29 ਚੋਰੀ ਦੇ ਮੋਬਾਈਲਾਂ ਸਮੇਤ ਸਾਹਨੇਵਾਲ ਦੀ ਪੁਲਿਸ ਨੇ ਤਿੰਨ ਨੂੰ ਕੀਤਾ ਗ੍ਰਿਫਤਾਰ

ss1

29 ਚੋਰੀ ਦੇ ਮੋਬਾਈਲਾਂ ਸਮੇਤ ਸਾਹਨੇਵਾਲ ਦੀ ਪੁਲਿਸ ਨੇ ਤਿੰਨ ਨੂੰ ਕੀਤਾ ਗ੍ਰਿਫਤਾਰ

ਲੁਧਿਆਣਾ, (ਪ੍ਰੀਤੀ ਸ਼ਰਮਾ): ਜਿਲਾ ਪੁਲਿਸ ਵੱਲੋਂ ਭੈੜੇ ਪੁਰਸ਼ਾਂ ਖਿਲਾਫ ਵਿੱਢੀ ਗਈ ਮੁਹਿੰਮ ਤਹਿਤ ਸਾਹਨੇਵਾਲ ਪੁਲਿਸ ਵੱਲੋਂ ਤਿੰਨ ਮੋਬਾਈਲ ਚੋਰਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਦੇ ਕਬਜੇ ਵਿੱਚੋਂ 29 ਮੋਬਾਈਲ ਫੋਨ ਬਰਾਮਦ ਕਰਨ ਦਾ ਦਾਅਵਾ ਕੀਤਾ ਗਿਆ ਹੈ ਮੋਬਾਈਲ ਚੋਰੀ ਹੋਣ ਸੰਬਧੀ ਸਾਹਨੇਵਾਲ ਪੁਲਿਸ ਵੱਲੋਂ ਪਹਿਲਾਂ ਹੀ 30 ਅਕਤੂਬਰ 2017 ਨੂੰ ਧਾਰਾ 457,380 ਆਈ ਪੀ ਸੀ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ ਜਿਸ ਵਿੱਚ ਹੁਣ ਧਾਰਾ 411 ਆਈ ਪੀ ਸੀ ਦਾ ਵਾਧਾ ਕੀਤਾ ਗਿਆ ਹੈ ਗ੍ਰਿਫਤਾਰ ਕੀਤੇ ਗਏ ਕਥਿਤ ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰ ਵਧੇਰੇ ਪੁੱਛਗਿੱਛ ਕੀਤੀ ਜਾ ਰਹੀ ਹੈ ਗ੍ਰਿਫਤਾਰ ਕੀਤੇ ਗਏ ਕਥਿਤ ਦੋਸ਼ੀਆਂ ਸੰਬਧੀ ਏ ਡੀ ਸੀ ਪੀ 4 ਰਾਜਵੀਰ ਸਿੰਘ ਨੇ ਪੱਤਰਕਾਰ ਮਿਲਣੀ ਦੌਰਾਨ ਜਾਣਕਾਰੀ ਦਿੰਦਿਆਂ ਦੱਸਿਆ ਕਿ ਥਾਣਾ ਸਾਹਨੇਵਾਲ ਦੇ ਮੁੱਖ ਅਫਸਰ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਨੇ ਰਾਮਗੜ ਸੂਆ ਪੁਲੀ ਨੇੜੇ ਗੈਸ ਗਡਾਉਨ ਗਸ਼ਤ ਦੇ ਦੌਰਾਨ ਦੀਪਕ ਕੁਮਾਰ ਪੁੱਤਰ ਪੰਕਜ ਗੁਪਤਾ ਵਾਸੀ ਰਾਮਗੜ ਰੋਡ ਅਨੰਤ ਵਿਹਾਰ ਵਾਰਡ ਨੰਬਰ-1 ਸਾਹਨੇਵਾਲ (ਲੁਧਿਆਣਾ), ਮੁਕੇਸ਼ ਕੁਮਾਰ ਪੁੱਤਰ ਰਾਜੇਸ਼ ਕੁਮਾਰ ਵਾਸੀ ਪਿੰਡ ਸਾਹਨੇਵਾਲ (ਲੁਧਿਆਣਾ) ਅਤੇ ਚੰਦਨ ਕੁਮਾਰ ਪੁੱਤਰ ਕਪਿਲ ਪ੍ਰਸਾਦ ਵਾਸੀ ਜੁਗਿਆਣਾ (ਲੁਧਿਆਣਾ) ਨੂੰ ਗ੍ਰਿਫਤਾਰ ਕਰਕੇ ਉਹਨਾਂ ਦੇ ਕਬਜੇ ਵਿੱਚੋਂ ਪੰਜ ਚੋਰੀ ਦੇ ਨੋਕੀਆ ਕੰਪਨੀ ਦੇ ਮੋਬਾਈਲ ਫੋਨ ਬਰਾਮਦ ਕੀਤੇ ਉਹਨਾਂ ਦੱਸਿਆ ਕਿ ਦੀਪਕ ਕੁਮਾਰ ਦੇ ਦਿੱਤੇ ਗਏ ਬਿਆਨ ਤੇ ਉਸਦੇ ਘਰੋਂ ਨੋਕੀਆ ਕੰਪਨੀ ਦੇ 24 ਮੋਬਾਈਲ ਫੋਨ ਚੋਰੀ ਦੇ ਹੋਰ ਬਰਾਮਦ ਕੀਤੇ ਗਏ ਉਹਨਾਂ ਦੱਸਿਆ ਕਿ ਉਕਤ ਗ੍ਰਿਫਤਾਰ ਕੀਤੇ ਗਏ ਕਥਿਤ ਦੋਸ਼ੀ ਕਰੀਬ ਦੋ ਸਾਲ ਪਹਿਲਾਂ ਗਡਾਉਨ ਵਿੱਚ ਕੰਮ ਕਰਦੇ ਸਨ ਜਿਸ ਕਰਕੇ ਇਹਨਾਂ ਨੂੰ ਮਹਿੰਗੇ ਸਾਮਾਨ ਦਾ ਪਤਾ ਸੀ ਇਹਨਾਂ ਕਥਿਤ ਦੋਸ਼ੀਆਂ ਵੱਲੋਂ ਗਡਾਉਨ ਦੇ ਪਿਛਲੇ ਪਾਸੇ ਪਾੜ ਲਾ ਕੇ ਚੋਰੀ ਕੀਤੀ ਗਈ ਸੀ ਜਿਸ ਸੰਬਧੀ ਥਾਣਾ ਸਾਹਨੇਵਾਲ ਵਿੱਖੇ ਮਾਮਲਾ ਪਹਿਲਾਂ ਹੀ ਦਰਜ ਸੀ ਪੁਲਿਸ ਵੱਲੋਂ ਕਥਿਤ ਦੋਸ਼ੀਆਂ ਪਾਸੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਪੁਲਿਸ ਨੂੰ ਹੋਰ ਵੀ ਅਹਿਮ ਜਾਣਕਾਰੀਆਂ ਮਿਲਣ ਦੀ ਆਸ ਹੈ।

Share Button

Leave a Reply

Your email address will not be published. Required fields are marked *