fields are marked *